1 ਫਰਵਰੀ ਤੋਂ ਬਦਲ ਰਹੇ ਟਵਿਟਰ ਦੇ ਨਿਯਮ, ਹੁਣ ਯੂਜ਼ਰਜ਼ ਨੂੰ ਮਿਲੇਗੀ ਇਹ ਸੁਵਿਧਾ

01/29/2023 5:32:15 PM

ਗੈਜੇਟ ਡੈਸਕ– ਏਲਨ ਮਸਕ ਦੀ ਐਂਟਰੀ ਤੋਂ ਬਾਅਦ ਟਵਿਟਰ ’ਚ ਹਰ ਦਿਨ ਕੋਈ ਨਾ ਕੋਈ ਨਵਾਂ ਬਦਲਾਅ ਹੋ ਰਿਹਾ ਹੈ। ਕੰਪਨੀ ਨੇ ਅਕਾਊਂਟ ਸਸਪੈਂਡ ਪਾਲਿਸੀ ’ਚ ਬਦਲਾਅ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। 1 ਫਰਵਰੀ ਤੋਂ ਨਵਾਂ ਬਦਲਾਅ ਲਾਗੂ ਹੋ ਰਿਹਾ ਹੈ। ਇਸ ਤਹਿਤ ਯੂਜ਼ਰਜ਼ ਆਪਣੇ ਅਕਾਊਂਟ ਸਸਪੈਂਸ਼ਨ ਨੂੰ ਲੈ ਕੇ ਅਪੀਲ ਕਰ ਸਕਣਗੇ। ਅਕਾਊਂਟ ਰਿਸਟੋਰ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਵੇਂ ਕ੍ਰਾਈਟੇਰੀਆ ਤਹਿਤ ਰੀਵਿਊ ਕੀਤਾ ਜਾਵੇਗਾ। ਨਵੇਂ ਕ੍ਰਾਈਟੇਰੀਆ ਤਹਿਤ ਕੋਈ ਟਵਿਟਰ ਅਕਾਊਂਟ ਸਿਰਫ ਪਲੇਟਫਾਰਮ ਦਾ ਵਾਰ-ਵਾਰ ਉਲੰਘਣ ਕਰਨ ’ਤੇ ਸਸਪੈਂਡ ਕੀਤਾ ਜਾ ਸਕੇਗਾ। 

ਅਕਾਊਂਟ ਨੂੰ ਗੰਭੀਰ ਪਾਲਿਸੀ ਉਲੰਘਣ ਦੇ ਮਾਮਲੇ ’ਚ ਵੀ ਸਸਪੈਂਡ ਕੀਤਾ ਜਾ ਸਕਦਾ ਹੈ। ਗੰਭੀਰ ਪਾਲਿਸੀ ਉਲੰਘਣ ’ਚ ਗੈਰ-ਕਾਨੂੰਨੀ ਕੰਟੈਂਟ ਜਾਂ ਐਕਟੀਵਿਟੀ, ਕਿਸੇ ਨੂੰ ਡਰਾਉਣਾ ਜਾਂ ਨੁਕਸਾਨ ਪਹੁੰਚਾਉਣਾ ਅਤੇ ਹਰਾਸਮੈਂਟ ਵਰਗੀਆਂ ਚੀਜ਼ਾਂ ਸ਼ਾਮਲ ਹਨ। ਟਵਿਟਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਗੰਭੀਰ ਐਕਸ਼ਨ ਘੱਟ ਮਾਮਲਿਆਂ ’ਚ ਲਵਾਂਗੇ। ਸੋਸ਼ਲ ਮੀਡੀਆ ਪਲੇਟਫਾਰਮ ਭਵਿੱਖ ’ਚ ਕਿਸੇ ਅਕਾਊਂਟ ਨੂੰ ਸਸਪੈਂਡ ਕਰਨ ਦੀ ਬਜਾਏ ਉਸਦੀ ਰੀਚ ਘੱਟ ਕਰ ਦੇਵੇਗਾ। ਜਾਂ ਫਿਰ ਯੂਜ਼ਰਜ਼ ਨੂੰ ਕਿਸੇ ਟਵੀਟ ਨੂੰ ਡਿਲੀਟ ਕਰਨਾ ਪੈ ਸਕਦਾ ਹੈ। ਕੰਪਨੀ ਅਕਾਊਂਟ ਯੂਜ਼ ਕਰਨ ਤੋਂ ਪਹਿਲਾਂ ਟਵੀਟ ਡਿਲੀਟ ਕਰਨ ਲਈ ਕਹਿ ਸਕਦੀ ਹੈ। 

ਏਲਨ ਮਸਕ ਟਵਿਟਰ ਡੀਲ ਦੇ ਸਮੇਂ ਤੋਂ ਹੀ ਅਕਾਊਂਟ ਸਸਪੈਂਡ ਕਰਨ ਦਾ ਵਿਰੋਧ ਕਰ ਰਹੇ ਸਨ। ਡੀਲ ਪੂਰੀ ਹੋਣ ਤੋਂ ਬਾਅਦ ਕਈ ਪ੍ਰਸਿੱਧ ਅਕਾਊਂਟਸ ਨੂੰ ਰਿਸਟੋਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪਹਿਲਾਂ ਬੈਨ ਜਾਂ ਸਸਪੈਂਡ ਕੀਤਾ ਗਿਆ ਸੀ। ਇਸ ਲਿਸਟ ’ਚ ਸਾਬਕਾ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਦਾ ਨਾਂ ਵੀ ਸ਼ਾਮਲ ਹੈ। ਹਾਲ ਹੀ ’ਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦਾ ਅਕਾਊਂਟ ਵੀ ਰਿਸਟੋਰ ਕੀਤਾ ਗਿਆ ਹੈ। ਕੰਗਨਾ ਦਾ ਅਕਾਊਂਟ ਲਗਭਗ ਦੋ ਸਾਲ ਪਹਿਲਾਂ ਬੈਨ ਕੀਤਾ ਗਿਆ ਸੀ। ਏਲਨ ਮਸਕ ਟਵਿਟਰ ’ਚ ਲਗਾਤਾਰ ਕਈ ਬਦਲਾਅ ਕਰ ਰਹੇ ਹਨ।


Rakesh

Content Editor

Related News