ਇਸ ਨਵੀਂ ਤਕਨੀਕ ਦੀ ਮਦਦ ਨਾਲ ਬੇਹੱਦ ਘੱਟ ਸਮੇਂ ''ਚ ਤੈਅ ਹੋਵੇਗਾ ਸਫਰ
Thursday, Aug 03, 2017 - 07:36 PM (IST)

ਜਲੰਧਰ— ਆਉਣ ਵਾਲੇ ਸਮੇਂ 'ਚ ਟਰੇਨ ਦੇ ਸਫਰ ਦੇ ਤਰੀਕੇ ਅਤੇ ਸਮੇਂ 'ਚ ਵੱਡਾ ਬਦਲਾਅ ਆ ਸਕਦਾ ਹੈ ਅਤੇ ਇਹ ਸੰਭਵ ਹੋਵੇਗਾ hyperloop ਤਕਨੀਕ ਤੋਂ। hyperloop ਇਕ ਅਜਿਹਾ ਜਰੀਆ ਹੈ, ਜਿਸ ਤੋਂ ਲੰੰਮੀ ਦੂਰੀ ਮਿੰਟਾਂ 'ਚ ਤੈਅ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਇਹ ਕਾਨਸੈਪਟ ਦੇ ਤੌਰ 'ਤੇ ਹੈ। ਅਮਰੀਕਾ ਕੰਪਨੀ ਟੈਸਲਾ ਅਤੇ ਸਪੈਸ ਐਕਸ ਨੇ ਮਿਲ ਕੇ ਇਸ ਨੂੰ ਸ਼ੁਰੂ ਕੀਤਾ ਹੈ। ਹਾਈਪਰਲੂਪ 'ਚ ਇਕ ਸੀਲ ਦੀ ਟਿਯੂਬ ਦੀ ਸੀਰੀਜ ਹੁੰਦੀ ਹੈ, ਜਿਸ ਦੇ ਜਰੀਏ ਹਵਾ ਦੀ ਰੂਕਾਵਟ ਤੋਂ ਬਿਨ੍ਹਾਂ ਲੋਕਾਂ ਨੂੰ ਇਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਦੀ ਯਾਤਰਾ ਕਰਵਾਈ ਜਾ ਸਕਦੀ ਹੈ। ਇਸ 'ਚ ਟਰੇਨ ਵਾਂਗ ਹੀ ਲੋਕਾਂ ਲਈ ਜਗ੍ਹਾਂ ਹੋਵੇਗੀ। ਸਭ ਤੋਂ ਪਹਿਲਾਂ 2012 'ਚ ਟੈਸਲਾ ਦੇ ਫਾਓਂਡਰ ਐਲੋਨ ਮਸਕ ਨੇ ਇਸ ਦਾ ਕਾਨਸੈਪਟ ਰੱਖਾ ਅਤੇ ਉਦੋਂ ਤੋਂ ਹੁਣ ਤਕ ਇਸ ਦਾ ਡਿਵੈੱਲਪਮੈਂਟ ਚੱਲ ਰਿਹਾ ਹੈ।
ਟੈਸਲਾ ਦੇ ਅਧਿਕਾਰੀ ਇਸ ਨੂੰ ਭਾਰਤ 'ਚ ਲਿਆਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਡੈਮੋਨਸਟਰੇਸ਼ਨ ਦੇ ਜਰੀਏ ਦੱਸਿਆ ਹੈ ਕਿ ਦਿੱਲੀ ਤੋਂ ਮੁੰਬਈ ਦੀ ਦੂਰੀ ਪੈਸੇਂਜਰਸ ਘੰਟੇ ਭਰ 'ਚ ਕਰ ਸਕਦੇ ਹਨ। ਇਹ ਹਵਾਈ ਜਹਾਜ ਤੋਂ ਕੀਤੀ ਜਾਣ ਵਾਲੀ ਯਾਤਰਾ ਤੋਂ ਤੇਜ ਅਤੇ ਉਸ ਦੇ ਮੁਕਾਬਲੇ ਥੋੜਾ ਸਸਤਾ ਵੀ ਹੋਵੇਗਾ। ਹਾਲਾਂਕਿ ਸਰਕਾਰ ਨੇ ਅਜੇ ਇਸ ਲਈ ਮੰਜ਼ੂਰੀ ਨਹੀਂ ਦਿੱਤੀ ਹੈ। ਇਕ ਸਾਲ ਤਕ ਕੰਪਨੀ ਨੇ ਹਾਈਪਰਲੂਪ ਦਾ ਲੋ ਸਪੀਡ ਟੈਸਟ ਕੀਤਾ ਪਰ ਆਖਿਰਕਾਰ ਇਸ ਦੀ ਟੈਸਟਿੰਗ ਸਪੀਡ ਤੋਂ ਕੀਤੀ ਗਈ ਹੈ। 29 ਜੁਲਾਈ ਨੂੰ ਹਾਈਪਰਲੂਪ ਵਨ ਦੇ ਪ੍ਰੋਟੋਟਾਈਪ ਪਾਡ ਨੂੰ 500 ਮੀਟਰ ਲੰਮੇ ਟੈਸਟ ਟਿਯੂਬ 'ਚ ਛੱਡਿਆ ਗਿਆ ਸੀ। ਟੈਸਟਿੰਗ ਦੌਰਾਨ ਹਾਈਪਰਲੂਪ ਵਨ ਨੇ ਲਗਭਗ 309 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜੀ। ਕੰਪਨੀ ਦਾ ਦਾਅਵਾ ਹੈ ਕਿ ਇਹ ਹੁਣ ਤਕ ਦਾ ਸਭ ਤੋਂ ਤੇਜ ਹਾਈਪਰਲੂਪ ਟੈਸਟ ਹੈ। ਕੁਝ ਮਹੀਨੇ ਪਹਿਲਾਂ ਹਾਈਪਰਲੂਪ ਵਨ ਦਾ ਪਹਿਲਾਂ ਪ੍ਰੀਖੱਣ ਕੀਤੀ ਗਿਆ ਸੀ। ਕੰਪਨੀ ਅਗੇ ਵੀ ਇਸ ਦੀ ਟੈਸਟਿੰਗ ਜਾਰੀ ਰੱਖੇਗੀ। ਕੰਪਨੀ ਨੇ ਇਕ ਰੂਟ ਪਲਾਨ ਕੀਤਾ ਹੈ ਅਤੇ ਇਸ ਦੇ ਮੁਤਾਬਕ ਅਬੂ ਧਾਬੀ ਤੋਂ ਦੁਬਈ 'ਚ ਇਸ ਨੂੰ 804 ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਾਇਆ ਜਾਵੇ। ਉਦਾਹਰਨ ਦੇ ਤੌਰ 'ਤੇ 160 ਕਿਲੋਮੀਟਰ ਦੀ ਦੂਰੀ ਸਿਰਫ 12 ਮਿੰਟਾਂ 'ਚ ਤੈਅ ਕੀਤੀ ਜਾ ਸਕੇਗੀ। ਯਾਨੀ ਜੇਕਰ ਭਾਰਤ 'ਚ ਇਸ ਦੀ ਸ਼ੁਰੂਆਤ ਹੋਈ ਤਾਂ ਦਿੱਲੀ ਤੋਂ ਆਗਰਾ ਅੱਧੇ ਘੰਟੇ ਤੋਂ ਵੀ ਘੱਟ ਸਮੇਂ 'ਚ ਪਹੁੰਚਾ ਦੇਵੇਗੀ।