ਜਲਦੀ ਹੀ 2 ਪੈਸੇ ਪ੍ਰਤੀ ਐੱਮ.ਬੀ. ਦੀ ਦਰ ਨਾਲ ਵਾਈ-ਫਾਈ ਇੰਟਰਨੈੱਟ ਮੁਹੱਈਆ ਕਰਾਏਗਾ ਟਰਾਈ
Tuesday, Mar 07, 2017 - 03:48 PM (IST)

ਜਲੰਧਰ- ਛੋਟੇ ਵਪਾਰੀਆਂ, ਭਾਈਚਾਰੇ, ਕੰਟੈਂਟ ਅਤੇ ਸਰਵਿਸ ਪ੍ਰੋਵਾਈਡਰਾਂ ਦੀ ਮਦਦ ਨਾਲ ਟੈਲੀਕਾਮ ਰੈਗੂਲੇਟਰ ਟਰਾਈ ਦੀ ਯੋਜਨਾ ਘੱਟ ਕੀਮਤ ''ਚ ਤੇਜ਼ ਵਾਈ-ਫਾਈ ਸੇਵਾ ਮੁਹੱਈਆ ਕਰਾਉਣ ਦੀ ਹੈ। ਟਰਾਈ ਦਾ ਮੰਨਣਾ ਹੈ ਕਿ ਟੈਲੀਕਾਮ ਨੈੱਟਵਰਕਜ਼ ਤੋਂ ਇਲਾਵਾ ਵੀ ਦੇਸ਼ ''ਚ ਹੋਰ ਤਰੀਕਿਆਂ ਨਾਲ ਵਾਈ-ਫਾਈ ਰਾਹੀਂ ਇੰਟਰਨੈੱਟ ਉਪਲੱਬਧ ਕਰਾਇਆ ਜਾ ਸਕਦਾ ਹੈ।
ਟੈਲੀਕਾਮ ਮਾਰਕੀਟ ਦੇ 10 ਪੈਸੇ ਪ੍ਰਤੀ ਐੱਮ.ਬੀ. ਦੀ ਦਰ ਦੇ ਮੁਕਾਬਲੇ 2 ਪੈਸੇ ਪ੍ਰਤੀ ਐੱਮ.ਬੀ. ਦੀ ਦਰ ''ਤੇ ਟਰਾਈ ਲੋਕਾਂ ਨੂੰ ਵਾਈ-ਫਾਈ ਉਪਲੱਬਧ ਕਰਾਉਣਾ ਚਾਹੁੰਦਾ ਹੈ। ਟਰਾਈ ਦਾ ਮੰਨਣਾ ਹੈ ਕਿ ਇਸ ਰਾਹੀਂ ਟੈਲੀਕਾਮ ਕੰਪਨੀਆਂ ''ਤੇ ਵਧਦਾ ਲੋਡ ਘੱਟ ਕੀਤਾ ਜਾ ਸਕਦਾ ਹੈ, ਜਿਸ ਦਾ ਅਸਰ ਕਾਲ ਕੁਆਲਿਟੀ ਅਤੇ ਇੰਟਰਨੈੱਟ ਸਪੀਡ ''ਤੇ ਪੈਂਦਾ ਹੈ। ਮਤਲਬ ਕਿ ਇਸ ਪ੍ਰਸਤਾਵ ਦੇ ਪਾਸ ਹੋਣ ਨਾਲ ਲੋਕਾਂ ਨੂੰ 20.48 ਰੁਪਏ ''ਚ 1ਜੀ.ਬੀ. ਡਾਟਾ ਦਾ ਲਾਭ ਮਿਲ ਸਕੇਗਾ। ਇਕ ਸੂਤਰ ਦੇ ਦੱਸਿਆ ਕਿ ਟਰਾਈ ਦੇ ਵਾਈ-ਫਾਈ ਨੂੰ ਬੰਧਨਮੁਕਤ ਕਰਨ ਨਾਲ ਜੁੜੀਆਂ ਸਿਫਾਰਸ਼ਾਂ ਦੂਰਸੰਚਾਰ ਮੰਤਰਾਲੇ ਨੂੰ ਜਲਦੀ ਹੀ ਭੇਜ ਦਿੱਤੀਆਂ ਜਾਣਗੀਆਂ। ਇਸ ਨਾਲ ਲਾਇਸੰਸ ਅਤੇ ਹੋਰ ਕਾਨੂੰਨਾਂ ''ਚ ਬਦਲਾਅ ਕੀਤਾ ਜਾ ਸਕੇਗਾ।
ਦੱਸਿਆ ਜਾ ਰਿਹਾ ਹੈ ਕਿ ਇਸ ਯੋਜਨਾ ਦੇ ਪਿੱਛੇ ਟਰਾਈ ਦਾ ਮਕਸਦ ਹੈ ਕਿ ਦੇਸ਼ ''ਚ ਉਨ੍ਹਾਂ ਥਾਵਾਂ ਦੇ ਲੋਕਾਂ ਤੱਕ ਵੀ ਇੰਟਰਨੈੱਟ ਦੀ ਉਪਲੱਬਧਤਾ ਯਕੀਨੀ ਕਰਾਈ ਜਾ ਸਕੇ, ਜਿਥੇ ਟੈਲੀਕਾਮ ਕੰਪਨੀਆਂ ਇੰਟਰਨੈੱਟ ਨਹੀਂ ਪਹੁੰਚ ਪਾ ਰਿਹਾ। ਵਾਈ-ਫਾਈ ਦੀ ਪਹੁੰਚ ਵਧਾਉਣ ਲਈ ਟਰਾਈ ਨੇ ਪਿਛਲੇ ਸਾਲ ਜੁਲਾਈ ''ਚ ਇਕ ਕੰਸਲਟੇਸ਼ਨ ਪੇਪਰ ਜਾਰੀ ਕੀਤਾ ਸੀ।