ਆਲ ਵ੍ਹੀਲ ਡਰਾਈਵ ਦੇ ਨਾਲ ਆਉਣ ਵਾਲੀ ਹੈ ਨਵੀਂ R1V4 ਐਡਵੈਂਚਰ ਕਾਰ
Saturday, Feb 11, 2017 - 11:11 AM (IST)
ਜਲੰਧਰ- ਨੌਜਵਾਨ ਪੀੜ੍ਹੀ ਨੂੰ ਧਿਆਨ ''ਚ ਰੱਖਦੇ ਹੋਏ ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਟੋਇਟਾ ਕਾਫੀ ਸਮੇਂ ਤੋਂ ਆਪਣੀ ਨਵੀਂ ਕਾਰ ''ਤੇ ਕੰਮ ਕਰ ਰਹੀ ਸੀ। ਹਾਲ ਹੀ ''ਚ ਕੰਪਨੀ ਨੇ ਇਸ ਨਵੀਂ 2018 R1V4 ਐਡਵੈਂਚਰ ਕਾਰ ਦਾ ਖੁਲਾਸਾ ਕੀਤਾ ਹੈ। ਨਵੇਂ ਡਿਜ਼ਾਈਨ ਦੇ ਤਹਿਤ ਬਣਾਈ ਗਈ ਇਸ ਕਾਰ ਨੂੰ ਫਰੰਟ ਵ੍ਹੀਲ ਡਰਾਈਵ ਅਤੇ ਆਲ ਵ੍ਹੀਲ ਡਰਾਈਵ ਆਪਸ਼ਨ ''ਚ ਉਪਲੱਬਧ ਕਰਵਾਇਆ ਜਾਵੇਗਾ ਜਦੋਂਕਿ ਇਸ ਦਾ ਮੌਜੂਦਾ ਮਾਡਲ ਸਿਰਫ ਫਰੰਟ ਵ੍ਹੀਲ ਡਰਾਈਵ ਤਕਨੀਕ ''ਤੇ ਹੀ ਕੰਮ ਕਰਦਾ ਹੈ।
ਨਵਾਂ ਇੰਜਣ
ਇਸ ਕ੍ਰਾਸਓਵਰ ਯੂਟੀਲਿਟੀ ਵ੍ਹੀਕਲ (3”V) ''ਚ ਬਲੈਕ ਹੈੱਡਲਾਈਟਸ ਅਤੇ ਨਵੀਆਂ ਫਾਗ ਲਾਈਟਾਂ ਲਗਾਈਆਂ ਗਈਆਂ ਹਨ ਜੋ ਕਾਰ ਨੂੰ ਪ੍ਰੀਮੀਅਮ ਲੁੱਕ ਦਿੰਦੀਆਂ ਹਨ। ਇਸ ਤੋਂ ਇਲਾਵਾ ਇਸ ਵਿਚ 18 ਇੰਚ ਸਾਈਜ਼ ਦੇ ਫਾਈਵ ਸਪੋਕ ਅਲੌਏ ਵ੍ਹੀਲ ਲੱਗੇ ਹਨ ਜੋ ਕਾਰ ਵੱਲ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ।
ਕਾਰ ''ਚ ਕੀਤੇ ਗਏ ਬਦਲਾਅ : 2018 R1V4 SUV ''ਚ ਮੌਜੂਦਾ ਮਾਡਲ ਤੋਂ ਕਈ ਬਦਲਾਅ ਕੀਤੇ ਗਏ ਹਨ। ਨਵੇਂ ਮਾਡਲ ''ਚ ਕਾਰ ਦੀ ਉੱਚਾਈ ਨੂੰ ਪਹਿਲਾਂ ਨਾਲੋਂ ਜ਼ਿਆਦਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕਾਰ ''ਚ ਟ੍ਰਾਂਸਮੀਸ਼ਨ ਅਲੌਏ ਅਤੇ ਇੰਜਣ ਨੂੰ ਠੰਡਾ ਰੱਖਣ ਲਈ ਨਵੇਂ ਰੇਡੀਏਟਰ ਦੀ ਵਰਤੋਂ ਕੀਤੀ ਗਈ ਹੈ ਜੋ ਜ਼ਿਆਦਾ ਗਰਮ ਮੌਸਮ ''ਚ ਵੀ ਕਾਰ ਨੂੰ ਬਿਹਤਰੀਨ ਪਰਫਾਰਮੈਂਸ ਦੇਣ ''ਚ ਮਦਦ ਕਰੇਗਾ।
ਇੰਜਣ -ਇਸ ਕਾਰ ''ਚ 2.5 ਲੀਟਰ ਦਾ ਚਾਰ ਸਿਲੰਡਰ ਇੰਜਣ ਲੱਗਾ ਹੈ ਜੋ 176 ਹਾਰਸ ਪਾਵਰ ਦੀ ਤਾਕਤ ਅਤੇ 172 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਆਟੋਮੈਟਿਕ ਟ੍ਰਾਂਸਮੀਸ਼ਨ ਨਾਲ ਲੈਸ ਕੀਤਾ ਗਿਆ ਹੈ।
ਕੀਮਤ- ਇਸ ਕਾਰ ਨੂੰ ਦੁਨੀਆ ਦੇ ਸਾਹਮਣੇ ਪਹਿਲੀ ਵਾਰ 2017 ਸ਼ਿਕਾਗੋ ਆਟੋ ਸ਼ੋਅ ''ਚ ਲਿਆਇਆ ਜਾਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰ ਦੀ ਕੀਮਤ 20,000 ਡਾਲਰ (ਕਰੀਬ 13,39,300 ਰੁਪਏ) ਹੋ ਸਕਦੀ ਹੈ।
