Toyota ਨੇ ਭਾਰਤ ''ਚ ਲਾਂਚ ਦੀ ਨਵੀਂ 2017 ਮਾਡਲ Prius hybrid

02/16/2017 5:40:07 PM

ਜਲੰਧਰ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਟੋਇਟਾ ਨੇ ਫੋਰਥ ਜਨਰੇਸ਼ਨ 2017 ਟੋਇਟਾ ਪ੍ਰਿਅਸ ਹਾਇਬਰਿਡ (2017 Toyota Prius hybrid) ਕਾਰ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਕੀਮਤ 38.96 ਲੱਖ ਰੁਪਏ ਰੱਖੀ ਗਈ ਹੈ। ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਸੇਡਾਨ ਕਾਰ ''ਚ 1.8 ਲਿਟਰ ਦਾ ਚਾਰ ਸਿਲੈਂਡਰ ਪੈਟਰੋਲ ਇੰਜਣ ਲਗਾ ਹੈ ਜੋ ਇਲੈਕਟ੍ਰਿਕ ਮੋਟਰ ਨਾਲ ਜੋੜਿਆ ਗਿਆ ਹੈ।  ਇਹ 26.27 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦੇਣ ਵਾਲਾ ਇੰਜਣ ਕੰਬਾਇਨ ''ਚ 132 ਬੀ. ਐੱਚ. ਪੀ ਦੀ ਪਾਵਰ ਪੈਦਾ ਕਰਦਾ ਹੈ।

ਇਸ ਹਾਈਬਰਿਡ ਕਾਰ ''ਚ ਨਵਾਂ ਸ਼ਾਰਪ ਡਿਜ਼ਾਇਨ, ਐਂਗੂਲਰ ਹੈੱਡ ਲੈਂਪਸ ਅਤੇ ਟੇਲ ਲੈਂਪਸ ਦਿੱਤੀ ਗਈਆਂ ਹਨ। ਕਾਰ ''ਚ ਟਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦੇ ਨਾਲ 10 ਸਪੀਕਰਸ ਨਾਲ ਲੈਸ JBL ਦਾ ਆਡੀਓ ਸਿਸਟਮ ਲਗਾ ਹੈ ਜੋ ਮਿਊਜ਼ਿਕ ਦਾ ਬਿਹਤਰੀਨ ਐਕਸਪੀਰਿਅੰਸ ਦੇਵੇਗਾ।  ਸੈਫਟੀ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਕਾਰ ''ਚ ABS, ਸਟੇਬੀਲਿਟੀ ਕੰਟਰੋਲ ਅਤੇ ਟਰਾਜੇਂਕਸ਼ਨ ਕੰਟਰੋਲ ਸਿਸਟਮ ਲਗਾ ਹੈ ਜੋ ਸੁਰੱਖਿਆ ਨਾਲ ਸੜਕ ''ਤੇ ਕਾਰ ਡਰਾਇਵ ਕਰਨ ''ਚ ਮਦਦ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਹਾਈਬਰਿਡ ਕਾਰ ਨੂੰ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।


Related News