ਟਵਿਟਰ ਨੇ ਦੀਵਾਲੀ ਲਈ ਲਾਂਚ ਕੀਤਾ ਖ਼ਾਸ ਇਮੋਜੀ, ਮਿਲੇਗੀ ਡਾਰਕ ਮੋਡ ਦੀ ਸੁਪੋਰਟ

Tuesday, Nov 10, 2020 - 06:07 PM (IST)

ਟਵਿਟਰ ਨੇ ਦੀਵਾਲੀ ਲਈ ਲਾਂਚ ਕੀਤਾ ਖ਼ਾਸ ਇਮੋਜੀ, ਮਿਲੇਗੀ ਡਾਰਕ ਮੋਡ ਦੀ ਸੁਪੋਰਟ

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਵਲੋਂ ਦੀਵਾਲੀ ਦੇ ਖ਼ਾਸ ਮੌਕੇ ਲਈ ਨਵਾਂ ਇਮੋਜੀ ਲਾਂਚ ਕੀਤਾ ਗਿਆ ਹੈ। ਟਵਿਟਰ ਦੇ ਨਵੇਂ ਇਮੋਜੀ ’ਚ ਹੱਥ ’ਚ ਰੱਖਿਆ ਹੋਇਆ ਦੀਵਾ ਨਜ਼ਰ ਆ ਰਿਹਾ ਹੈ। ਟਵਿਟਰ ਦਾ ਇਹ ਖ਼ਾਸ ਇਮੋਜੀ ਲਾਈਟ ਅਤੇ ਡਾਰਕ ਮੋਡ ਦੋਵਾਂ ਨੂੰ ਸੁਪੋਰਟ ਕਰੇਗਾ। ਇਸ ਇਮੋਜੀ ਨੂੰ ਸਮਰਪਿਤ ਹੈਸ਼ਟੈਗ ਨਾਲ ਲਾਂਚ ਕੀਤਾ ਗਿਆ ਹੈ। ਟਵਿਟਰ ਵਲੋਂ ਦੀਵਾਲੀ ਲਈ ਖ਼ਾਸ ਇਮੋਜੀ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ। 

 

ਟਵਿਟਰ ਰਾਹੀਂ 7 ਭਾਰਤੀ ਭਾਸ਼ਾਵਾਂ ’ਚ ਦੇ ਸਕੋਗੇ ਦੀਵਾਲੀ ਦੀਆਂ ਵਧਾਈਆਂ
ਟਵਿਟਰ ਦੇ ਦੀਵਾਲੀ ਹੈਸ਼ਟੈਗ ਨੂੰ 7 ਭਾਰਤੀ ਭਾਸ਼ਾਵਾਂ ’ਚ ਪੇਸ਼ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਟਵਿਟਰ ਯੂਜ਼ਰ ਆਪਣੀ-ਆਪਣੀ ਲੋਕਲ ਭਾਸ਼ਾ ’ਚ ਦੋਸਤਾਂ, ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਨੂੰ ਮੈਸੇਜ ਭੇਜ ਸਕੋਗੇ। ਦੱਸ ਦੇਈਏ ਕਿ ਟਵਿਟਰ ਵਲੋਂ ਸਾਲ 2015 ’ਚ ਪਹਿਲਾ ਦੀਵਾਲੀ ਇਮੋਜੀ ਲਾਂਚ ਕੀਤਾ ਗਿਆ ਸੀ। ਕੰਪਨੀ ਉਦੋਂ ਤੋਂ ਹਰ ਸਾਲ ਦੀਵਾਲੀ ਲਈ ਖ਼ਾਸ ਇਮੋਜੀ ਜਾਰੀ ਕਰਦੀ ਰਹੀ ਹੈ। ਦੀਵਾਲੀ ਤੋਂ ਇਲਾਵਾ ਟਵਿਟਰ ਵਲੋਂ ਕੁਝ ਹੋ ਖ਼ਾਸ ਮੌਕਿਆਂ ’ਤੇ ਇਮੋਜੀ ਜਾਰੀ ਕੀਤਾ ਜਾਂਦਾ ਰਿਹਾ ਹੈ। ਇਸ ਵਿਚ ਗਣੇਸ਼ ਚਤੁਰਥੀ, ਈਦ ਅਤੇ ਗੁਰੂ ਨਾਨਕ ਜਯੰਤੀ ਅਹਿਮ ਹੈ। 


author

Rakesh

Content Editor

Related News