ਫੇਸਬੁੱਕ ਦੀ ਟੱਕਰ ’ਚ ਉਤਰਿਆ Twitter, ਲਾਂਚ ਕੀਤਾ ਨਵਾਂ ‘ਕਮਿਊਨਿਟੀਜ਼’ ਫੀਚਰ
Thursday, Sep 09, 2021 - 12:11 PM (IST)
ਗੈਜੇਟ ਡੈਸਕ– ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੇ ਇਕ ਨਵੇਂ ਫੀਚਰ ‘ਕਮਿਊਨਿਟੀਜ਼’ ਦਾ ਐਲਾਨ ਕੀਤਾ ਹੈ। ਟਵਿਟਰ ਦੇ ਕਮਿਊਨਿਟੀਜ਼ ਫੀਚਰ ਨੂੰ ਫੇਸਬੁੱਕ ਦੇ ਪ੍ਰਸਿੱਧ ਗਰੁੱਪ ਫੀਚਰ ਦੀ ਟੱਕਰ ’ਚ ਪੇਸ਼ ਕੀਤਾ ਗਿਆ ਹੈ। ਜਿਥੇ ਲੋਕ ਕਿਸੇ ਇਕ ਖਾਸ ਮੁੱਦੇ ’ਤੇ ਆਪਣੀ ਰਾਏ ਦੇ ਸਕਦੇ ਹਨ। ਟਵਿਟਰ ਕਮਿਊਨਿਟੀ ਦੇ ਆਪਣੇ ਖੁਦ ਦੇ ਮਾਡਰੇਟਰ ਹੋਣਗੇ, ਜੋ ਕਿਸੇ ਮੁੱਦੇ ’ਤੇ ਚਰਚਾ ਦੇ ਨਿਯਮ ਤੈਅ ਕਰਨਗੇ। ਨਾਲ ਹੀ ਮਾਡਰੇਟਰ ਕੋਲ ਲੋਕਾਂ ਨੂੰ ਰਿਮੂਵ ਕਰਨ ਦਾ ਵੀ ਆਪਸ਼ਨ ਹੋਵੇਗਾ। ਕਮਿਊਨਿਟੀਜ਼ ਨੂੰ ਯੂਜ਼ਰਸ ਖੁਦ ਬਣਾ ਸਕਣਗੇ। ਨਾਲ ਹੀ ਸੈਲਫ ਮਾਡਰੇਟ ਕਰ ਸਕਣਗੇ।
ਭੇਜ ਸਕੋਗੇ ਇਨਵਾਈਟ
ਟਵਿਟਰ ਯੂਜ਼ਰਸ ਕਮਿਊਨਿਟੀਜ਼ ਦੇ ਸ਼ੁਰੂਆਤੀ ਬੈਚ ਨੂੰ ਇਨਵਾਈਟ ਕਰ ਸਕਣਗੇ। ਇਸ ਲਈ #AstroTwitter, #DogTwitter, #SkincareTwitter, ਅਤੇ #SoleFood ਦਾ ਸਹਾਰਾ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਕਮਿਊਨਿਟੀਜ਼ ਨੂੰ ਹਰ ਹਫਤੇ ਬਣਾਇਆ ਜਾ ਸਕੇਗਾ। ਕੰਪਨੀ ਨੇ ਕਿਹਾ ਕਿ ਉਸ ਦੀ ਕੋਸ਼ਿਸ਼ ਹੈ ਕਿ ਉਹ ਇਕ ਯੂਜ਼ਰਸ ਦੇ ਫੀਡਬੈਕ ਦੇ ਆਧਾਰ ’ਤੇ ਕਮਿਊਨਿਟੀਜ਼ ਨੂੰ ਬਣਾਏ ਅਤੇ ਅਪਡੇਟ ਕਰੇ। ਕਮਿਊਨਿਟੀਜ਼ ਨੂੰ ਨੈਵਿਗੇਸ਼ਨ ਬਾਰ ਰਾਹੀਂ ਆਈ.ਓ.ਐੱਸ. ਅਤੇ ਵੈੱਬ ਡਿਵਾਈਸ ’ਤੇ ਐਕਸੈਸ ਕੀਤਾ ਜਾ ਸਕੇਗਾ, ਨਾਲ ਹੀ ਇਥੇ ਸਾਈਜਬਾਰ ’ਚ ਕਮਿਊਨਿਟੀ ਆਪਸ਼ਨ ਹੋਵੇਗਾ।