Twitter ’ਚ ਆਇਆ ਸ਼ਾਨਦਾਰ ਫੀਚਰ, ਹੁਣ ਬੋਲ ਕੇ ਕਰ ਸਕੋਗੇ ਟਵੀਟ

06/18/2020 3:35:47 PM

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ਨੇ ਆਪਣੇ ਉਪਭੋਗਤਾਵਾਂ ਦੀ ਸਹੂਲਤ ਨੂੰ ਧਿਆਨ ’ਚ ਰਖਦੇ ਹੋਏ ਨਵੇਂ ਵੌਇਸ ਫੀਚਰ ਨੂੰ ਆਈ.ਓ.ਐੱਸ. ਪਲੇਟਫਾਰਮ ਲਈ ਲਾਂਚ ਕਰ ਦਿੱਤਾ ਹੈ। ਉਪਭੋਗਤਾ ਇਸ ਫੀਚਰ ਰਾਹੀਂ ਆਪਣੀ ਆਵਾਜ਼ ਰਿਕਾਰਡ ਕਰਕੇ ਟਵੀਟ ਕਰ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਉਪਭੋਗਤਾਵਾਂ ਦਾ ਕਾਫ਼ੀ ਸਮਾਂ ਵੀ ਬਚੇਗਾ। ਫਿਲਹਾਲ, ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਕਿ ਕੰਪਨੀ ਇਸ ਵੌਇਸ ਫੀਚਰ ਨੂੰ ਐਂਡਰਾਇਡ ਉਪਭੋਗਤਾਵਾਂ ਲਈ ਕਦੋਂ ਜਾਰੀ ਕਰੇਗੀ। 

 

ਟਵਿਟਰ ਦਾ ਕਹਿਣਾ ਹੈ ਕਿ ਅਸੀਂ ਵੌਇਸ ਫੀਚਰ ਨੂੰ ਫਿਲਹਾਲ ਆਈ.ਓ.ਐੱਸ. ਉਪਭੋਗਤਾਵਾਂ ਲਈ ਹੀ ਜਾਰੀ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਉਪਭੋਗਤਾ 140 ਸਕਿੰਟਾਂ ਤਕ ਦੀ ਆਵਾਜ਼ ਰਿਕਾਰਡ ਕਰਕੇ ਟਵੀਟ ਕਰ ਸਕਣਗੇ। ਜੇਕਰ ਤੁਸੀਂ ਆਪਣੀ ਆਵਾਜ਼ ’ਚ ਟਵੀਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਨਿਊ ਪੋਸਟ ’ਤੇ ਟੈਪ ਕਰੋ। ਇਥੇ ਤੁਹਾਨੂੰ ਆਡੀਓ ਰਿਕਾਰਡ ਕਰਨ ਦਾ ਆਪਸ਼ਨ ਮਿਲੇਗਾ। ਇਸ ’ਤੇ ਟੈਪ ਕਰਕੇ ਤੁਸੀਂ ਆਪਣੀ ਆਵਾਜ਼ ਟਵੀਟ ਲਈ ਰਿਕਾਰਡ ਕਰ ਸਕਦੇ ਹੋ। 


Rakesh

Content Editor

Related News