Twitter ’ਤੇ ਗਲਤ ਪੋਸਟ ਪਵੇਗੀ ਮਹਿੰਗੀ, ਕੰਪਨੀ ਨੇ 6,000 ਅਕਾਊਂਟ ਕੀਤੇ ਡਿਲੀਟ

Saturday, Dec 21, 2019 - 01:12 PM (IST)

ਗੈਜੇਟ ਡੈਸਕ– ਟਵਿਟਰ ਨੇ ਇਕ ਵਾਰ ਫਿਰ ਤੋਂ ਵੱਡਾ ਕਦਮ ਚੁੱਕਦੇ ਹੋਏ 6,000 ਤੋਂ ਜ਼ਿਆਦਾ ਅਕਾਊਂਟਸ ਬੰਦ ਕਰ ਦਿੱਤੇ ਹਨ। ਟਵਿਟਰ ਨੇ ਜਿਨ੍ਹਾਂ ਅਕਾਊਂਟਸ ਨੂੰ ਬੰਦ ਕੀਤਾ ਹੈ ਉਹ ਸਾਰੇ ਸਾਊਦੀ ਅਰਬ ਦੇ ਹਨ। ਇਨ੍ਹਾਂ ਅਕਾਊਂਟਸ ਨੂੰ ਬੰਦ ਕਰਨ ਨੂੰ ਲੈ ਕੇ ਟਵਿਟਰ ਦਾ ਕਹਿਣਾ ਹੈ ਕਿ ਇਹ ਸਾਰੇ ਯੂਜ਼ਰਜ਼ ਉਸ ਦੀ ਪਾਲਿਸੀ ਦਾ ਉਲੰਘਣ ਕਰ ਰਹੇ ਸਨ ਅਤੇ ਹੋਰ ਯੂਜ਼ਰਜ਼ ਨੂੰ ਨਿਸ਼ਾਨੇ ’ਤੇ ਲੈ ਕੇ ਟ੍ਰੋਲ ਕਰ ਰਹੇ ਸਨ. ਸਾਊਦੀ ਅਰਬ ਦੇ ਦੂਤਾਵਾਸ ਵਲੋਂ ਅਜੇ ਤਕ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ। ਟਵਿਟਰ ਨੇ ਕਿਹਾ ਹੈ ਕਿ 88,000 ਅਜਿਹੇ ਅਕਾਊਂਟਸ ਨੂੰ ਮਾਰਕ ਕੀਤਾ ਗਿਆ ਹੈ ਜੋ ਸਪੈਮ ਫੈਲਾਉਂਦੇ ਹਨ। ਇਨ੍ਹਾਂ ਅਕਾਊਂਟਸ ਰਾਹੀਂ ਕਿਸੇ ਖਾਸ ਟਾਪਿਕ ’ਤੇ ਸਪੈਮ ਕੰਟੈਂਟ ਪਰੋਸੇ ਜਾਂਦੇ ਹਨ। ਇਨ੍ਹਾਂ ’ਚੋਂ 5,929 ਅਕਾਊਂਟਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸੇ ਸਾਲ ਅਗਸਤ ’ਚ ਟਵਿਟਰ ਨੇ ਦੋ ਲੱਖ ਚਾਈਨੀਜ਼ ਅਕਾਊਂਟਸ ਬੰਦ ਕੀਤੇ ਹਨ ਜੋ ਹਾਂਗਕਾਂਗ ਪ੍ਰੋਟੈਸਟ ’ਚ ਸ਼ਾਮਲ ਸਨ। 

PunjabKesari

ਦਰਅਸਲ, ਇਹ ਅਕਾਊਂਟ ਸਸਪੈਂਸ਼ਨ ਉਸੇ ਫੈਸਲੇ ਦਾ ਇਕ ਹਿੱਸਾ ਹੈ ਜਿਸ ਵਿਚ ਸੋਸ਼ਲ ਮੀਡੀਆ ਕੰਪਨੀਆਂ ਨੇ ਕਿਹਾ ਸੀ ਕਿ ਉਹ ਆਪਣੇ ਪਲੇਟਫਾਰਮ ’ਤੇ ਇਤਰਾਜ਼ਯੋਗ ਅਤੇ ਗਲਤ ਸੂਚਨਾ ਦੇਣ ਵਾਲੇ ਕੰਟੈਂਟ ਨੂੰ ਥਾਂ ਨਹੀਂ ਦੇਣਗੇ। ਸਾਲ 2016 ’ਚ ਵੀ ਅਮਰੀਕੀ ਚੋਣਾਂ ਦੌਰਾਨ ਵੀ ਕਈ ਅਕਾਊਂਟਸ ਬੰਦ ਕੀਤੇ ਗਏ ਸਨ ਜੋ ਰੂਸ ਦੇ ਸਨ। ਇਨ੍ਹਾਂ ਅਕਾਊਂਟਸ ਦਾ ਇਸਤੇਮਾਲ ਰਾਜਨੀਤਿਕ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਲਈ ਹੋ ਰਿਹਾ ਸੀ। 

ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਨੇ ਹਾਲ ਹੀ ’ਚ ਫੇਸਬੁੱਕ ਅਤੇ ਟਵਿਟਰ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਨੂੰ ਕਰੀਬ 60 ਖਾਤਿਆਂ ਤੋਂ ਇਤਰਾਜ਼ਯੋਗ ਸਮੱਗਰੀ ਹਟਾਉਣ ਅਤੇ ਉਨ੍ਹਾਂ ਨੂੰ ਬੰਦ ਕਰਨ ਲਈ ਪੱਤਰ ਲਿਖਿਆ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਸ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਖਿਲਾਫ ਅਫਵਾਹਾਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲੋਕਾਂ ਨੂੰ ਅਫਵਾਹ ਫੈਲਾਉਣ ਵਾਲੇ ਯੂਜ਼ਰਜ਼ ਦੇ ਖਾਤਿਆਂ ਦੀ ਜਾਣਕਾਰੀ ਦੇਣ ਦੀ ਵੀ ਅਪੀਲ ਕੀਤਾ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਟਵਿਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਉਨ੍ਹਾਂ ਦੇ ਮੰਚ ’ਤੇ ਮੌਜੂਦ ਇਤਰਾਜ਼ਯੋਗ ਸਮੱਗਰੀ ਹਟਾਉਣ ਲਈ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 3-4 ਦਿਨਾਂ ਤੋਂ ਸੋਸ਼ਲ ਮੀਡੀਆ ਹੈਂਡਲ ’ਤੇ ਨਜ਼ਰ ਰੱਖੇ ਰਹੇ ਹਾਂ ਅਤੇ ਇਤਰਾਜ਼ਯੋਗ ਸਮੱਗਰੀ ਅਤੇ ਤਣਾਅ ਵਧਾਉਣ ਵਾਲੇ ਪੋਸਟ ਦੀ ਪਛਾਣ ਕੀਤੀ ਜਾ ਰਹੀ ਹੈ। 


Related News