ਪਲਸਰ ਬਾਈਕ ਤੋਂ ਵੀ ਮਹਿੰਗੀ ਇਹ ਸਾਈਕਲ ਭਾਰਤ ''ਚ ਹੋਈ ਲਾਂਚ
Tuesday, Feb 05, 2019 - 12:35 PM (IST)

ਆਟੋ ਡੈਸਕ- Trek Bicycle ਨੇ ਆਪਣੀ ਨਵੀਂ ਪਰਫਾਰਮੈਨਸ ਵਾਲੀ 2 ਰੋਡ ਬਾਈਕਸ ਨੂੰ ਲਾਂਚ ਕਰ ਦਿੱਤੀਆਂ ਹਨ। ਇਨ੍ਹਾਂ ਬਾਈਕਸ ਦੇ ਨਾਮ emonda ALR 4 ਤੇ emonda ALR 5 ਹਨ। ਨਵੀਂ Emonda ALR ਦਾ ਕਾਰਬਨ ਫਰੇਮ ਲੁੱਕ ਇਸ ਦੇ ਸਟਾਇਲ ਨੂੰ ਵਧਾਉਂਦਾ ਹੈ। ਕੰਪਨੀ ਦੇ ਮੁਤਾਬਕ ਇਹ ਬਾਈਕਸ ਰੇਸਿੰਗ ਤੋਂ ਲੈ ਕੇ ਕਲਬ ਰਾਈਡਸ ਤੱਕ ਲਈ ਇਕ ਸ਼ਾਨਦਾਰ ਆਪਸ਼ਨ ਹੈ। ਇਸ
ਬਾਈਕਸ 'ਚ Trek ਦੀ invisible Weld Technology” ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਇਸ ਦੇ ਫਰੇਮ ਦੇ ਸਰਫੇਸ ਏਰੀਆ ਨੂੰ ਵਧਾਉਣ ਦੇ ਨਾਲ ਇਸ ਨੂੰ ਮਜਬੂਤ ਬਣਾਉਂਦਾ ਹੈ। ਇਸ ਤਕਨੀਕ ਦੀ ਮਦਦ ਨਾਲ ਬਾਈਕ ਦਾ ਭਾਰ ਕਾਫ਼ੀ ਹਲਕਾ ਹੈ।
ਨਵੇਂ Emonda ALR ਮਾਡਲਸ ਦੀ ਭਾਰਤ 'ਚ ਸ਼ੁਰੂਆਤੀ ਕੀਮਤ 1.06 ਲੱਖ ਰੁਪਏ ਹੈ। ALR ਮਾਡਲਸ ਦੇ ਫ੍ਰੇਮ ਦਾ ਭਾਰ 1.12 ਕਿੱਲੋਗ੍ਰਾਮ ਹੈ। ਇਸ 'ਚ “rek ਪੇਟੇਂਟ 300 ਸੀਰੀਜ਼ ਅਲਫਾ ਐਲਮੀਨੀਅਮ ਦਾ ਇਸਤੇਮਾਲ ਕੀਤਾ ਗਿਆ ਹੈ। Trek emonda ਬਾਈਕਸ '82' ਫਿੱਟ ਦੇ ਨਾਲ ਆਉਂਦੀਆਂ ਹਨ। ਇਸ ਤੋਂ ਰਾਈਡਰਸ ਨੂੰ ਠੀਕ ਪੁਜੀਸ਼ਨ ਮਿਲਦੀ ਹੈ, ਜਿਸ ਦੇ ਨਾਲ ਜ਼ਿਆਦਾ ਪਾਵਰ ਤੇ ਪਰਫਾਰਮੈਨਸ ਹਾਸਲ ਕੀਤੀ ਜਾ ਸਕਦੀ ਹੈ। ਵਰਗਾ ਦੀ ਅਸੀਂ ਦੱਸਿਆ ਕਿ “rek 2icycle ਨੇ ਨਵੇਂ Emonda ALR ਨੂੰ ਦੋ ਮਾਡਲ 'ਚ ਪੇਸ਼ ਕੀਤਾ ਹੈ।Emonda AL4- ਇਹ ਇਕ ਹੱਲਕੀ ਐਲਮੀਨੀਅਮ ਰੋਡ ਬਾਈਕ ਹੈ। ਇਸ ਦਾ ਸ਼ੇਪਡ ਟਿਊਬਸ, ਇਨਵਿੰਜ਼ੀਬਲ ਵੇਲਡ ਤਕਨੀਕ ਤੇ ਹਲਕਾ ਫ੍ਰੇਮ ਇਸ ਨੂੰ ਨਵੇਂ ਰਾਈਡਰਸ ਤੇ ਰੇਸਰਸ ਲਈ ਇਕ ਸ਼ਾਨਦਾਰ ਆਪਸ਼ਨ ਬਣਾਉਂਦੀ ਹੈ। ਇਸ ਦੀ ਕੀਮਤ 1,06,199 ਲੱਖ ਰੁਪਏ ਹੈ।
Emonda ALR 5-ਇਹ ਇਕ ਤੇਜ਼, ਹੱਲਕੀ, ਬੈਲੈਂਸਡ ਤੇ ਰਿਸਪਾਂਸਿਵ ਬਾਈਕ ਹੈ। ਇਸ ਦੀ ਅਲਮੀਨੀਅਮ ਕੁਆਲਿਟੀ ਇਸ ਨੂੰ ਮਜਬੂਤ ਬਣਾਉਂਦੀ ਹੈ। ਇਸ ਤੋਂ ਇਲਾਵਾ ਇਸ ਦਾ ਕਾਰਬਨ ਫ੍ਰੇਮ ਇਸ ਨੂੰ ਹਲਕਾ ਤੇ ਸਟਾਈਲਿਸ਼ ਬਣਾਉਂਦਾ ਹੈ। ਇਸ ਦਾ Shimano 105 ਡਰਾਇਵਟ੍ਰੇਨ ਇਸ ਨੂੰ ਰੇਸਿੰਗ ਤੇ ਕਲੱਬ ਰਾਈਡਸ ਜਿਹੇ ਈਵੈਂਟਸ ਲਈ ਇਕ ਸ਼ਾਨਦਾਰ ਆਪਸ਼ਨ ਬਣਾਉਂਦਾ ਹੈ। ਇਸ ਦੀ ਕੀਮਤ 1, 24,299 ਰੁਪਏ ਹੈ।