ਟਵਿਟਰ ਦਾ ਵੱਡਾ ਐਕਸ਼ਨ, 50 ਹਜ਼ਾਰ ਤੋਂ ਵੱਧ ਭਾਰਤੀ ਅਕਾਊਂਟਸ ਕੀਤੇ ਬੈਨ

Wednesday, Nov 02, 2022 - 03:43 PM (IST)

ਟਵਿਟਰ ਦਾ ਵੱਡਾ ਐਕਸ਼ਨ, 50 ਹਜ਼ਾਰ ਤੋਂ ਵੱਧ ਭਾਰਤੀ ਅਕਾਊਂਟਸ ਕੀਤੇ ਬੈਨ

ਗੈਜੇਟ ਡੈਸਕ– ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੂੰ ਏਲਨ ਮਸਕ ਨੇ ਖਰੀਦ ਲਿਆ ਹੈ। ਇਸਤੋਂ ਬਾਅਦ ਹੀ ਟਵਿਟਰ ’ਤੇ ਕਈ ਤਰ੍ਹਾਂ ਦੇ ਬਦਲਾਅ ਵੇਖ ਨੂੰ ਮਿਲ ਰਹੇ ਹਨ। ਹਾਲ ਹੀ ’ਚ ਕੰਪਨੀ ਨ ਆਪਣੇ ਪਲੇਟਫਾਰਮ ’ਤੇ ਦੋ ਨਵੇਂ ਫੀਚਰਜ਼ ਨੂੰ ਰੋਲਆਊਟ ਕੀਤਾ ਹੈ। ਹੁਣ ਟਵਿਟਰ ’ਤੇ 50 ਹਜ਼ਾਰ ਤੋਂ ਵੱਧ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਗਿਆ ਹੈ। ਟਵਿਟਰ ਨੇ 26 ਅਗਸਤ ਤੋਂ 25 ਸਤੰਬਰ ਵਿਚਕਾਰ ਬਾਲ ਯੌਨ ਸੋਸ਼ਣ ਅਤੇ ਨਿਊਡਿਟੀ ਵਰਗੇ ਕੰਟੈਂਟ ਨੂੰ ਉਤਸ਼ਾਹ ਦੇਣ ਵਾਲੇ 52,141 ਭਾਰਤੀ ਅਕਾਊਂਟਸ ’ਤੇ ਬੈਨ ਲਗਾ ਦਿੱਤਾ ਹੈ। ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਨੇ ਅੱਤਵਾਦ ਨੂੰ ਉਤਸ਼ਾਹ ਦੇ ’ਤੇ 1,982 ਖਾਤਿਆਂ ਨੂੰ ਵੀ ਬੈਨ ਕੀਤਾ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਜ਼ਰੂਰ ਪੜ੍ਹਨ ਇਹ ਖ਼ਬਰ, ਕੰਪਨੀ ਵੱਲੋਂ 26 ਲੱਖ ਭਾਰਤੀਆਂ ਦੇ ਅਕਾਊਂਟਸ ਖ਼ਿਲਾਫ਼ ਸਖ਼ਤ ਐਕਸ਼ਨ

ਆਈ.ਟੀ. ਨਿਯਮ 2021 ਤਹਿਤ ਹੋਏ ਬਦਲਾਅ

ਟਵਿਟਰ ਨੇ ਨਵੇਂ ਆਈ.ਟੀ. ਨਿਯਮ, 2021 ਤਹਿਤ ਪੇਸ਼ ਕੀਤੀ ਗਈ ਆਪਣੀ ਮਾਸਿਕ ਰਿਪੋਰਟ ’ਚ ਕਿਹਾ ਕਿ ਉਸਨੂੰ ਆਪਣੇ ਪਲੇਟਫਾਰਮ ’ਤੇ ਭਾਰਤੀ ਯੂਜ਼ਰਜ਼ ਵੱਲੋਂ 157 ਸ਼ਿਕਾਇਤਾਂ ਮਿਲੀਆਂ ਸਨ। ਗ੍ਰੀਵਾਂਸ ਮਕੈਨਿਜ਼ਮ ਤਹਿਤ ਮਿਲੀਆਂ ਇਨ੍ਹਾਂ ਸ਼ਿਕਾਇਤਾਂ ’ਚੋਂ ਕਰੀਬ 129 ਯੂ.ਆਰ.ਐੱਲ. ’ਤੇ ਕਾਰਵਾਈ ਕੀਤੀ ਗਈ ਹੈ। ਟਵਿਟਰ ਨੇ ਦੱਸਿਆ ਕਿ ਉਨ੍ਹਾਂ ਨੂੰ 43 ਗ੍ਰੀਵਾਂਸ ਪ੍ਰੋਸੈਸ ਕਰਨ ਲਈ ਮਿਲੇ, ਜੋ ਟਵਿਟਰ ਅਕਾਊਂਟ ਸਸਪੈਂਸ਼ਨ ਦੀ ਮੰਗ ਕਰ ਰਹੇ ਹਨ। ਕੰਪਨੀ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਇਸਦਾ ਜ਼ਰੂਰੀ ਰਿਸਪਾਂਸ ਯੂਜ਼ਰਜ਼ ਨੂੰ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ


author

Rakesh

Content Editor

Related News