trai ਨੇ ਗਲੋਬਲ ਸਿਮ ਕਾਰਡ ਕੰਪਨੀਆਂ ਤੋਂ ਸਰਵਿਸ ''ਚ ਕਮੀ ਦੀ ਸ਼ਿਕਾਇਤ ''ਤੇ ਜਵਾਬ ਮੰਗਿਆ

03/15/2017 10:58:03 AM

ਜਲੰਧਰ- ਦੂਰ ਸੰਚਾਰ ਰੈਗੂਲੇਟਰੀ ਨੇ ਅੰਤਰਰਾਸ਼ਟਰੀ ਸਿਮ ਕਾਰਡ ਅਤੇ ਗਲੋਬਲ ਕਾਲਿੰਗ ਕਾਰਡ ਕੰਪਨੀਆਂ ਤੋਂ ਵਿਦੇਸ਼ ਜਾਣ ਵਾਲੇ ਗਾਹਕਾਂ ਨੂੰ ਉਨ੍ਹਾਂ ਦੇ ਕਾਰਡ ''ਤੇ ਮਿਲਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ''ਚ ਕਮੀ ਦਾ ਮਾਮਲਾ ਉਠਾਇਆ ਅਤੇ ਇਸ ''ਤੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।
ਦੂਰਸੰਚਾਰ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਟ੍ਰਾਈ) ਨੇ ਪਿਛਲੇ ਹਫਤੇ ਅਜਿਹੀਆਂ 8-9 ਕੰਪਨੀਆਂ ਦੀ ਬੈਠਕ ਬੁਲਾਈ ਸੀ। ਟ੍ਰਾਈ ਨੇ ਉਸ ਦੇ ਗਲੋਬਲ ਕਾਰਡ ''ਤੇ ਸੇਵਾ ਦੀ ਗੁਣਵੱਤਾ ਅਤੇ ਗਾਹਕਾਂ ਦੀ ਅਸੁਵਿਧਾ ਦੇ ਬਾਰੇ ''ਚ ਜਵਾਬ ਦੇਣ ਨੂੰ ਕਿਹਾ ਹੈ। ਇਸ ਬੈਠਕ ''ਚ ਮੈਟ੍ਰਿਕਸ, ਯੂਨੀਕਨੈਕਟ ਅਤੇ ਵਨਵਲਡ ਟੈਲੀਸਰਵਿਸਜ਼ ਵਰਗੀਆਂ ਕੰਪਨੀਆਂ ਸ਼ਾਮਲ ਹਨ। 
ਟ੍ਰਾਈ ਦੇ ਕਿ ਸੂਤਰ ਨੇ ਕਿਹਾ ਹੈ ਕਿ ਐੱਸ. ਐੱਮ. ਐੱਸ. ਦੇ ਰਾਹੀ ਕਰਾਏ ਗਏ ਇਕ ਸਰਵ ''ਚ ਪਾਇਆ ਗਿਆ ਹੈ ਕਿ ਅਜਿਹੇ ਕਾਰਡਾ ਦਾ ਇਸਤੇਮਾਲ ਕਰਨ ਵਾਲੇ ਕਰੀਬ ਅੱਧੇ ਗਾਹਕਾਂ ਨੇ ਸੇਵਾਵਾਂ ਦੇ ਪ੍ਰਤੀ ਅਸੰਤੋਸ਼ ਜਤਾਇਆ। ਕੁਝ ਨੇ ਕਿਹਾ ਹੈ ਕਿ ਉਨ੍ਹਾਂ ਦਾ ਕਾਰਡ ਅਧੂਰੇ ਰੂਪ ''ਚ ਕੰਮ ਆਇਆ ਜਾਂ ਬਿਲਕੁਲ ਨਹੀਂ ਚੱਲਿਆ। ਸੂਤਰ ਨੇ ਕਿਹਾ ਹੈ ਕਿ ਸਰਵ ''ਚ ਕਰੀਬ 30 ਫੀਸਦੀ ਗਾਹਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕਾਰਡ ਬਿਲਕੁਲ ਕੰਮ ਨਹੀਂ ਆਇਆ, ਜਦ ਕਿ 20% ਨੇ ਕਿਹਾ ਹੈ ਕਿ ਉਨ੍ਹਾਂ ਦਾ ਕਾਰਡ ਥੋੜਾ ਬਹੁਤ ਹੀ ਚੱਲਿਆ।
ਸੂਤਰ ਨੇ ਕਿਹਾ ਹੈ ਕਿ ਇਸ ਸਰਵ ਤੋਂ ਬਾਅਦ ਟ੍ਰਾਈ ਨੇ ਇਸ ਮਾਮਲੇ ''ਤੇ ਧਿਆਨ ਦਿੱਤਾ ਹੈ। ਕੰਪਨੀਆਂ ਨਾਲ ਆਪਣੇ ਇਸ ਮਾਮਲੇ ''ਤੇ ਵਿਚਾਰ ਕਰ ਕੇ ਇਕ ਦੋ ਦਿਨ ''ਚ ਆਪਣਾ ਜਵਾਬ ਦੇਣ ਨੂੰ ਕਿਹਾ ਗਿਆ ਹੈ। ਉਸ ਨੇ ਕਿਹਾ ਹੈ ਕਿ ਟ੍ਰਾਈ ਭਾਰਤ ''ਚ ਵੇਚੇ ਜਾਣ ਵਾਲੇ ਗਲੋਬਲ ਕਾਲਿੰਗ ਕਾਰਡ ''ਤੇ ਸੇਵਾ ਗੁਣਵੱਤਾ ਸੁਧਾਰਣ ਦੇ ਉਪਾਅ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦਾ ਹੈ।

Related News