ਨਵੀਂ ਤਕਨੀਕ ਨਾਲ ਲਾਂਚ ਹੋਈ TVS Raider 125, ਜਾਣੋ ਕੀਮਤ ਤੇ ਖੂਬੀਆਂ

Friday, Oct 25, 2024 - 04:47 PM (IST)

ਆਟੋ ਡੈਸਕ- TVS Raider 125 ਬਾਈਕ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਇਸ ਨੂੰ iGO ਤਕਨੀਕ ਨਾਲ ਲੈ ਕੇ ਆਈ ਹੈ। ਇਸ ਬਾਈਕ ਦੀ ਕੀਮਤ 98,389 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। TVS Raider 125 ਦਾ ਮੁਕਾਬਲਾ Bajaj Pulsar N125, Hero Xtreme 125 ਅਤੇ Honda Shine 125 ਵਰਗੀਆਂ ਬਾਈਕਸ ਨਾਲ ਹੈ। 

ਇੰਜਣ

ਇਸ ਬਾਈਕ 'ਚ 124.8 ਸੀਸੀ ਦੀ ਸਮਰੱਥਾ ਦਾ ਏਅਰ ਅਤੇ ਆਇਲ ਕੂਲਡ 3V ਇੰਜਣ ਦਿੱਤਾ ਗਿਆ ਹੈ, ਜੋ ਬਾਈਕ ਨੂੰ 8.37 ਕਿਲੋਵਾਟ ਦੀ ਪਾਵਰ ਦਿੰਦਾ ਹੈ। ਇਸ ਵਿਚ 5 ਸਪੀਡ ਗੇਅਰਬਾਕਸ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ 17 ਇੰਚ ਦੇ ਟਾਇਰ ਮਿਲਦੇ ਹਨ। 

ਫੀਚਰਜ਼

TVS Raider 125 'ਚ 0.55 ਐੱਨ.ਐੱਮ. ਐਡੀਸ਼ਨਲ ਟਾਰਕ ਦੇ ਨਾਲ ਐਡਵਾਂਸ ਆਈਗੋ ਅਸਿਸਟ, ਬੈਸਟ-ਇਨ-ਕਲਾਸ ਟਾਰਕ, ਸੈਗਮੈਂਟ ਫਰਸਟ ਬੂਸਟ ਮੋਡ, ਬੈਸਟ ਇਨ ਕਲਾਸ ਐਕਸਲੈਰੇਸ਼ਨ, ਮਲਟੀਪਲ ਰਾਈਡ ਮੋਡ, ਨਵੇਂ ਪ੍ਰੀਮੀਅਮ ਨਾਰਦੋ ਗ੍ਰੇਅ, ਸਪੋਰਟੀ ਰੈੱਡ ਅਲੌਏ, ਰਿਵਰਸ ਐੱਲ.ਸੀ.ਡੀ. ਕਲੱਸਟਰ ਟੀ.ਵੀ.ਐੱਸ. ਸਮਾਰਟ ਕੁਨੈਕਟ ਟੀ.ਐੱਮ. ਪਲੇਟਫਾਰਮ, ਬਲੂਟੁੱਥ ਕੁਨੈਕਟੀਵਿਟੀ, ਵੌਇਸ ਅਸਿਸਟ, ਟਰਨ-ਬਾਈ-ਟਰਨ ਨੈਵੀਗੇਸ਼ਨ, ਕਾਲ ਹੈਂਡਲਿੰਗ ਅਤੇ ਨੋਟੀਫਿਕੇਸ਼ਨ ਮੈਨੇਜਮੈਂਟ ਵਰਗੇ ਫੀਚਰਜ਼ ਦਿੱਤੇ ਗਏ ਹਨ। 

ਟੀ.ਵੀ.ਐੱਸ. ਮੋਟਰ ਕੰਪਨੀ 'ਚ ਕੰਪਿਊਟਰ ਬਿਜ਼ਨੈੱਸ ਦੇ ਨਾਲ ਹੀ ਕਾਰਪੋਰੇਟ ਬ੍ਰਾਂਡ ਅਤੇ ਮੀਡੀਆ ਦੇ ਮੁਖੀ ਅਨਿਰੁੱਧ ਹਲਦਰ ਨੇ ਕਿਹਾ- ਆਈਗੋ ਅਸਿਸਟ ਦੇ ਨਾਲ ਹੁਣ ਰੇਡਰ ਕਲਾਸ ਲੀਡਿੰਗ 11.75 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦੀ ਹੈ। ਆਈਗੋ ਅਸਿਸਟ ਦੀ ਵਜ੍ਹਾ ਨਾਲ ਬਿਹਤਰੀਨ ਐਕਸਲੈਰੇਸ਼ਨ ਮਿਲਦਾ ਹੈ ਅਤੇ ਇਹ ਬਾਈਕ ਸਿਰਫ 5.8 ਸਕਿੰਟਾਂ 'ਚ 0-60 kmph ਦੀ ਰਫਤਾਰ ਫੜ ਲੈਂਦੀ ਹੈ। ਬੂਸਟ ਮੋਡ ਐਕਟੀਵੇਟ ਕਰਨ 'ਤੇ 10 ਫੀਸਦੀ ਤਕ ਜ਼ਿਆਦਾ ਮਾਈਲੇਜ ਮਿਲਦੀ ਹੈ। ਅੱਜ-ਕੱਲ੍ਹ ਦੇ ਰਾਈਡਰਾਂ ਲਈ ਬਿਹਤਰ ਐਕਸਲੈਰੇਸ਼ਨ ਅਤੇ ਮਾਈਲੇਜ ਦੇ ਕਾਫੀ ਮਾਇਨੇ ਹਨ ਅਤੇ ਟੀ.ਵੀ.ਐੱਸ. ਰੇਡਰ 'ਚ ਇਹ ਦੋਵੇਂ ਹਨ। 


Rakesh

Content Editor

Related News