TVS ਦਾ ਇਹ ਮੋਟਰਸਾਈਕਲ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ

Thursday, Apr 15, 2021 - 02:10 PM (IST)

TVS ਦਾ ਇਹ ਮੋਟਰਸਾਈਕਲ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ

ਆਟੋ ਡੈਸਕ– ਟੀ.ਵੀ.ਐੱਸ. ਮੋਟਰ ਨੇ ਆਪਣੇ ਰੇਸਿੰਗ ਮੋਟਰਸੀਕਲ ਅਪਾਚੇ ਆਰ.ਟੀ.ਆਰ. 200 4ਵੀ ਦੀ ਕੀਮਤ 1,295 ਰੁਪਏ ਵਧਾ ਦਿੱਤੀ ਹੈ। ਹੁਣ ਅਪਾਚੇ ਆਰ.ਟੀ.ਆਰ. 200 4ਵੀ ਸਿੰਗਲ-ਚੈਨਲ ਏ.ਬੀ.ਐੱਸ. ਨੂੰ 1,29,315 ਰੁਪਏ ਅਤੇ ਡਿਊਲ ਚੈਨਲ ਏ.ਬੀ.ਐੱਸ. ਮਾਡਲ 1,34,365 ਰੁਪਏ ’ਚ ਖਰੀਦਿਆ ਜਾ ਸਕੇਗਾ। ਦੱਸ ਦੇਈਏ ਕਿ ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 200 4ਵੀ ਨੂੰ ਨਵੰਬਰ 2019 ’ਚ ਲਾਂਚ ਕੀਤਾ ਗਿਆ ਸੀ। ਇਹ ਅਪਾਚੇ ਆਰ.ਟੀ.ਆਰ. 160 4ਵੀ ਦਾ ਵੱਡਾ ਮਾਡਲ ਹੈ। 

ਇਸ ਮੋਟਰਸਾਈਕਲ ਨੂੰ ਬਹੁਤ ਸਾਰੇ ਸਮਾਰਟ ਫੀਚਰਜ਼ ਨਾਲ ਮੁਹੱਈਆ ਕੀਤਾ ਜਾ ਰਿਹਾ ਹੈ। ਇਸ ਵਿਚ ਸਮਾਰਟ ਕੁਨੈਕਟ ਤਕਨੀਕ ਮਿਲਦੀ ਹੈ ਜਿਸ ਦੀ ਮਦਦ ਨਾਲ ਤੁਸੀਂ ਇਸ ਦੇ ਮੀਟਰ ਨੂੰ ਟੀ.ਵੀ.ਐੱਸ. ਕੁਨੈਕਟ ਐਪ ਨਾਲ ਕੁਨੈਕਟ ਕਰ ਸਕਦੇ ਹੋ। ਇਹ ਐਂਡਰਾਇਡ ਅਤੇ ਐਪਲ ਡਿਵਾਈਸ ਲਈ ਉਪਲੱਬਧ ਕੀਤੀ ਗਈ ਹੈ। ਇਸ ਐਪ ਨਾਲ ਚਾਲਕ ਨੂੰ ਮੋਟਰਸਾਈਕਲ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਸਮਾਰਟਫੋਨ ’ਤੇ ਮਿਲਦੀਆਂ ਰਹਿਣਗੀਆਂ। 

ਕ੍ਰੈਸ਼ ਅਲਰਟ ਸਿਸਟਮ
ਇਸ ਮੋਟਰਸਾਈਕਲ ’ਚ ਕ੍ਰੈਸ਼ ਅਲਰਟ ਸਿਸਟਮ ਲਗਾਇਆ ਗਿਆਹੈ ਜੋ ਕਿ ਜਾਇਰੋਸਕੋਪ ਦੀ ਮਦਦ ਨਾਲ ਕੰਮ ਕਰਦਾ ਹੈ। ਮੋਟਰਸਾਈਕਲ ਦੇ ਡਿੱਗਣ ’ਤੇ ਕ੍ਰੈਸ਼ ਅਲਰਟ ਸਿਸਟਮ ਸ਼ੁਰੂ ਹੋ ਜਾਂਦਾ ਹੈ ਅਤੇ ਬਾਈਕ ਚਾਲਕ ਦੁਆਰਾ ਐਪ ’ਚ ਜੋੜੇ ਗਏ ਐਮਰਜੈਂਸੀ ਨੰਬਰ ’ਤੇ 180 ਸਕਿੰਟਾਂ ਦੇ ਅੰਦਰ ਮੋਟਰਸਾਈਕਲ ਦੀ ਲੋਕੇਸ਼ਨ ਦੇ ਨਾਲ ਮੈਸੇਜ ਅਤੇ ਕਾਲ ਕਰ ਦਿੰਦਾ ਹੈ। 

ਇੰਜਣ
ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 200 4ਵੀ ’ਚ 197.75 ਸੀਸੀ ਦਾ ਬੀ.ਐੱਸ.-6 ਸਿੰਗਲ ਸਿਲੰਡਰ ਇੰਜਣ ਲਗਾਇਆ ਗਿਆ ਹੈ ਜੋ 20.7 ਬੀ.ਐੱਚ.ਪੀ. ਦੀ ਪਾਵਰ ਅਤੇ 18.1 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਮੋਟਰਸਾਈਕਲ ’ਚ 5 ਸਪੀਡ ਗਿਅਰਬਾਕਸ ਲਗਾਇਆ ਗਿਆ ਹੈ। 


author

Rakesh

Content Editor

Related News