ਟਵਿਟਰ ’ਚ ਜਲਦ ਸ਼ਾਮਲ ਹੋਵੇਗਾ ਪਬਲਿਕ ਵੈਰੀਫਿਕੇਸ਼ਨ ਪ੍ਰੋਸੈਸ, ਤੁਸੀਂ ਵੀ ਵੈਰੀਫਾਈ ਕਰਵਾ ਸਕੋਗੇ ਅਕਾਊਂਟ

05/17/2021 4:44:27 PM

ਗੈਜੇਟ ਡੈਸਕ– ਟਵਿਟਰ ’ਚ ਇਸ ਸਾਲ ਨਵੇਂ ਪਬਲਿਕ ਵੈਰੀਫਿਕੇਸ਼ਨ ਪ੍ਰੋਸੈਸਰ ਨੂੰ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਵਲੋਂ ਇਸ ਨੂੰ ਲੈ ਕੇ ਅਜੇ ਕੋਈ ਤੈਅ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪਬਲਿਕ ਵੈਰੀਫਿਕੇਸ਼ਨ ਪ੍ਰੋਸੈਸ ਕੀ ਹੁੰਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਤਹਿਤ ਟਵਿਟਰ ਤੁਹਾਡੇ ਕੋਲੋਂ ਕੁਝ ਸਵਾਲ ਪੁੱਛੇਗਾ ਜਿਸ ਦੇ ਬਦਲੇ ਤੁਹਾਡੇ ਅਕਾਊਂਟ ਨੂੰ ਵੈਰੀਫਾਈ ਕੀਤਾ ਜਾਵੇਗਾ। 

ਸ਼ੁਰੂਆਤੀ ਪੜਾਅ ’ਚ 7 ਤਰ੍ਹਾਂ ਦੇ ਅਕਾਊਂਟਸ ਦਾ ਵੈਰੀਫਿਕੇਸ਼ਨ ਹੋਵੇਗਾ ਜਿਨ੍ਹਾਂ ’ਚ ਸਰਕਾਰੀ ਕੰਪਨੀਆਂ, ਬ੍ਰਾਂਡਸ, ਨਾਨ ਪ੍ਰਾਫਿਟ ਆਰਗਨਾਈਜੇਸ਼ਨ, ਮੀਡੀਆ ਨਾਲ ਜੁੜੇ ਲੋਕ, ਇੰਟਰਟੇਨਮੈਂਟ, ਸਪੋਰਟਸ, ਆਰਗਨਾਈਜ਼ਰ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀ ਸ਼ਾਮਲ ਹੋਣਗੇ। ਟਵਿਟਰ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਅਕਾਊਂਟਸ ਦੇ ਫਾਲੋਅਰਜ਼ ਕਾਫ਼ੀ ਜ਼ਿਆਦਾ ਹਨ, ਉਨ੍ਹਾਂ ਨੂੰ ਵੀ ਵੈਰੀਫਾਈ ਕੀਤਾ ਜਾਵੇਗਾ। 

ਜਿਹੜੇ ਟਵਿਟਰ ਯੂਜ਼ਰਸ ਨੇ ਆਪਣਾ ਅਕਾਊਂਟ ਵੈਰੀਫਾਈ ਕਰਵਾਉਣਾ ਹੈ, ਉਨ੍ਹਾਂ ਨੂੰ ਇਕ ਪਛਾਣ ਪੱਤਰ ਕੰਪਨੀ ਨੂੰ ਦੇਣਾ ਹੋਵੇਗਾ ਜਿਸ ਵਿਚ ਉਨ੍ਹਾਂ ਦੀ ਕੁਆਲੀਫਿਕੇਸ਼ਨ ਦੀ ਵੀ ਜਾਣਕਾਰੀ ਮੌਜੂਦ ਰਹੇਗੀ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਟਵਿਟਰ ਨੇ ਇਸ ਨੂੰ ਲੈ ਕੇ ਕਿਸੇ ਥਰਡ ਪਾਰਟੀ ਕੰਪਨੀ ਨੂੰ ਹਾਇਰ ਕੀਤਾ ਹੈ। 


Rakesh

Content Editor

Related News