ਟਵਿਟਰ ਨੇ ਫਿਕਸ ਕੀਤਾ ਬਗ, ਲੀਕ ਹੋਈ ਸੀ 54 ਲੱਖ ਯੂਜ਼ਰਸ ਦੀ ਨਿੱਜੀ ਜਾਣਕਾਰੀ

08/06/2022 3:44:30 PM

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਅਤੇ ਸੋਸ਼ਲ ਮੀਡੀਆ ਨੈੱਟਵਕਿੰਗ ਸਾਈਟ ਟਵਿਟਰ ਨੇ ਯੂਜ਼ਰਸ ਦੇ ਡਾਟਾ ਲੀਕ ਕਰਨ ਵਾਲੇ ਬਗ ਨੂੰ ਫਿਕਸ ਕਰ ਲਿਆ ਹੈ। ਦੱਸ ਦੇਈਏ ਕਿ ਹਾਲ ਹੀ ’ਚ ਟਵਿਟਰ ਦੇ 54 ਲੱਖ ਯੂਜ਼ਰਸ ਦਾ ਨਿੱਜੀ ਡਾਟਾ ਲੀਕ ਹੋ ਗਿਆ ਸੀ, ਇਹ ਨਿੱਜੀ ਡਾਟਾ ਇਕ ਹੈਕਰ ਦੁਆਰਾ ਵੇਚਿਆ ਜਾ ਰਿਹਾ ਸੀ। ਹੁਣ ਟਵਿਟਰ ਨੇ ਦਾਅਵਾ ਕੀਤਾ ਹੈ ਕਿ ਇਸ ਬਗ ਨੂੰ ਠੀਕ ਕਰ ਲਿਆ ਗਿਆ ਹੈ। 

ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ’ਚ ਟਵਿਟਰ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਯੂਜ਼ਰਸ ਇਕ ਬਗ ਬਾਰੇ ਜਾਣਨ, ਜੋ ਯੂਜ਼ਰਸ ਦੇ ਲਾਗ-ਇਨ ਦੌਰਾਨ ਇਸਤੇਮਾਲ ਹੋਣ ਵਾਲੇ ਫੋਨ ਨੰਬਰ ਜਾਂ ਈਮੇਲ ਆਈ.ਡੀ. ਦੇ ਆਧਾਰ ’ਤੇ ਪਛਾਣ ਕਰਦਾ ਹੈ। ਯਾਨੀ ਇਹ ਬਗ ਯੂਜ਼ਰਸ ਦੇ ਫੋਨ ਨੰਬਰ ਅਤੇ ਈ-ਮੇਲ ਆਈ.ਡੀ. ਰਾਹੀਂ ਚੈੱਕ ਕਰਦਾ ਹੈ ਕਿ ਉਸੇ ਨੰਬਰ ਜਾਂ ਈਮੇਲ ਆਈ.ਡੀ. ਤੋਂ ਦੂਜਾ ਅਕਾਊਂਟ ਤਾਂ ਨਹੀਂ ਹੈ। ਇਸੇ ਬਗ ਦਾ ਫਾਇਦਾ ਚੁੱਕ ਕੇ ਯੂਜ਼ਰਸ ਦੇ ਡਾਟਾ ਦੀ ਹੈਕਿੰਗ ਕੀਤੀ ਗਈ ਸੀ। 

ਉਨ੍ਹਾਂ ਕਿਹਾ ਕਿ ਟਵਿਟਰ ਨੂੰ ਇਸ ਸਾਲ ਜਨਵਰੀ ’ਚ ਬਗ ਬਾਊਂਟੀ ਪ੍ਰੋਗਰਾਮ ਦੁਆਰਾ ਆਪਣੇ ਸਿਸਟਮ ’ਚ ਇਸ ਬਗ ਦੀ ਜਾਣਕਾਰੀ ਮਿਲੀ ਸੀ। ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਤੁਰੰਤ ਇਸਦੀ ਜਾਂਚ ਕੀਤੀ ਅਤੇ ਇਸਨੂੰ ਠੀਕ ਕੀਤਾ ਗਿਆ। ਉਸ ਸਮੇਂ ਸਾਡੇ ਕੋਲ ਇਹ ਦੱਸਣ ਲਈ ਕੋਈ ਸਬੂਤ ਨਹੀਂ ਸੀ ਕਿ ਕਿਸੇ ਨੇ ਇਸ ਬਗ ਦਾ ਗਲਤ ਫਾਇਦਾ ਚੁੱਕਿਆ ਹੈ। 


Rakesh

Content Editor

Related News