Twitter ’ਤੇ ਆਇਆ ‘ਹਾਈਡ ਰਿਪਲਾਈਜ਼’ ਫੀਚਰ, ਇੰਝ ਕਰੋ ਇਸਤੇਮਾਲ

11/23/2019 2:05:27 PM

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ‘ਹਾਈਡ ਰਿਪਲਾਈਜ਼’ ਫੀਚਰ ਲਾਂਚ ਕਰ ਦਿੱਤਾ ਹੈ। ਯਾਨੀ ਹੁਣ ਜੇਕਰ ਤੁਹਾਨੂੰ ਟਵਿਟਰ ’ਤੇ ਕੋਈ ਰਿਪਲਾਈ ਭੱਦਾ ਜਾਂ ਇਤਰਾਜ਼ਯੋਗ ਲੱਗਦਾ ਹੈ ਤਾਂ ਤੁਸੀਂ ਉਸ ਨੂੰ ਹਾਈਡ ਕਰ ਸਕੋਗੇ। ਟਵਿਟਰ ਦੀ ਪ੍ਰੋਡਕਟ ਮੈਨੇਜਮੈਂਟ ਹੈੱਡ ਸੁਜੈਨ ਸ਼ੀ ਨੇ ਇਸ ਫੀਚਰ ਦਾ ਐਲਾਨ ਕੀਤਾ ਹੈ। ਸੁਜੈਨ ਨੇ ਕਿਹਾ ਕਿ ਇਸ ਫੀਚਰ ਰਾਹੀਂ ਅਸੀਂ ਟਵਿਟਰ ’ਤੇ ਯੂਜ਼ਰ ਨੂੰ ਸੇਫ ਅਤੇ ਕੰਫਰਟੇਬਲ ਮਹਿਸੂਸ ਕਰਵਾ ਸਕਾਂਗੇ। 

ਇੰਝ ਕਰੋ ਇਸਤੇਮਾਲ
ਇਸ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਟਵਿਟਰ ਅਪਡੇਟ ਕਰਨਾ ਹੋਵੇਗਾ। ਜੇਕਰ ਤੁਸੀਂ ਕਿਸੇ ਰਿਪਲਾਈ ਨੂੰ ਹਾਈਡ ਕਰ ਦਿੰਦੇ ਹੋ ਤਾਂ ਉਸ ਤੋਂ ਬਾਅਦ ਵੀ ਤੁਸੀਂ ਰਿਪਲਾਈ ਨੂੰ ਦੇਖ ਸਕਦੇ ਹੋ ਅਤੇ ਇੰਗੇਜ ਹੋ ਸਕਦੇ ਹੋ। ਇਸ ਲਈ ਗ੍ਰੇ ਕਲਰ ਦਾ ਇਕ ਆਈਕਨ ਦਿਖਾਈ ਦੇਵੇਗਾ ਜਿਸ ’ਤੇ ਟੈਪ ਕਰਨਾ ਹੋਵੇਗਾ। 

 

ਕੰਪਨੀ ਨੇ ਕਾਫੀ ਸਮਾਂ ਪਹਿਲਾਂ ਇਸ ਫੀਚਰ ਨੂੰ ਲਿਆਉਣ ਦੀ ਗੱਲ ਕਹੀ ਸੀ। ਕੰਪਨੀ ਦਾ ਕਹਿਣਾ ਸੀ ਕਿ ਟਵਿਟਰ ’ਤੇ ਹੈਲਦੀ ਕਨਵਰਸੇਸ਼ਨ ਕਰਨ ਵਾਲੇ ਲੋਕ ਸਾਡੇ ਲਈ ਮਹੱਤਵਪੂਰਨ ਹਨ ਅਤੇ ਅਸੀਂ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਗਈ ਗੱਲਬਾਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਨਾ ਚਾਹੁੰਦੇ ਹਾਂ। ਇਸ ਫੀਚਰ ਰਾਹੀਂ ਯੂਜ਼ਰਜ਼ ਕੋਲ ਆਪਣੇ ਟਵੀਟ ’ਤੇ ਆਏ ਰਿਪਲਾਈ ਨੂੰ ਹਾਈਡ ਕਰਨ ਦੀ ਸੁਵਿਧਾ ਹੋਵੇਗੀ। ਇਹ ਹਾਈਡ ਕੀਤੇ ਗਏ ਰਿਪਲਾਈ ਮੈਨਿਊ ਆਪਸ਼ਨ ਰਾਹੀਂ ਦੇਖੇ ਜਾ ਸਕਣਗੇ।