2018 Best Laptops: ਨਵੀਂ ਮੈਕਬੁੱਕ ਪ੍ਰੋ ਤੇ ਗੇਮਿੰਗ ਲੈਪਟਾਪਸ ਦੇ ਨਾਂ ਰਿਹਾ ਇਹ ਸਾਲ
Friday, Dec 28, 2018 - 04:19 PM (IST)
ਗੈਜੇਟ ਡੈਸਕ– ਲੈਪਟਾਪ ਬਾਜ਼ਾਰ ਲਈ ਸਾਲ 2018 ਕਾਫੀ ਬਿਹਤਰੀਨ ਰਿਹਾ ਹੈ। ਨਵੇਂ-ਨਵੇਂ ਫੀਚਰਜ਼ ਦੇ ਨਾਲ ਲੈਪਟਾਪ ਨਿਰਮਾਤਾਵਾਂ ਨੇ ਆਪਣੇ ਪ੍ਰੋਡਕਟਸ ਬਾਜ਼ਾਰ ’ਚ ਉਤਾਰੇ ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ। ਇਸ ਸਾਲ ਜਿਥੇ ਪ੍ਰੋਫੈਸ਼ਨਲਜ਼ ਲਈ ਐਪਲ ਨੇ ਨਵੀਂ ਮੈਕਬੁੱਕ ਪ੍ਰੋ ਪੇਸ਼ ਕੀਤੀ, ਉਥੇ ਹੀ ਏਸਰ ਨੇ ਆਪਣੇ ਸਵਿਫਟ 7 ਲੈਪਟਾਪ ਦੇ ਪਤਲੇ ਡਿਜ਼ਾਈਨ ਨਾਲ ਲੋਕਾਂ ਨੂੰ ਆਕਰਸ਼ਿਤ ਕੀਤਾ। ਸਾਲ 2018 ’ਚ HP ਦੀ ਡਿਟੈਚੇਬਲ ਕ੍ਰੋਮਬੁੱਕ ਨੂੰ ਕਾਫੀ ਪਸੰਦ ਕੀਤਾ ਗਿਆ। ਉਥੇ ਹੀ MSI ਦੇ ਗੇਮਿੰਗ ਲੈਪਟਾਪਸ ਨੇ ਇਕ ਵਾਰ ਫਿਰ ਆਪਣੀ ਨਵੀੰ ਤਕਨੀਕ ਨਾਲ ਗੇਮਰਜ਼ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਦੇ ਦਾਅਵੇ ਨੂੰ ਪੂਰਾ ਕੀਤਾ।
ਪ੍ਰੋਫੈਸ਼ਨਲਜ਼ ਲਈ ਖਾਸ ਹੈ:
Apple MacBook Pro
ਇਸ ਸਾਲ ਐਪਲ ਦੀ ਨਵੀਂ ਮੈਕਬੁੱਕ ਪ੍ਰੋ ਨੂੰ ਬਿਜ਼ਨੈੱਸਮੈਨ ਅਤੇ ਪ੍ਰੋਫੈਸ਼ਨਲ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਨਵੀਂ ਮੈਕਬੁੱਕ ਪ੍ਰੋ ’ਚ ਯੂਜ਼ਰਜ਼ ਨੂੰ ਟੱਚ ਬਾਰ ਕਾਫੀ ਪਸੰਦ ਆਈ, ਉਥੇ ਹੀ ਇਸ ਦੀ ਰੇਟੀਨਾ ਡਿਸਪਲੇਅ ਦੀ ਕਲੈਰਿਟੀ ਨੂੰ ਲੈ ਕੇ ਵੀ ਯੂਜ਼ਰਜ਼ ਨੇ ਕਾਫੀ ਬਿਹਤਰ ਪ੍ਰਤੀਕਿਰਿਆ ਦਿੱਤੀ। ਐਪਲ ਨੇ ਇਨ੍ਹਾਂ ਨੂੰ 2 ਮਾਡਲਾਂ 13.3-ਇੰਚ ਅਤੇ 15.4-ਇੰਚ ’ਚ ਪੇਸ਼ ਕੀਤਾ ਜਿਸ ਕਾਰਨ ਖਰੀਦਾਰਾਂ ਨੇ ਆਪਣੀ ਲੋੜ ਦੇ ਹਿਸਾਬ ਨਾਲ ਇਸ ਨੂੰ ਖਰੀਦਿਆ। ਯੂਜ਼ਰਜ਼ ਨੇ ਇਸ ਦੀ ਗ੍ਰਾਫਿਕਸ ਪਰਫਾਰਮੈਂਸ ਅਤੇ ਐਡਵਾਂਸਡ ਸਕਿਓਰਿਟੀ ‘ਟੱਚ ਆਈ.ਡੀ.’ ਫੀਚਰ ਨੂੰ ਕਾਫੀ ਪਸੰਦ ਕੀਤਾ ਹੈ ਜਿਸ ਕਾਰਨ 10 ਘੰਟੇ ਦਾ ਬੈਟਰੀ ਬੈਕਅਪ ਦੇਣ ਵਾਲੀ ਨਵੀਂ ਮੈਕਬੁੱਕ ਮਾਡਲ ਨੇ ਕਾਫੀ ਸੁਰਖੀਆਂ ਬਟੋਰੀਆਂ।

ਦੁਨੀਆ ਦਾ ਸਭ ਤੋਂ ਪਤਲਾ ਲੈਪਟਾਪ:
Acer Swift 7
ਡਿਜ਼ਾਈਨ ਦੇ ਮਾਮਲੇ ’ਚ ਲੋਕਾਂ ਨੇ ਇਸ ਸਾਲ ਏਸਰ ਦੇ ਸਵਿਫਟ 7 ਲੈਪਟਾਪ ਨੂੰ ਕਾਫੀ ਪਸੰਦ ਕੀਤਾ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਪਤਲਾ ਲੈਪਟਾਪ ਕਿਹਾ ਗਿਆ ਹੈ ਅਤੇ ਇਸ ਦੀ ਮੋਟਾਈ ਸਿਰਫ 0.39 ਇੰਚ (ਸਿਰਫ 9.98mm) ਹੈ। ਲੈਪਟਾਪ ’ਚ 4ਜੀ ਐੱਲ.ਟੀ.ਈ. ਸਪੋਰਟ ਦੇ ਨਾਲ ਬਿਹਤਰ ਪਰਫਾਰਮੈਂਸ ਲਈ 8 ਜੀ.ਬੀ. ਰੈਮ ਹੈ। ਇਸ ਨੂੰ ਪਾਸਵਰਡ ਨਾਲ ਓਪਨ ਕਰਨ ਦੀ ਬਜਾਏ ਫਿੰਗਰਪ੍ਰਿੰਟ ਰੀਡਰ ਦਿੱਤਾ ਗਿਆ ਹੈ। ਇਹ ਲੈਪਟਾਪ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਮਲਟੀਟਾਸਕਿੰਗ ਕਰਦਾ ਹੈ ਜਿਸ ਕਾਰਨ ਇਸ ਨੂੰ ਕਾਫੀ ਬਿਹਤਰੀਨ ਰੇਟਿੰਗ ਦਿੱਤੀ ਗਈ ਹੈ।

ਦੇਖਦੇ ਹੀ ਦੇਖਦੇ ਟੈਬਲੇਟ ’ਚ ਬਦਲ ਜਾਵੇਗੀ
HP Chromebook X2
ਇਸ ਸਾਲ ਦੁਨੀਆ ਦੀ ਪਹਿਲੀ ਡਿਟੈਚੇਬਲ ਕ੍ਰੋਮ-ਬੁੱਕ ਨੇ ਕਾਫੀ ਸੁਰਖੀਆਂ ਬਟੋਰੀਆਂ। ਇਹ ਉਂਝ ਤਾਂ ਇਕ ਲੈਪਟਾਪ ਹੈ ਪਰ ਇਸ ਦੇ ਕੀ-ਬੋਰਡ ਵਾਲੇ ਏਰੀਆ ਨੂੰ ਅਲੱਗ ਕਰਕੇ ਤੁਸੀਂ ਟੈਬਲੇਟ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ। ਇਹ ਕ੍ਰੋਮ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ ਅਤੇ ਇਸ ਵਿਚ ਯੂਜ਼ਰਜ਼ ਹਰ ਤਰ੍ਹਾਂ ਦੀਆਂ ਐਂਡਰਾਇਡ ਐਪਸ ਨੂੰ ਇੰਸਟਾਲ ਕਰਕੇ ਇਸਤੇਮਾਲ ਕਰ ਸਕਦੇ ਹਨ। ਇਸ ਦੇ ਰੀਅਰ ’ਚ 13 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ।

4K ਕਨਵਰਟੇਬਲ ਗੇਮਿੰਗ ਲੈਪਟਾਪ:
Acer Predator Triton 900
ਗੇਮਿੰਗ ਦੇ ਦੀਵਾਨਿਆਂ ਲਈ ਇਸ ਸਾਲ Acer ਨੇ ਖਾਸ ਤਰ੍ਹਾਂ ਦੇ 2-in-1 ਕਨਵਰਟੇਬਲ ਲੈਪਟਾਪ ਨੂੰ ਪੇਸ਼ ਕੀਤਾ ਜਿਸ ਦੇ ਅਲੱਗ ਤਰ੍ਹਾਂ ਦੇ ਡਿਜ਼ਾਈਨ ਹੋਣ ਕਾਰਨ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ। ਲੈਪਟਾਪ ’ਚ 17 ਇੰਚ ਦੀ ਵੱਡੀ 4ਕੇ ਅਲਟਰਾ ਐੱਚ.ਡੀ. ਟੱਚਸਕਰੀਨ ਲੱਗੀ ਹੈ। ਉਥੇ ਹੀ ਲੋੜ ਪੈਣ ’ਤੇ ਇਸ ਨੂੰ ਟੈਬਲੇਟ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੂਲਿੰਗ ਲਈ ਇਸ ਵਿਚ 3ਡੀ ਫੈਨਸ ਲੱਗੇ ਹਨ ਜਿਸ ਨੂੰ ਲੈ ਕੇ ਕੰਪਨੀ ਨੇ ਦੱਸਿਆ ਹੈ ਕਿ ਇਹ ਸਾਧਾਰਣ ਪਲਾਸਟਿਕ ਫੈਨਸ ਨਾਲ 29 ਫੀਸਦੀ ਤਕ ਬਿਹਤਰ ਕੂਲਿੰਗ ਦਿੰਦੇ ਹਨ। ਇਸ ਲਾਜਵਾਬ ਲੈਪਟਾਪ ਨੂੰ ਲਾਂਚ ਤਾਂ ਕਰ ਦਿੱਤਾ ਹੈ ਪਰ ਉਪਲੱਬਧਤਾ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਚਰਚਾ ਦਾ ਵਿਸ਼ਾ ਰਿਹਾ MSI ਦਾ ਗੇਮਿੰਗ ਲੈਪਟਾਪ:
ਗੇਮਿੰਗ ਦੇ ਸ਼ੌਕੀਨਾਂ ਲਈ ਇਸ ਸਾਲ MSI ਨੇ ਹਾਈ ਪਰਫਾਰਮੈਂਸ GS65 Stealth Thin ਲੈਪਟਾਪ ਪੇਸ਼ਕਰਕੇ ਗੇਮਿੰਗ ਇੰਡਸਟਰੀ ’ਚ ਤਹਿਲਕਾ ਮਚਾ ਦਿੱਤਾ। ਇਸ ਦੀ ਖਾਸੀਅਤ ਹੈ ਕਿ ਇਹ ਬਾਕੀ ਗੇਮਿੰਗ ਲੈਪਟਾਪਸ ਨਾਲੋਂ 40 ਫੀਸਦੀ ਤਕ ਜ਼ਿਆਦਾ ਪਰਫਾਰਮੈਂਸ ਦੇਵੇਗਾ। ਉਥੇ ਹੀ ਜ਼ਿਆਦਾ ਦੇਰ ਤਕ ਗੇਮ ਖੇਡਣ ’ਤੇ ਵੀ ਗਰਮ ਨਹੀਂ ਹੋਵੇਗਾ। ਲਿਕਵਿਡ ਕੂਲਿੰਗ ਤਕਨੀਕ ’ਤੇ ਕੰਮ ਕਰਨ ਵਾਲਾ ਇਹ ਲੈਪਟਾਪ 8 ਘੰਟੇ ਦਾ ਬੈਟਰੀ ਬੈਕਅਪ ਦਿੰਦਾ ਹੈ ਅਤੇ ਇਸ ਵਿਚ RGB ਕੀ-ਬੋਰਡ ਲਾਈਟਨਿੰਗ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਗੇਮ ਖੇਡਦੇ ਸਮੇਂ ਕੀ-ਬੋਰਡਸ ’ਚ ਵੀ ਲਾਈਟਾਂ ਜਗਦੀਆਂ ਹਨ ਅਤੇ ਗੇਮਿੰਗ ਦਾ ਐਕਸਪੀਰੀਅੰਸ ਹੋਰ ਵੀ ਬਿਹਤਰ ਹੋ ਜਾਂਦਾ ਹੈ।

