ਟਵਿੱਟਰ ''ਚ ਜਲਦ ਹੀ ਐਡ ਹੋਵੇਗਾ Tweets ਨੂੰ Edit ਕਰਨ ਦਾ ਫੀਚਰ
Saturday, Dec 31, 2016 - 11:00 AM (IST)

ਜਲੰਧਰ- ਪ੍ਰਸਿੱਧ ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਤੋਂ ਬਾਅਦ ਹੁਣ Twitter ਆਪਣੇ ਯੂਜ਼ਰਸ ਲਈ ਇਕ ਨਵਾਂ ਫੀਚਰ ਲੈ ਕੇ ਆਉਣ ਵਾਲਾ ਹੈ। ਜਿਸ ਦੇ ਰਾਹੀ ਉਹ ਟਵੀਟ ਨੂੰ ਐਡਿਟ ਕਰ ਸਕੇਗਾ। ਤੁਹਾਨੂੰ ਦੱਸ ਦਈਏ ਕਿ Twitter ਦੇ ਸੀ. ਈ. ਓ. ਜ਼ੈਕ ਡਾਰਸੀ ਨੇ ਮੰਨਿਆ ਹੈ ਕਿ ਮਾਈਕ੍ਰੋ-ਬਲਾਗਿੰਗ ਸਾਈਟ ''ਤੇ ਟਵੀਟ ਐਡਿਟ ਕਰਨ ਦੇ ਫੀਚਰ ਦੀ ਕਾਫੀ ਜ਼ਰੂਰਤ ਹੈ। ਟਵਿੱਟਰ ''ਚ ਇਹ ਫੀਚਰ ਹੋਣਾ ਚਾਹੀਦਾ ਹੈ, ਪਰ ਇਹ ਸੁਨਿਸ਼ਚਿਤ ਨਹੀਂ ਹੈ ਕਿ ਇਸ ਨੂੰ ਕਦੋਂ ਲਿਆ ਜਾ ਸਕਦਾ ਹੈ।
ਜ਼ੈਕ ਡਾਰਸੀ ਨੇ ਬੁੱਧਵਾਰ ਨੂੰ ਟਵਿੱਟਰ ਯੂਜ਼ਰਸ ਤੋਂ ਪੁੱਛਿਆ ਸੀ। ਸਾਲ 2017 ''ਚ ਤੁਸੀਂ ਟਵਿੱਟਰ ਨੂੰ ਕਿਹੜੀ ਮਹੱਤਵਪੂਰਣ ਚੀਜ਼ ਇੰਪਰੂਵ ਕਰਦੇ ਜਾਂ ਕ੍ਰਿਐਟਰ ਕਰਦੇ ਹੋਏ ਦੇਖਣਾ ਚਾਹੁੰਦੇ ਹਨ? ਇਸ ਸਵਾਲ ਦੇ ਜਵਾਬ ''ਚ ਡਾਰਸੀ ਨੂੰ ਟਵੀਟ ਐਡੀਟ ਕਰਨ ਦੇ ਫੀਚਰ ਦੀ ਕਾਫੀ ਰਿਕਵੈਸਟਸ ਆਈਆਂ। ਇਨ੍ਹਾਂ ''ਚ ਇਕ ਰਿਕਵੈਸਟ ਦਾ ਜਵਾਬ ਦਿੰਦੇ ਹੋਏ ਡਾਰਸੀ ਨੇ ਪੁੱਛਿਆ ਹੈ ਕਿ ਤੁਸੀਂ ਟਵੀਟ ਨੂੰ ਇਕ ਤਹਿ ਸੀਮਾ ਦੇ ਅੰਦਰ ਐਡਿਟ ਕਰਨ ਦਾ ਆਪਸ਼ਨ ਚਾਹੁੰਦੇ ਹੈ ਜਾਂ ਟਾਈਮ ਦੀ ਲਿਮਟ ਨਹੀਂ ਹੋਣੀ ਚਾਹੀਦੀ।
ਐਡਟਿੰਗ ਫੀਚਰ ਨੂੰ ਲੈ ਕੇ ਡਾਰਸੀ ਨੇ ਕਿਹਾ ਹੈ ਕਿ ਹਮੇਸ਼ਾਂ ਤੋਂ ਇਸ ਫੀਚਰ ਦੀ ਸਭ ਤੋਂ ਜ਼ਿਆਦਾ ਮੰਗ ਕੀਤੀ ਜਾਂਦੀ ਹੈ, ਤਾਂ ਕਿ ਗਲਤੀਆਂ ਨੂੰ ਠੀਕ ਕੀਤਾ ਜਾ ਸਕੇ। ਇਸ ਤਰ੍ਹਾਂ ਦੇ ਫੀਚਰ ''ਚ ਰਿਵਿਜ਼ਨ ਹਿਸਟਰੀ ਵੀ ਨਜ਼ਰ ਆਉਣੀ ਚਾਹੀਦੀ ਹੈ ਕਿ ਕਦੋਂ ਕੀ ਐਡਿਟ ਕੀਤਾ ਗਿਆ। ਇਸ ਵਿਚਕਾਰ ਇਕ ਯੂਜ਼ਰਸ ਨੇ ਸੁਝਾਅ ਦਿੱਤਾ ਕਿ ਇਸ ਫੀਚਰ ਨੂੰ ਸਿਰਫ ਵੇਰਿਫਾਈਡ ਯੂਜ਼ਰਸ ਨੂੰ ਦਿੱਤਾ ਜਾਵੇ। ਇਸ ''ਤੇ ਡਾਰਸੀ ਨੇ ਕਿਹਾ ਹੈ ਕਿ ਜੇਕਰ ਇਹ ਫੀਚਰ ਲਿਆ ਜਾਂਦਾ ਹੈ ਤਾਂ ਸਾਰੇ ਇਸ ਨੂੰ ਇਸਤੇਮਾਲ ਕਰ ਸਕਣਗੇ।