ਬੈਸਟ ਰੀ-ਸੇਲ ਵੈਲਿਊ ਚਾਹੁੰਦੇ ਹੋ ਤਾਂ ਖਰੀਦੋ ਇਹ ਕਾਰਾਂ

Tuesday, Jun 28, 2016 - 01:11 PM (IST)

ਬੈਸਟ ਰੀ-ਸੇਲ ਵੈਲਿਊ ਚਾਹੁੰਦੇ ਹੋ ਤਾਂ ਖਰੀਦੋ ਇਹ ਕਾਰਾਂ
ਜਲੰਧਰ— ਮੱਧ ਵਰਗ ਦੇ ਲੋਕ ਜਦੋਂ ਬਾਜ਼ਾਰ ''ਚ ਕਾਰ ਖਰੀਦਣ ਜਾਂਦੇ ਹਨ ਤਾਂ ਉਨ੍ਹਾਂ ਦੇ ਦਿਮਾਗ ''ਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਕੁਝ ਸਾਲਾਂ ਬਾਅਦ ਕਾਰ ਦੀ ਰੀ-ਸੇਲ ਵੈਲਿਊ ਕੀ ਹੋਵੇਗੀ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਰੀ-ਸੇਲ ਵੈਲਿਊ ਦੂਜੀਆਂ ਕਾਰਾਂ ਦੇ ਮੁਕਾਬਲੇ ਕਾਫੀ ਬਿਹਤਰ ਹੈ। 
1. ਮਾਰੂਤੀ ਸੁਜ਼ੂਕੀ ਆਲਟੋ 800-
ਤੁਸੀਂ ਇਸ ਨੂੰ ਮੱਧ ਵਰਗ ਲੀ ਸਭ ਤੋਂ ਚੰਗੀ ਕਾਰ ਕਹਿ ਸਕਦੇ ਹੋ। ਇਸ ਕਾਰ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ ਅਤੇ ਚੰਗੀ ਗੱਲ ਇਹ ਹੈ ਕਿ ਇਸ ਦੀ ਰੀ-ਸੇਲ ਵੈਲਿਊ ਵੀ ਕਾਫੀ ਵਧੀਆ ਮਿਲ ਜਾਂਦੀ ਹੈ। ਜੇਕਰ ਤੁਸੀਂ ਘੱਟ ਕੀਮਤ ''ਚ ਚੰਗੀ ਕਾਰ ਚਾਹੁੰਦੇ ਹੋ ਤਾਂ ਆਲਟੋ 800 ਸਭ ਤੋਂ ਵਧੀਆ ਆਪਸ਼ਨ ਹੈ। 
2. ਮਾਰੂਤੀ ਸੁਜ਼ੂਕੀ ਸਵਿੱਫਟ-
ਆਪਣੀ ਲਾਂਚਿੰਗ ਤੋਂ ਬਾਅਦ ਹੀ ਸਵਿੱਫਟ ਭਾਰਤੀ ਗਾਹਕਾਂ ਦੀ ਪਸੰਦੀਦਾ ਕਾਰਾਂ ''ਚੋਂ ਇਕ ਰਹੀ ਹੈ। ਇਹ ਕਾਰ ਡੀਜ਼ਲ ਅਤੇ ਪੈਟਰੋਲ ਵਰਜ਼ਨ ''ਚ ਉਪਲੱਬਧ ਹੈ। ਕਾਰ ਦੀ ਲੁੱਕ ਸਪੋਰਟੀ ਹੈ ਜੋ ਗਾਹਕਾਂ ਨੂੰ ਕਾਫੀ ਆਕਰਸ਼ਿਤ ਕਰਦੀ ਹੈ ਅਤੇ ਜ਼ਾਹਿਰ ਤੌਰ ''ਤੇ ਇਸ ਦੀ ਰੀ-ਸੇਲ ਵੈਲਿਊ ਵੀ ਕਾਫੀ ਚੰਗੀ ਹੈ। 
3. ਟੋਇਟਾ ਕੋਰੋਲਾ ਆਲਟਿਸ-
ਟੋਇਟਾ ਦੀਆਂ ਗੱਡੀਆਂ ਆਪਣੀ ਵੈਲਿਊ ਪ੍ਰਾਈਜ਼ ਲਈ ਜਾਣੀ ਹੈ। ਇਸ ਕੰਪਨੀ ਦੀਆਂ ਗੱਡੀਆਂ ਥੋੜੀਆਂ ਮਹਿੰਗੀਆਂ ਜ਼ਰੂਰੀ ਹੁੰਦੀਆਂ ਹਨ ਪਰ ਇਸ ਵਿਚ ਸਫਰ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਮਹਿੰਗੀ ਕਿਉਂ ਹੈ। ਇਸ ਕਾਰ ਨੂੰ ਦੁਬਾਰਾ ਵੇਚਣ ''ਤੇ ਤੁਹਾਨੂੰ ਚੰਗੇ ਪੈਸੇ ਮਿਲਣ ਦੀ ਗੁੰਜਾਇਸ਼ ਰਹੇਗੀ। 
4. ਹੁੰਡਈ ਆਈ 20-
ਹੁੰਡਈ ਆਈ 20 ਹੈਚਬੈਕ ਸੈਗਮੇਂਟ ਦੀਆਂ ਉਪਲੱਬਧ ਕਾਰਾਂ ''ਚੋਂ ਸਭ ਤੋਂ ਚੰਗੀ ਕਾਰ ਹੈ। ਇਸ ਕਾਰ ਨੇ ਕਸਟਮਰਸ ਅਤੇ ਕ੍ਰਿਟਿਕਸ ਦੋਵਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਾਰ ਨੂੰ ਖਰੀਦਣ ਤੋਂ ਬਾਅਦ ਇਸ ਦੀ ਰੀ-ਸੇਲ ਵੈਲਿਊ ਬਾਰੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਨੂੰ ਵੇਚਣ ''ਤੇ ਤੁਹਾਨੂੰ ਕਦੇ ਵੀ ਚੰਗੀ ਕੀਮਤ ਮਿਲ ਜਾਵੇਗੀ। 
5. ਹੋਂਡਾ ਸਿਟੀ-
ਹੋਂਡਾ ਦੀ ਹੋਰ ਕੋਈ ਕਾਰ ਸ਼ਾਇਦ ਹੀ ਇਸ ਲਿਸਟ ''ਚ ਥਾਂ ਬਣਾ ਪਾਵੇ ਪਰ ਹੋਂਡਾ ਸਿਟੀ ਦੀ ਗੱਲ ਹੀ ਕੁਝ ਹੋਰ ਹੈ। ਸੇਡਾਨ ਕਾਰਾਂ ''ਚ ਹੋਂਡਾ ਸਿਟੀ ਦਾ ਜਲਵਾ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਕਾਇਮ ਹੈ। ਕਾਰ ਦੀ ਰੀ-ਸੇਲ ਵੈਲਿਊ ਹੌਲੀ-ਹੌਲੀ ਕਾਫੀ ਚੰਗੀ ਹੁੰਦੀ ਜਾ ਰਹੀ ਹੈ। 
6. ਸ਼ੇਵਰਲੇ ਸਪਾਰਕ-
ਸ਼ੋਵਰਲੇ ਸਪਾਰਕ ਵੀ ਇਕ ਚੰਗੀ ਕਾਰ ਹੈ। ਕਾਰ ਦੀ ਕੀਮਤ ਵੀ ਕਾਫੀ ਆਕਰਸ਼ਕ ਹੈ ਅਤੇ ਇਹ ਚੰਗੀ ਮਾਈਲੇਜ ਵੀ ਦਿੰਦੀ ਹੈ। ਰੀ-ਸੇਲ ਵੈਲਿਊ ਦੇ ਮਾਮਲੇ ''ਚ ਸ਼ੇਵਰਲੇ ਸਪਾਰਕ ਤੁਹਾਨੂੰ ਨਿਰਾਸ਼ ਨਹੀਂ ਕਰੇਗੀ। 
7. ਹੁੰਡੀ ਵਰਨਾ-
ਆਪਣੇ ਸੈਗਮੇਂਟ ''ਚ ਹੁੰਡਈ ਵਰਨਾ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ। ਇਸ ਸੇਡਾਨ ਕਾਰ ਨੇ ਲੋਕਪ੍ਰਿਅਤਾ ਦੇ ਮਾਮਲੇ ''ਚ ਹੋਂਡਾ ਸਿਟੀ ਨੂੰ ਜ਼ੋਰਦਾਰ ਟੱਕਰ ਦਿੱਤੀ ਹੈ। ਰੀ-ਸੇਲ ਵੈਲਿਊ ਦੇ ਮਾਮਲੇ ''ਚ ਵੀ ਇਸ ਕਾਰ ਨੇ ਭਾਰਤ ਦੀਆਂ ਸਭ ਤੋਂ ਚੰਗੀਆਂ ਕਾਰਾਂ ''ਚ ਆਪਣਾ ਨਾਂ ਬਣਾ ਲਿਆ ਹੈ।

Related News