ਭਿਆਨਕ ਅੱਗ ਨੇ ਦੁਕਾਨ ਨੂੰ ਲਪੇਟ ''ਚ ਲਿਆ, ਵੇਖਦੇ ਹੀ ਵੇਖਦੇ 10 ਲੱਖ ਹੋਇਆ ਸੁਆਹ
Tuesday, Jul 29, 2025 - 11:38 AM (IST)

ਅਜਨਾਲਾ (ਬਾਠ)- ਪਿੰਡ ਭੱਖਾ ਤਾਰਾ ਸਿੰਘ ਵਿਖੇ ਇਲੈਕਟ੍ਰਾਨਿਕ ਦੀ ਦੁਕਾਨ ਨੂੰ ਅੱਜ ਸਵੇਰੇ ਤੜਕਸਾਰ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ। ਦੁਰਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੁਕਾਨ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਭੱਖਾ ਤਾਰਾ ਸਿੰਘ ਵਿਖੇ ਇਲੈਕਟ੍ਰਾਨਿਕ ਉਪਕਰਨਾਂ ਦੀ ਦੁਕਾਨ ਹੈ। ਬੀਤੀ ਰਾਤ ਉਹ ਰੋਜ਼ਮਰਾ ਦੀ ਤਰ੍ਹਾਂ ਆਪਣੀ ਦੁਕਾਨ ਵਧਾ ਕੇ ਘਰ ਚਲਾ ਗਿਆ ਸੀ ਕਿ ਅੱਜ ਤੜਸਾਰ ਕਰੀਬ 4 ਕੁ ਵਜੇ ਉਹਨਾਂ ਨੂੰ ਕਿਸੇ ਰਾਹਗੀਰ ਨੇ ਦੁਨਾਕ ਦੇ ਲੱਗੇ ਬੋਰਡ ਤੋਂ ਮੇਰਾ ਨੰਬਰ ਮਿਲਾ ਕੇ ਮੈਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਕਿ ਤੁਹਾਡੀ ਦੁਕਾਨ ਵਿੱਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਨਿਕਲ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ
ਜਿਸ ਤੋਂ ਬਾਅਦ ਅਸੀਂ ਤਰੁੰਤ ਦੁਕਾਨ 'ਤੇ ਪੁੱਜ ਲੱਗੀ ਅੱਗ 'ਤੇ ਕਾਬੂ ਪਾਉਣਾ ਕੋਸ਼ਿਸ਼ ਕੀਤੀ ਪਰ ਅੱਗ ਬੇਕਾਬੂ ਹੋਣ ਕਾਰਨ ਸਾਡੀ ਕੋਈ ਵਾਹ ਪੇਸ਼ ਨਹੀਂ ਗਈ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਪਿਆਰ ਇਲੈਕਟਰੋਨਿਕ ਦਾ ਕਰੀਬ ਅੱਠ ਤੋਂ 10 ਲੱਖ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਕੇ ਸੁਆਹ ਹੋ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਰਕਾਰ ਪ੍ਰਸ਼ਾਸਨ ਤੇ ਹੋਰ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਨਿਰਮਲ ਸਿੰਘ ਹੋਏ ਨੁਕਸਾਨ ਲਈ ਉਸ ਦਾ ਸਹਿਯੋਗ ਕਰਕੇ ਭਰਪਾਈ ਕਰਨ ਦੀ ਹਿੰਮਤ ਵਿਖਾਈ ਜਾਵੇ। ਇਸ ਮੌਕੇ ਪੀੜਤ ਨਿਰਮਲ ਸਿੰਘ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਕੌਂਸਲਰ ਪਰਮਿੰਦਰ ਸਿੰਘ ਬੂਟਾ, ਗੁਰਦੁਆਰਾ ਸਿੰਘ ਸਭਾ ਭੱਖਾ ਤਾਰਾ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਸਰਵਣ ਸਿੰਘ ਨੇਪਾਲ, ਜਸਪਾਲ ਸਿੰਘ ਢਿੱਲੋਂ ਪ੍ਰਧਾਨ ਨਗਰ ਪੰਚਾਇਤ ਅਜਨਾਲਾ, ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਬੀਰ ਸਿੰਘ ਭੱਖਾ ਆਦਿ ਨੇ ਸਹਿਯੋਗ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8