ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਦਾ ਇੰਝ ਉਡਾਇਆ ਮਜ਼ਾਕ, ਵਾਇਰਲ ਹੋਈ ਪੋਸਟ

Thursday, Apr 04, 2024 - 04:08 PM (IST)

ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਦਾ ਇੰਝ ਉਡਾਇਆ ਮਜ਼ਾਕ, ਵਾਇਰਲ ਹੋਈ ਪੋਸਟ

ਐਂਟਰਟੇਨਮੈਂਟ ਡੈਸਕ : IPL 2024 'ਚ ਦਿੱਲੀ ਕੈਪੀਟਲਸ ਦੀ ਕਪਤਾਨੀ ਸੰਭਾਲ ਰਹੇ ਰਿਸ਼ਭ ਪੰਤ ਨਾ ਸਿਰਫ਼ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣੀ ਸ਼ਾਨਦਾਰ ਖੇਡ ਨੂੰ ਲੈ ਕੇ ਸੁਰਖੀਆਂ 'ਚ ਹਨ ਸਗੋਂ ਇਸ ਤੋਂ ਇਲਾਵਾ ਹਾਲ ਹੀ 'ਚ ਕ੍ਰਿਕਟਰ ਉਰਵਸ਼ੀ ਰੌਤੇਲਾ ਕਾਰਨ ਉਹ ਫਿਰ ਤੋਂ ਸੁਰਖੀਆਂ 'ਚ ਆਏ ਹਨ। ਰਿਸ਼ਭ ਪੰਤ ਅਤੇ ਉਰਵਸ਼ੀ ਰੌਤੇਲਾ ਵਿਚਾਲੇ ਨੋਕ-ਝੋਕ ਜਾਰੀ ਹੈ। ਇਕ ਵਾਰ ਤਾਂ ਰਿਸ਼ਭ ਪੰਤ ਉਰਵਸ਼ੀ ਰੌਤੇਲਾ 'ਤੇ ਨਿਸ਼ਾਨਾ ਸਾਧਣ ਤੋਂ ਇੰਨੇ ਨਾਰਾਜ਼ ਹੋ ਗਏ ਸਨ ਕਿ ਉਨ੍ਹਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਵੀ ਕਰ ਦਿੱਤਾ ਸੀ। ਹਾਲਾਂਕਿ ਇਸ ਦੇ ਬਾਵਜੂਦ ਉਰਵਸ਼ੀ ਦੀਆਂ ਗੱਲਾਂ 'ਚ ਕਿਤੇ ਨਾ ਕਿਤੇ ਯੂਜ਼ਰਜ਼ ਨੇ ਕ੍ਰਿਕਟਰ ਦਾ ਜ਼ਿਕਰ ਸੁਣਿਆ ਹੈ। ਹਾਲ ਹੀ 'ਚ ਉਰਵਸ਼ੀ ਰੌਤੇਲਾ ਨੇ ਇੱਕ ਵਿਆਹ ਦੇ ਵਿਗਿਆਪਨ ਲਈ ਸ਼ੂਟ ਕੀਤਾ, ਜਿਸ 'ਚ ਉਸ ਨੇ ਕੁਝ ਅਜਿਹਾ ਕਿਹਾ, ਜਿਸ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਉਹ ਇੱਕ ਵਾਰ ਫਿਰ ਰਿਸ਼ਭ ਪੰਤ ਦਾ ਸ਼ਿਕਾਰ ਹੋ ਗਈ ਹੈ। ਹੁਣ ਹਾਲ ਹੀ 'ਚ ਉਰਵਸ਼ੀ ਰੌਤੇਲਾ ਨੇ ਇਸ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਉਰਵਸ਼ੀ ਰੌਤੇਲਾ ਹੋਈ ਟ੍ਰੋਲਿੰਗ ਦਾ ਸ਼ਿਕਾਰ
ਵਧਦੀ ਟਰੋਲਿੰਗ ਨੂੰ ਦੇਖਦੇ ਹੋਏ ਹੁਣ ਉਰਵਸ਼ੀ ਰੌਤੇਲਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਇਸ ਨੂੰ ਪੋਸਟ ਕਰਦੇ ਹੋਏ ਉਸ ਨੇ ਲਿਖਿਆ, "ਇਹ ਇੱਕ ਆਮ ਬ੍ਰਾਂਡ ਦੀ ਸਕ੍ਰਿਪਟ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਹੈ। ਕਿਸੇ ’ਤੇ ਵੀ ਸਿੱਧੇ ਨਿਸ਼ਾਨਾ ਨਹੀਂ ਸਾਧਿਆ ਗਿਆ ਹੈ। ਸਕਾਰਾਤਮਕਤਾ ਫੈਲਾਓ। ਜ਼ਿੰਮੇਵਾਰ ਹੋਣ ਦੇ ਨਾਤੇ ਮੈਨੂੰ ਇਹ ਚੰਗੀ ਤਰ੍ਹਾਂ ਸਮਝ ਆਉਂਦਾ ਹੈ ਕਿ ਬ੍ਰਾਂਡ ਅੰਬੈਸਡਰ ਹੋਣ ਦਾ ਕਿਸੇ 'ਤੇ ਕੀ ਪ੍ਰਭਾਵ ਪੈ ਸਕਦਾ ਹੈ।''

PunjabKesari

ਉਰਵਸ਼ੀ ਨੇ ਵਿੰਨ੍ਹਿਆ ਰਿਸ਼ਭ ਪੰਤ 'ਤੇ ਨਿਸ਼ਾਨਾ
ਹਾਲ ਹੀ 'ਚ ਉਰਵਸ਼ੀ ਰੌਤੇਲਾ ਮੈਟਰੀਮੋਨੀਅਲ ਐਡ ਨੂੰ ਲੈ ਕੇ ਚਰਚਾ 'ਚ ਆਈ ਸੀ। ਇਸ ਵਿਗਿਆਪਨ 'ਚ ਉਰਵਸ਼ੀ ਕਹਿੰਦੀ ਹੈ, ''ਮੈਂ ਹਰ ਤਰ੍ਹਾਂ ਦੇ ਲੋਕ ਦੇਖੇ ਹਨ, ਬਿਜ਼ਨੈੱਸਮੈਨ, ਐਕਟਰ, ਸਿੰਗਰ ਅਤੇ ਬੱਲੇਬਾਜ਼, ਕੁਝ ਲੋਕ ਤਾਂ ਮੇਰੇ ਕੱਦ ਦੇ ਵੀ ਨਹੀਂ ਹਨ। ਕ੍ਰਿਕਟਰਾਂ ਦੀ ਗੱਲ ਕਰਦੇ ਹੋਏ ਉਰਵਸ਼ੀ ਰੌਤੇਲਾ ਨੇ ਬੈਟ ਐਕਸ਼ਨ ਵੀ ਕੀਤਾ, ਜਿਸ ਤੋਂ ਬਾਅਦ ਯੂਜ਼ਰਜ਼ ਦਾ ਗੁੱਸਾ ਫੁੱਟਿਆ। ਕਈ ਯੂਜ਼ਰਜ਼ ਨੂੰ ਲੱਗਾ ਕਿ ਉਰਵਸ਼ੀ ਰੌਤੇਲਾ ਫਿਰ ਤੋਂ ਕ੍ਰਿਕਟਰ ਰਿਸ਼ਭ ਪੰਤ ਦੇ ਨਾਂ 'ਤੇ ਪਬਲੀਸਿਟੀ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਰਵਸ਼ੀ ਨੂੰ ਟ੍ਰੋਲ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਅਸੀਂ ਉਸ ਦੀ ਕੱਦ ਨਹੀਂ ਜਾਣਦੇ, ਪਰ ਉਸ ਕੋਲ ਅਜਿਹੀ ਕਾਮਯਾਬੀ ਹੈ, ਜੋ ਤੁਸੀਂ ਸੱਤ ਜਨਮਾਂ 'ਚ ਵੀ ਹਾਸਲ ਨਹੀਂ ਕਰ ਸਕਦੇ।'' ਇੱਕ ਹੋਰ ਯੂਜ਼ਰ ਨੇ ਲਿਖਿਆ, "ਇਹ ਕੀ ਬੋਲ ਰਹੀ ਹੋ ਤੁਸੀਂ ਰਿਸ਼ਭ ਪੰਤ ਬਾਰੇ?"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News