ਬੜੇ ਕੰਮ ਦਾ ਹੈ ਇਹ ਸਰਕਾਰੀ ਐਪ, ਬੰਦ ਹੋ ਜਾਣਗੀਆਂ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ

01/31/2024 8:02:33 PM

ਗੈਜੇਟ ਡੈਸਕ- ਜ਼ਿਆਦਾਤਰ ਲੋਕਾਂ ਨੇ ਆਪਣੇ ਫੋਨ 'ਚ ਡੂ-ਨਾਟ-ਡਿਸਟਰਬ ਆਨ ਕੀਤਾ ਹੋਇਆ ਹੈ ਪਰ ਉਸਤੋਂ ਬਾਅਦ ਵੀ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ ਬੰਦ ਨਹੀਂ ਹੋ ਰਹੀਆਂ। ਇਕ ਰਿਪੋਰਟ ਮੁਤਾਬਕ, ਭਾਰਤ 'ਚ ਹਰੇਕ ਮੋਬਾਇਲ ਯੂਜ਼ਰਜ਼ ਕੋਲ ਹਰ ਰੋਜ਼ਾਨਾ ਘੱਟੋ-ਘੱਟ 6 ਅਣਜਾਣ ਨੰਬਰ ਤੋਂ ਕਾਲਾਂ ਆਉਂਦੀਆਂ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਭਾਰਤੀ ਦੂਰਸੰਚਾਰ ਰੈਗੁਲੇਟਰ ਅਥਾਰਿਟੀ (ਟਰਾਈ) ਨੇ ਡੀ.ਐੱਨ.ਡੀ. (DND) ਐਪ ਪੇਸ਼ ਕੀਤਾ ਹੈ ਪਰ ਇਸ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ ਅਤੇ ਮੈਸੇਜ ਨੂੰ ਬਲਾਕ ਰਕ ਸਕਦੇ ਹੋ।

DND ਦੇ ਨਵੇਂ ਵਰਜ਼ 'ਚ ਕੀ-ਕੀ ਬਦਲਿਆ ਹੈ

ਕੁਝ ਦਿਨ ਪਹਿਲਾਂ ਹੀ ਟਰਾਈ ਵੱਲੋਂ ਕਿਹਾ ਗਿਆ ਹੈ ਕਿ DND ਐਪ ਦੀਆਂ ਖਾਮੀਆਂ ਨੂੰ ਸੁਧਾਰਣ ਲਈ ਕਾਫੀ ਕੰਮ ਕੀਤਾ ਗਿਆ ਹੈ। ਡੀ.ਐੱਨ.ਡੀ. ਐਪ 'ਚ ਪਹਿਲਾਂ ਕਈ ਬਗ ਸਨ ਜਿਨ੍ਹਾਂ ਨੂੰ ਹੁਣ ਦੂਰ ਕਰ ਦਿੱਤਾ ਗਿਆ ਹੈ। ਹੁਣ ਇਸ ਐਪ 'ਚ ਬਗ ਨਹੀਂ ਹੈ। ਇਸਨੂੰ ਹੁਣ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। 

ਇੰਝ ਕਰੋ TRAI DND ਐਪ ਦਾ ਇਸਤੇਮਾਲ

- ਜੇਕਰ ਤੁਹਾਡੇ ਕੋਲ ਐਂਡਰਾਇਡ ਫੋਨ ਹੈ ਤਾਂ ਗੂਗਲ ਪਲੇਅ ਸਟੋਰ ਤੋਂ TRAI DND 3.0 ਐਪ ਡਾਊਨਲੋਡ ਕਰੋ।
- ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਓ.ਟੀ.ਪੀ. ਰਾਹੀਂ ਲਾਗਇਨ ਕਰੋ।
- ਇਕ ਵਾਰ ਲਾਗਇਨ ਕਰਨ ਤੋਂ ਬਾਅਦ ਡੀ.ਐੱਨ.ਡੀ. ਐਪ ਤੁਹਾਡੇ ਨੰਬਰ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। 
- ਇਸਤੋਂ ਬਾਅਦ ਅਣਜਾਣ ਕਾਲ ਅਤੇ ਮੈਸੇਜ ਬਲਾਕ ਹੋ ਜਾਣਗੇ। 
- ਇਸ ਐਪ ਦੀ ਮਦਦ ਨਾਲ ਤੁਸੀਂ ਕਿਸੇ ਕਾਲ ਜਾਂ ਕਿਸੇ ਨੰਬਰ ਦੀ ਸ਼ਿਕਾਇਤ ਕਰ ਸਕੋਗੇ।


Rakesh

Content Editor

Related News