Twitter ’ਤੇ ਜਲਦੀ ਆਏਗਾ ''Clarify'' ਆਪਸ਼ਨ, ਹੋਵੇਗਾ ਇਹ ਫਾਇਦਾ

02/16/2019 1:56:15 PM

ਗੈਜੇਟ ਡੈਸਕ– ਜਿਥੇ ਟਵਿਟਰ ਯੂਜ਼ਰਜ਼ ਲੰਬੇ ਸਮੇਂ ਤੋਂ ਐਡਿਟ ਆਪਸ਼ਨ ਦਾ ਇੰਤਜ਼ਾਰ ਕਰ ਰਹੇ ਹਨ, ਉਥੇ ਹੀ ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਨੇ ਇਕ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਈਕ੍ਰੋਬਲਾਗਿੰਗ ਸਾਈਟ ਜਲਦੀ ਹੀ ਉਹ ਆਪਣੇ 33 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਲਈ 'clarify' ਫੀਚਰ ਲਿਆ ਸਕਦੀ ਹੈ। ਸੈਨ ਫਰਾਂਸਿਸਕੋ ’ਚ ਇਕ ਈਵੈਂਟ ਦੌਰਾਨ ਕੰਪਨੀ ਦੇ ਸੀ.ਈ.ਓ. ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦੀ ਮਦਦ ਨਾਲ ਯੂਜ਼ਰਜ਼ ਟਵਿਟਰ ਬਾਰੇ ਅਲੱਗ ਤੋਂ ਕਾਨਟੈਕਟਸ ਲਿਖ ਸਕਣਗੇ। 

9to5Mac.com ਦੀ ਰਿਪੋਰਟ ਮੁਤਾਬਕ, ਜੈਕ ਡੋਰਸੀ ਨੇ ਕਿਹਾ ਕਿ ਅਸੀਂ ਟਵੀਟ ਨੂੰ ਲੈ ਕੇ ਸਪੱਸ਼ਟੀਕਰਨ ਦੇਣ ਨਾਲ ਜੁੜੇ ਇਕ ਕੰਸੈਪਟ ਬਾਰੇ ਸੋਚ ਰਹੇ ਹਾਂ, ਜਿਸ ਵਿਚ ਰੀਟਵੀਟਸ ਅਤੇ ਕੁਮੈਂਟਸ ਦੀ ਤਰ੍ਹਾਂ ਹੀ ਯੂਜ਼ਰਜ਼ ਬਿਨਾਂ ਓਰਿਜਨਲ ਟਵੀਟ ’ਚ ਬਦਲਾਅ ਕੀਤੇ ਅਲੱਗ ਤੋਂ ਸਪੱਸ਼ਟਕੀਰਨ ਦੇ ਸਕਣਗੇ। ਇਸ ਤਰ੍ਹਾਂ ਕਾਨਟੈਕਟ ਦੇ ਕੇ ਯੂਜ਼ਰਜ਼ ਸਮਝਾ ਸਕਣਗੇ ਕਿ ਉਨ੍ਹਾਂ ਦਾ ਟਵੀਟ ਕਿਸ ਬਾਰੇ ਹੈ ਅਤੇ ਉਸ ਨੂੰ ਗਲਤ ਅਰਥ ’ਚ ਤਾਂ ਨਹੀਂ ਲਿਆ ਗਿਆ। ਇਸ ਤਰ੍ਹਾਂ ਯੂਜ਼ਰਜ਼ ਆਪਣਾ ਟਵੀਟ ਸਮਝਾ ਸਕਣਗੇ। 

ਜੈਕ ਨੇ ਕਿਹਾ ਕਿ ਇਸ ਤਰ੍ਹਾਂ ਦਾ ਫੀਚਰ ਮਿਲਣ ’ਤੇ ਤੁਹਾਨੂੰ ਸਮਝਾਉਣਾ ਹੋਵੇਗਾ ਕਿ ਟਵੀਟ ਨੂੰ ਲੈ ਕੇ ਪਹਿਲਾਂ ਵਰਗੀ ਇੰਗੇਜਮੈਂਟ ਨਹੀਂ ਰਹਿ ਜਾਵੇਗੀ। ਉਦਾਹਰਣ ਲਈ ਕਲੈਰੀਫਿਕੇਸ਼ਨ ਐਡ ਕਰਨ ਤੋਂ ਬਾਅਦ ਕੋਈ ਓਰਿਜਨਲ ਟਵੀਟ ਨੂੰ ਰੀਟਵੀਟ ਨਹੀਂ ਕਰ ਸਕੇਗਾ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਡੋਰਸੀ ਨੇ ਕਿਹਾ ਸੀ ਕਿ ਟਵਿਟਰ ਜਲਦੀ ਹੀ ਟਵੀਟਸ ਨੂੰ ਐਡਿਟ ਕਰਨ ਲਈ ਸਪੋਰਟ ਐਡ ਕਰ ਸਕਦੀ ਹੈ ਪਰ ਓਰਿਜਨਲ ਵਰਜਨ ਤਾਂ ਵੀ ਦਿਖਾਈ ਦਿੰਦਾ ਰਹੇਗਾ। 


Related News