ਕਾਵਾਸਾਕੀ Ninja 300 ਅਤੇ ਯਾਮਾਹਾ R3 ਨੂੰ ਟੱਕਰ ਦੇਵੇਗੀ TVS ਦੀ ਇਹ ਬਾਈਕ
Saturday, Jul 16, 2016 - 03:53 PM (IST)

ਜਲੰਧਰ- ਟੀ.ਵੀ. ਐੱਸ ਨੇ ਆਪਣੀ ਆਉਣ ਵਾਲੀ ਨਵੀਂ ਸਪੋਰਟ ਬਾਈਕ ਅਕੂਲਾ 310 ਦਾ ਕੰਸੈਪਟ ਮਾਡਲ 2016 ਦਿੱਲੀ ਆਟੋ ਐਕਸਪੋ ''ਚ ਸ਼ੋਅ-ਕੇੇਸ ਕੀਤਾ ਸੀ। ਇਹ ਸਪੋਰਟ ਬਾਈਕ ਉਸ ਦੇ ਬਾਅਦ ਤੋਂ ਹੀ ਹਿੱਟ ਹੋ ਗਈ ਸੀ। ਇਸ ਦੀ ਕਾਫ਼ੀ ਚਰਚਾ ਹੈ ਅਤੇ ਇਸ ''ਚ ਟੀ. ਵੀ. ਐੱਸ ਨੇ ਇਸ ਬਾਈਕ ਦੀ ਨਵੀਂ ਤਸਵੀਰ ਜਾਰੀ ਕੀਤੀ ਹੈ। ਤਸਵੀਰ ਟੀਜ ਕਰਨ ਲਈ ਟੀ. ਵੀ. ਐੱਸ ਨੇ “witter ਨੂੰ ਪਲੇਟਫਾਰਮ ਦੇ ਤੌਰ ਉੱਤੇ ਚੁਣਿਆ ।
ਇਸ ਨਵੀਂ ਟੀ. ਵੀ. ਐੱਸ ਅਕੂਲਾ 310 ''ਚ ਐਲੂਮਿਨੀਅਮ ਟਰੇਲਿਸ ਸਬ-ਫਰੇਮ, ਰੇਸ ਟਿਊਂਨਡ 4 ਵਾਲ ਅਤੇ ਡੀ. ਓ. ਐੱਚ. ਸੀ ਲਿੱਕਵਡ ਕੂਲਡ 310 ਸੀ. ਸੀ ਇੰਜਣ ਲਗਾ ਹੈ। ਇਸ ਦੇ ਨਾਲ ਹੀ ਥਰਮਲ ਐਫੀਸ਼ਿਐਂਸੀ ਲਈ ਇਸ ''ਚ ਗਿਲ ਵੇਂਟਸ, ਰੈਮ ਏਅਰ ਇੰਡੀਕੇਸ਼ਨ ਵੀ ਦਿੱਤਾ ਗਿਆ ਹੈ ਜਿਸ ਦੇ ਨਾਲ ਕਿ ਇਸ ਬਾਇਕ ਦੇ ਸਪੋਰਟ ਬਾਇਕ ਹੋਣ ਦੀ ਪੁੱਸ਼ਟੀ ਹੋ ਜਾਂਦੀ ਹੈ।
ਇੰਜਨ ਦੀ ਗੱਲ ਕਰੀਏ ਤੇ ਟੀ. ਵੀ. ਐੱਸ ਨੇ ਅਕੂਲਾ 310 ''ਚ 313ਸੀ. ਸੀ ਦਾ ਸਿੰਗਲ ਸਿਲੈਂਡਰ ਲਿਕਵਿਡ ਕੂਲਡ ਇੰਜਣ ਦਿੱਤਾ ਹੈ ਜੋ ਕਿ ਬੀ. ਐੱਮ. ਡਬਲੀਯੂ ਮੋਟਰਰਾਡ ਤੋਂ ਲਿਆ ਗਿਆ ਹੈ। ਇਹੀ ਇੰਜਣ ਬੀ. ਐੱਮ. ਡਬਲੀਯੂ ਜੀ310 ਆਰ ''ਚ ਵੀ ਲਗਾ ਹੈ। ਇਸ ਇੰਜਣ ਤੋਂ 34ਬੀ. ਐੱਚ. ਪੀ ਦੀ ਤਾਕਤ ਅਤੇ 28 ਯੂਟਨ ਮੀਟਰ ਦਾ ਟਾਰਕ ਜਨਰੇਟ ਹੁੰਦਾ ਹੈ। ਇਸ ''ਚ 6 ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ। TVS Akula 310 ''ਚ ਯੂ. ਐੱਸ. ਡੀ ਫ੍ਰੰਟ ਫਾਰਕ, ਰਿਅਰ ਮੋਨੋਸ਼ਾਕਸ, ਡੁਬਲ ਚੈਨਲ ਏ. ਬੀ. ਐੱਸ ਅਤੇ ਫੁੱਲੀ ਡਿਜ਼ਿਟਲ ਇੰਸਟਰੂਮੈਂਟ ਮੀਟਰ ਆਦਿ ਫੀਚਰਸ ਦਿੱਤੇ ਗਏ ਹਨ
ਕੰਪਨੀ ਦੀ ਇਸ ਨੂੰ ਘੱਟ ਤੋਂ ਘੱਟ ਕੀਮਤ ''ਚ ਬਾਜ਼ਾਰ ''ਚ ਉਤਾਰਣ ਦੀ ਕੋਸ਼ਿਸ਼ ਰਹੇਗੀ । Akula 310 ਦੀ ਕੇ. ਟੀ. ਐੱਮ ਆਰਸੀ390, ਕਾਵਾਸਾਕੀ ਨਿੰਜਾ 300 ਅਤੇ ਯਾਮਾਹਾ ਆਰ3 ਨਾਲ ਟੱਕਰ ਹੋਵੇਗੀ। ਇਸ ਬਾਇਕ ਨੂੰ 2016 ਦੇ ਅੰਤ ਤਕ ਲਾਂਚ ਕੀਤਾ ਜਾ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐੱਕਸ ਸ਼ੋਰੂਮ ਕੀਮਤ 2 ਤੋਂ 2.5 ਲੱਖ ਦੇ ਵਿਚਕਾਰ ਹੋ ਸਕਦੀ ਹੈ।