ਆਂਗਣਵਾੜੀ ਕੇਂਦਰਾਂ ਨੂੰ ਲੈ ਕੇ ਵੱਡੀ ਖ਼ਬਰ, ਚੁੱਕਿਆ ਜਾ ਰਿਹਾ ਇਹ ਨਵਾਂ ਕਦਮ

Wednesday, Jul 23, 2025 - 05:23 PM (IST)

ਆਂਗਣਵਾੜੀ ਕੇਂਦਰਾਂ ਨੂੰ ਲੈ ਕੇ ਵੱਡੀ ਖ਼ਬਰ, ਚੁੱਕਿਆ ਜਾ ਰਿਹਾ ਇਹ ਨਵਾਂ ਕਦਮ

ਚੰਡੀਗੜ੍ਹ : ਸੂਬੇ ਵਿਚ 27314 ਆਂਗਣਵਾੜੀ ਕੇਂਦਰਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਹੁਣ ਮਾਤਾ-ਪਿਤਾ ਦੇ ਮੋਬਾਇਲ ਤੋਂ ਓ.ਟੀ.ਪੀ. ਦਾ ਮੈਸਿਜ ਨਾ ਆਉਣ ਤੱਕ ਬੱਚੇ ਨੂੰ ਖੁਰਾਕ ਨਹੀਂ ਮਿਲੇਗੀ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਚਿਹਰੇ ਦੀ ਪਛਾਣ ਪ੍ਰਣਾਲੀ (ਐੱਫ.ਆਰ.ਐੱਸ) ਅਤੇ ਓ.ਟੀ.ਪੀ. ਸਿਸਟਮ ਰਾਹੀਂ ਫਰਜ਼ੀ ਐਂਟਰੀਆਂ ਨੂੰ ਰੋਕਿਆ ਜਾਵੇਗਾ। ਇਸ ਪ੍ਰਣਾਲੀ ਨਾਲ ਨਾ ਫਰਜ਼ੀ ਖੁਰਾਕ ਨਹੀਂ ਦਿੱਤੀ ਜਾ ਸਕੇਗੀ। ਇਥੇ ਹੀ ਬਸ ਨਹੀਂ ਗਰਭਵਤੀ ਔਰਤਾਂ ਨੂੰ ਵੀ ਸੁੱਕਾ ਰਾਸ਼ਨ ਦੇਣ ਲਈ ਓ.ਟੀ.ਪੀ ਪ੍ਰਕਿਰਿਆ ਲਾਗੂ ਕੀਤੀ ਜਾਵੇਗੀ। ਲੋਕਾਂ ਨੇ ਸਰਕਾਰ ਵਲੋਂ ਕੀਤੀ ਇਸ ਸਖ਼ਤੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। 

ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਵੱਡੇ ਪੱਧਰ 'ਤੇ ਅਫਸਰਾਂ ਤੇ ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਕਈ ਲੋਕਾਂ ਨੇ ਇਸ "ਤੇ ਇਤਰਾਜ਼ ਕੀਤਾ ਹੈ, ਜਿਨ੍ਹਾਂ ਦਾ ਤਰਕ ਹੈ ਕਿ ਕਈ ਘਰਾਂ ਵਿਚ ਮੋਬਾਇਲ ਨਹੀਂ ਹਨ। ਕਈ ਪਰਿਵਾਰ ਮਜ਼ਦੂਰੀ ਕਰਨ ਵੀ ਜਾਂਦੇ ਹਨ ਪਰ ਸਰਕਾਰ ਦੀ ਦਲੀਲ ਹੈ ਕਿ ਹਰ ਯੋਜਨਾ ਦੀ ਈ-ਕੇ.ਵਾਈ.ਸੀ ਜ਼ਰੂਰੀ ਹੈ। ਆਂਗਣਵਾੜੀ ਕੇਂਦਰਾਂ ਵਿਚ 6 ਮਹੀਨਿਆਂ ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਅਤੇ ਗਰਭਵਤੀ ਔਰਤਾਂ ਨੂੰ ਖੁਰਾਕ ਵਿਚ ਖਿਚੜੀ, ਦਲੀਆ, ਪੰਜੀਰੀ ਆਦਿ ਦਿੱਤੇ ਜਾਂਦੇ ਹਨ। 

 

ਇਹ ਵੀ ਪੜ੍ਹੋ : ਪੰਜਾਬ "ਚ ਵਧੀ ਸਖ਼ਤੀ, ਵੱਡੀ ਗਿਣਤੀ 'ਚ ਲਾਇਸੰਸ ਕੀਤੇ ਰੱਦ

 

ਆਂਗਣਵਾੜੀ ਕੇਂਦਰ ਵਿਚ ਇੰਸਟਾਲ ਐਪ 

ਸੂਤਰਾਂ ਮੁਤਾਬਕ ਪੋਸ਼ਣ ਟਰੈਕਰ ਐਪ ਹਰ ਆਂਗਣਵਾੜੀ ਕੇਂਦਰ ਵਿਚ ਇੰਸਟਾਲ ਹੋਵੇਗੀ। ਆਂਗਣਵਾੜੀ ਵਰਕਰ ਇਸ ਐਪ ਵਿਚ ਕੇਂਦਰ ਦੇ ਹਰ ਛੋਟੇ ਬੱਚੇ, ਗਰਭਵਤੀ ਔਰਤਾਂ ਦਾ ਨਾਮ ਐਡ ਕਰਨਗੇ। ਬਾਇਓਮੈਟ੍ਰਿਕ ਸਿਸਟਮ ਦੇ ਤਹਿਤ, ਫੇਸ ਰੀਡਰ ਰਾਹੀਂ ਫੇਸ ਵੈਰੀਫਿਕੇਸ਼ਨ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਅਧਾਰ ਨੰਬਰ ਦਰਜ ਕੀਤਾ ਜਾਵੇਗਾ, ਫਿਰ ਲਾਈਵ ਫੋਟੋ ਹੋਵੇਗੀ। ਜਿਸ ਉਪਰੰਤ ਟਰੈਕਿੰਗ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ 'ਤੇ ਇੱਕ ਓ.ਟੀ.ਪੀ. ਆਵੇਗਾ। ਹੁਣ OTP ਨੰਬਰ ਸਿਰਫ਼ ਇਕ ਵਾਰ ਦਰਜ ਕਰਨਾ ਪਵੇਗਾ ਪਰ ਬਾਅਦ ਵਿਚ ਇਸਨੂੰ ਹਰ ਮਹੀਨੇ ਲਈ ਚਾਲੂ ਕੀਤਾ ਜਾ ਸਕਦਾ ਹੈ। OTP ਆਉਣ ਮਗਰੋਂ ਵੈਰੀਫਿਕੇਸ਼ਨ ਪ੍ਰਕਿਰਿਆ ਚੱਲੇਗੀ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਖੁਰਾਕ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਕਾਲਰਸ਼ਿਪ ਨੂੰ ਲੈ ਕੇ ਹੋਇਆ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News