TVS ਰੇਸਿੰਗ ਨੇ ਦਿੱਲੀ-ਐੱਨ. ਸੀ. ਆਰ. ’ਚ ਖੋਲ੍ਹਿਆ ਰੇਸਿੰਗ ਐਕਸਪੀਰੀਐਂਸ ਸੈਂਟਰ
Saturday, Jun 03, 2023 - 12:39 PM (IST)
ਆਟੋ ਡੈਸਕ– ਦੋਪਹੀਆ ਨਿਰਮਾਤਾ ਟੀ. ਵੀ. ਐੱਸ. ਮੋਟਰਸ ਦੀ ਵਿਰਾਸਤ ਭਾਰਤ ’ਚ 100 ਸਾਲ ਪੁਰਾਣੀ ਹੈ। ਕੰਪਨੀ ਨੇ ਹਾਲ ਹੀ ’ਚ ਦਿੱਲੀ-ਐੱਨ. ਸੀ. ਆਰ. ਵਿਚ ਰੇਸਿੰਗ ਐਕਸਪੀਰੀਐਂਸ ਸੈਂਟਰ ਲਾਂਚ ਕੀਤਾ ਹੈ। ਇਹ ਸੈਂਟਰ ਸਪੈਸ਼ਲ ਬੱਚਿਆਂ ਲਈ ਲਾਂਚ ਕੀਤਾ ਗਿਆ ਹੈ। ਇਸ ਸੈਂਟਰ ’ਚ ਬੱਚੇ ਹੁਣ ਤੋਂ ਹੀ ਭਵਿੱਖ ਦੇ ਰੇਸਰ ਬਣਨ ਲਈ ਟ੍ਰੇਨਿੰਗ ਲੈ ਸਕਦੇ ਹਨ।
ਐਕਸਪੀਰੀਐਂਸ ਸੈਂਟਰ ਦੇ ਨਾਲ ਟੀ. ਵੀ. ਐੱਸ. ਰੇਸਿੰਗ ਨੇ ਕਿਡਜ਼ਾਨੀਆ ’ਚ ਆਪਣੀ ਪਹਿਲੀ ਵਰਚੁਅਲ ਚੈਂਪੀਅਨਸ਼ਿਪ ਦਾ ਵੀ ਐਲਾਨ ਕੀਤਾ ਹੈ। ਇਹ ਚੈਂਪੀਅਨਸ਼ਿਪ 2 ਮਹੀਨਿਆਂ ਤੱਕ ਚੱਲੇਗੀ। ਇਸ ਚੈਂਪੀਅਨਸ਼ਿਪ ’ਚ ਹਰੇਕ ਸ਼ਹਿਰ ਦੇ ਪਹਿਲੇ 3 ਪੋਜੀਸ਼ਨ ’ਤੇ ਆਉਮ ਵਾਲੇ ਰੇਸਰਸ ਨੂੰ ਮੁੰਬਈ ’ਚ ਆਯੋਜਿਤ ਗ੍ਰੈਂਡ ਫਿਨਾਲੇ ’ਚ ਭੇਜਿਆ ਜਾਏਗਾ। ਦੱਸ ਦਈਏ ਕਿ ਇਹ ਚੈਂਪੀਅਨਸ਼ਿਪ ਰੇਸਿੰਗ ਸਿਮਿਊਲੇਟਰ, ਅਸੈਂਬਲੀ ਜ਼ੋਨ ਅਤੇ ਡਿਜਾਈਨ ਚੁਣੌਤੀਆਂ ’ਤੇ ਯੁਵਾ ਰਾਈਡਰਸ ਦੀ ਭਾਈਵਾਲੀ ਅਤੇ ਪ੍ਰਦਸ਼ਨ ’ਤੇ ਆਧਾਰਿਤ ਹੋਵੇਗੀ। ਟੀ. ਵੀ. ਐੱਸ. ਰੇਸਿੰਗ ਦਾ ਇਹ ਐਕਸਪੀਰੀਐਂਸ ਸੈਂਟਰ 4 ਤੋਂ 16 ਸਾਲ ਦੀ ਉਮਰ ਦੇ ਨਵੇਂ ਰਾਈਡਰਸ ਲਈ ਲਾਂਚ ਕੀਤਾ ਗਿਆ ਹੈ।
ਇਸ ਮੌਕੇ ’ਤੇ ਟੀ. ਵੀ. ਐੱਸ. ਮੋਟਰ ਕੰਪਨੀ ਦੇ ਬਿਜ਼ਨੈੱਸ ਹੈੱਡ ਵਿਮਲ ਸੁੰਬਲੀ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਬ੍ਰਾਂਡ ਨੇ ਹਾਲ ਹੀ ’ਚ ਕਿਡਜ਼ਾਨੀਆ ਮੁੰਬਈ ’ਚ ਪਹਿਲੇ ਐਕਸਪੀਰੀਐਂਸ ਸੈਂਟਰ ਦਾ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ ਅਤੇ ਦਿੱਲੀ-ਐੱਨ. ਸੀ. ਆਰ. ਵਿਚ ਸੈਂਟਰ ਦੇ ਲਾਂਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਟੀ. ਵੀ. ਐੱਸ. ਰੇਸਿੰਗ ਹਮੇਸ਼ਾ ਦੇਸ਼ ’ਚ ਦੋਪਹੀਆ ਰੇਸਿੰਗ ਨੂੰ ਬੜ੍ਹਾਵਾ ਦੇਣ ’ਚ ਸਭ ਤੋਂ ਅੱਗੇ ਰਿਹਾ ਹੈ ਅਤੇ ਸਾਡਾ ਮੰਨਣਾ ਹੈ ਕਿ ਇਹ ਨਵਾਂ ਐਕਸਪੀਰੀਐਂਸ ਨਾ ਸਿਰਫ ਬੱਚਿਆਂ ਲਈ ਇਕ ਯਾਦਗਾਰ ਰਹੇਗਾ ਸਗੋਂ ਅਗਲੀ ਪੀੜ੍ਹੀ ’ਚ ਰੇਸਿੰਗ ਲਈ ਇਕ ਜਨੂੰਨ ਨੂੰ ਪ੍ਰੇਰਿਤ ਅਤੇ ਵਿਕਸਿਤ ਕਰੇਗਾ।