Truecaller ਦਾ ਨਵਾਂ ਐਪ ਲੀਕ ਕਰ ਰਿਹਾ ਸੀ ਲਾਈਵ ਲੋਕੇਸ਼ਨ, ਭਾਰਤੀ ਹੈਕਰ ਨੇ ਕੀਤਾ ਖੁਲਾਸਾ

Tuesday, Mar 09, 2021 - 04:18 PM (IST)

Truecaller ਦਾ ਨਵਾਂ ਐਪ ਲੀਕ ਕਰ ਰਿਹਾ ਸੀ ਲਾਈਵ ਲੋਕੇਸ਼ਨ, ਭਾਰਤੀ ਹੈਕਰ ਨੇ ਕੀਤਾ ਖੁਲਾਸਾ

ਗੈਜੇਟ ਡੈਸਕ– ਪਿਛਲੇ ਹਫ਼ਤੇ ਹੀ ਟਰੂਕਾਲਰ ਨੇ ਆਪਣਾ ਨਵਾਂ ਐਪ ਟਰੂਕਾਲਰ ਗਾਰਡੀਅਨ (Truecaller Guardians) ਲਾਂਚ ਕੀਤਾ ਹੈ। ਗਾਰਡੀਅਨ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ ਲੋਕ ਇਕ-ਦੂਜੇ ਦੀ ਲਾਈਵ ਲੋਕੇਸ਼ਨ ਵੇਖ ਸਕਦੇ ਹਨ। ਟਰੂਕਾਲਰ ਨੇ ਇਸ ਐਪ ਨੂੰ ਪਰਿਵਾਰ ਦੀ ਸੁਰੱਖਿਆ ਲਈ ਲਾਂਚ ਕੀਤਾ ਹੈ ਪਰ ਲਾਂਚਿੰਗ ਦੇ ਨਾਲ ਹੀ ਟਰੂਕਾਲਰ ਗਾਰਡੀਅਨ ਐਪ ਵਿਵਾਦਾਂ ’ਚ ਆ ਗਿਆ ਹੈ। 

ਟਰੂਕਾਲਰ ਗਾਰਡੀਅਨ ’ਚ ਇਕ ਵੱਡਾ ਬਗ ਸੀ ਜਿਸ ਦਾ ਫਾਇਦਾ ਚੁੱਕ ਕੇ ਹੈਕਰ ਉਪਭੋਗਤਾਵਾਂ ਦੇ ਅਕਾਊਂਟ ਨੂੰ ਆਪਣੇ ਕੰਟਰੋਲ ’ਚ ਲੈ ਸਕਦੇ ਸਨ। ਟਰੂਕਾਲਰ ਦੇ ਇਸ ਨਵੇਂ ਐਪ ਦੇ ਬਗ ਦਾ ਖੁਲਾਸਾ ਭਾਰਤੀ ਐਥੀਕਲ ਹੈਕਰ ਅਤੇ ਸਕਿਓਰਿਟੀ ਰਿਸਰਚਰ ਆਨੰਦ ਪ੍ਰਕਾਸ਼ ਨੇ ਕੀਤਾ। ਆਨੰਦ ਨੇ ਕੰਪਨੀ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਕੰਪਨੀ ਨੇ ਬਗ ਨੂੰ ਠੀਕ ਕਰ ਲਿਆ ਹੈ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। 

PunjabKesari

ਟਰੂਕਾਲਰ ਗਾਰਡੀਅਨ ਐਪ ਰਾਹੀਂ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਆਪਣੀ ਲਾਈਵ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ। ਇਸ ਲਾਈਵ ਲੋਕੇਸ਼ਨ ਦੇ ਨਾਲ ਫੋਨ ਦੀ ਬੈਟਰੀ ਅਤੇ ਨੈੱਟਵਰਕ ਦੀ ਸਥਿਤੀ ਦੀ ਵੀ ਜਾਣਕਾਰੀ ਲਾਈਵ ਸ਼ੇਅਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਇਕ ਐਮਰਜੈਂਸੀ ਬਟਨ ਵੀ ਹੈ। 

PunjabKesari

ਪ੍ਰਕਾਸ਼ ਆਨੰਦ ਮੁਤਾਬਕ, ਟਰੂਕਾਲਰ ਗਾਰਡੀਅਨ ਐਪ ਦੇ ਏ.ਪੀ.ਆਈ. ’ਚ ਇਕ ਬਗ ਸੀ ਜਿਸ ਦਾ ਫਾਇਦਾ ਚੁੱਕ ਕੇ ਕੋਈ ਵੀ ਹੈਕਰ ਤੁਹਾਡੇ ਮੋਬਾਇਲ ਨੰਬਰ ਨਾਲ ਤੁਹਾਡੇ ਅਕਾਊਂਟ ’ਚ ਲਾਗ-ਇਨ ਕਰ ਸਕਦਾ ਸੀ। ਇਸ ਤੋਂ ਬਾਅਦ ਹੈਕਰ ਦਾ ਕੰਟਰੋਲ ਤੁਹਾਡੇ ਪੂਰੇ ਅਕਾਊਂਟ ’ਤੇ ਹੋ ਜਾਂਦਾ ਅਤੇ ਉਹ ਖ਼ੁਦ ਨੂੰ ਤੁਹਾਡੇ ਟਰੂਕਾਲਰ ਅਕਾਊਂਟ ਦੇ ਟ੍ਰਸਟਿਡ (ਭਰੋਸੇਮੰਦ) ਕਾਨਟੈਕਟ ਦੇ ਰੂਪ ’ਚ ਸੇਵ ਕਰ ਸਕਦਾ ਸੀ। ਟਰੂਕਾਲਰ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਇਹ ਬਗ ਡਿਵੈਲਪਮੈਂਟ ਕੰਫੀਗ੍ਰੇਸ਼ਨ ’ਚ ਸੀ ਪਰ ਗਲਤੀ ਨਾਲ ਇਹ ਰੋਲਆਊਟ ਹੋ ਗਿਆ ਸੀ।


author

Rakesh

Content Editor

Related News