ਟਵਿਟਰ ਵੱਲੋਂ ਸਿਰਫ ਪੰਜ ਮਿੰਟ ''ਚ ਇਸ ਭਾਰਤੀ ਨੇ ਕਮਾਏ 6.7 ਲੱਖ ਰੁਪਏ

07/27/2016 6:00:18 PM

ਜਲੰਧਰ-ਅਵਿਨਾਸ਼ ਨਾਂ ਦੇ ਇਕ ਭਾਰਤੀ ਨੇ ਟਵਿਟਰ ''ਤੇ ਕੁੱਝ ਅਜਿਹਾ ਕੀਤਾ ਹੈ ਜਿਸ ਦੇ ਬਦਲੇ ਉਸ ਨੂੰ ਇਸ ਮਾਈਕ੍ਰੋ ਬਲਾਗਿੰਗ ਸਾਈਟ ਵੱਲੋਂ ਇਨਾਮ ਦਿੱਤਾ ਗਿਆ ਹੈ। ਹੈਕਰ ਨਿਊਜ਼ ਦੀ ਇਕ ਰਿਪੋਰਟ ਦੇ ਮੁਤਾਬਿਕ ਇਕ ਹੈਕਰ ਅਵਿਨਾਸ਼ ਨੇ ਇਹ ਪਤਾ ਲਗਾਉਣ ''ਚ ਸਫਲਤਾ ਪ੍ਰਾਪਤ ਕਰ ਲਈ ਹੈ ਕਿ ਟਵਿਟਰ ਦੇ ਵੀਡੀਓ ਬੇਸਡ ਮਾਈਕ੍ਰੋ ਬਲਾਗਿੰਗ ਪਲੈਟਫਾਰਮ ਵਾਈਨ ਦਾ ਸੋਰਸ ਕੋਡ ਪਬਲਿਕਲੀ ਅਵੇਲੇਬਲ ਹੈ ਜਿਸ ਦਾ ਕਦੀ ਵੀ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਜਦੋਂ ਉਨ੍ਹਾਂ ਨੇ 31 ਮਾਰਚ ਨੂੰ ਇਹ ਜਾਣਕਾਰੀ ਦਿੱਤੀ ਤਾਂ ਟਵਿਟਰ ਨੇ ਸਿਰਫ ਪੰਜ ਮਿੰਟ ''ਚ ਆਪਣੀ ਗਲਤੀ ਨੂੰ ਠੀਕ ਕਰ ਲਿਆ ਅਤੇ ਆਪਣੇ ਬੱਗਬਾਊਂਟੀ ਪ੍ਰੋਗਰਾਮ ਦੇ ਤਹਿਤ ਅਵਿਨਾਸ਼ ਨੂੰ ਇਸ ਸਫਤਲਾ ਲਈ 6.7 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ।  
 
ਤੁਹਾਨੂੰ ਦਸ ਦਈਏ ਕਿ ਵਾਈਨ ਦੀ ਮਦਦ ਨਾਲ 6 ਸੈਕਿੰਡ ਦਾ ਲੂਪਿੰਗ ਵੀਡੀਓ ਅਪਲੋਡ ਕੀਤਾ ਜਾ ਸਕਦਾ ਹੈ।ਖਬਰ ਦੇ ਮੁਤਾਬਿਕ ਅਵਿਨਾਸ਼ ਜਦੋਂ ਸੈਂਸਿਸ ਡਾਟ ਕੁ (Censys.io)ਨਾਂ ਦੀ ਸਾਈਟ ਸਰਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਸ ਸਾਈਟ ''ਤੇ ਵਾਈਨ ਦੀ ਡਾਕਰ ਇਮੇਜ ਮਿਲੀ ਸੀ ।ਡਾਕਰ ਇਕ ਸਿਸਟਮ ਇਮੇਜ ਹੁੰਦੀ ਹੈ ਜਿਸ ''ਚ ਸਾਫਟਵੇਅਰ, ਕੋਡ, ਸਿਸਟਮ ਟੂਲ, ਲਾਇਬ੍ਰੇਰੀ ਆਦਿ ਚਲਾਉਣ ਲਈ ਸਭ ਸਹੂਲਤਾਂ ਮੌਜੂਦ ਹੁੰਦੀਆਂ ਹਨ। ਅਵਿਨਾਸ਼ ਨੇ ਪਤਾ ਲਗਾਇਆ ਕਿ ਇਸ ਇਮੇਜ ਨੂੰ ਡਾਊਨਲੋਡ ਕਰ ਕੇ ਵਾਈਨ ਦੀ ਕਾਪੀ ਹੋਸਟ ਕੀਤੀ ਜਾ ਸਕਦੀ ਹੈ। ਇੱਥੋਂ ਤੱਕ ਕਿ ਉਹ ਇਸ ਦਾ ਸੋਰਸ ਕੋਡ, ਏ.ਪੀ.ਆਰ.ਈ. ਕੀਜ਼ ਅਤੇ ਸਾਰੇ ਹੋਰ ਜ਼ਰੂਰੀ ਜਾਣਕਾਰੀਆਂ ਦੀ ਵਰਤੋਂ ਕਰ ਸਕਦੇ ਹਨ। ਅਵਿਨਾਸ਼ ਨੇ ਅਜਿਹਾ ਕਰਕੇ ਟਵਿਟਰ ਨੂੰ ਹੋਣ ਵਾਲੇ ਸੰਭਾਵਿਕ ਨੁਕਸਾਨ ਤੋਂ ਬਚਾ ਲਿਆ ਹੈ।

Related News