ਇਸ ਸਾਲ ਆਉਣਗੇ ਇਹ 5 ਸਟਾਈਲਿਸ਼ ਅਤੇ ਦਮਦਾਰ ਸਮਾਰਟਫੋਨ

05/03/2017 3:40:19 PM

ਜਲੰਧਰ- ਸਮਾਰਟਫੋਨ ਲਈ ਜਨੂੰਨ ਰੱਖਣ ਵਾਲਿਆਂ ਲਈ ਇਹ ਇਕ ਵੱਡਾ ਸਾਲ ਹੈ। 2017 ਦੀ ਸ਼ੁਰੂਆਤ ਪਹਿਲਾਂ ਹੀ ਕੁਝ ਸ਼ਾਨਦਾਰ ਸਮਾਰਟਫੋਨਜ਼ ਨਾਲ ਹੋ ਚੁੱਕੀ ਹੈ। ਇਨ੍ਹਾਂ ਫੋਨ ਨੇ ਟੈਕਨਾਲੋਜੀ ਅਤੇ ਡਿਜ਼ਾਈਨ ਦੀ ਜੰਗ ਨੂੰ ਇਕ ਨਵੇਂ ਮੁਕਾਮ ''ਤੇ ਪਹੁੰਚਾ ਦਿੱਤਾ ਹੈ। ਕੁਝ ਵੱਡੇ ਨਾਂ ਗਲੋਬਲ ਲੈਵਲ ''ਤੇ ਅਤੇ ਇੰਡੀਆ ''ਚ ਪਹਿਲਾਂ ਹੀ ਲਾਂਚ ਹੋ ਚੁੱਕੇ ਹਨ। ਆਉਣ ਵਾਲੇ ਮਹੀਨਿਆਂ ''ਚ ਕਈ ਹੋਰ ਬਿਹਤਰੀਨ ਫੋਨ ਆਉਣ ਵਾਲੇ ਹਨ। ਹਰ ਸਮਾਰਟਫੋਨਦੀ ਆਪਣੀ ਇਕ ਖਾਸੀਅਤ ਹੁੰਦੀ ਹੈ ਅਤੇ ਇਹ ਇਕ ਖਾਸ ਕੰਜ਼ਿਊਮਰ ਡਿਮਾਂਡ ਨੂੰ ਪੂਰਾ ਕਰਦੇ ਹਨ। ਇਥੇ ਅਸੀਂ ਅਜਿਹੇ 5 ਟਾਪ ਸਮਾਰਟਫੋਨ ਬਾਰੇ ਦੱਸ ਰਹੇ ਹਾਂ ਜੋ ਇਸ ਸਾਲ ਆਉਣ ਵਾਲੇ ਹਨ। 
 
Google Pixel 2
ਗੂਗਲ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨਜ਼ ਦੇ ਲਾਂਚ ਹੋਣ ਦੇ ਤੁਰੰਤ ਬਾਅਦ ਇਸ ਦੇ ਅਗਲੇ ਫੋਨ ਦੀਆਂ ਅਟਕਲਾਂ ਲੱਗਣ ਲੱਗੀਆਂ ਸਨ। ਨਵੀਂ ਡਿਵਾਇਸ ਦਾ ਨਾਂ ਭਲੇ ਹੀ ਗੂਗਲ ਪਿਕਸਲ 2 ਨਾ ਹੋਵੇ ਪਰ ਇਹ ਪੱਕਾ ਹੈ ਕਿ ਗੂਗਲ 2017 ''ਚ ਇਕ ਨਵੀਂ ਡਿਵਾਇਸ ਲਾਂਚ ਕਰੇਗੀ। ਇਸ ਹਾਰਡਵੇਅਰ ਸਪੈਸੀਫਿਕੇਸ਼ੰਸ ਬਾਰੇ ਤਸਵੀਰ ਸਾਫ ਨਹੀਂ ਹੈ ਪਰ ਉਮੀਦ ਹੈ ਕਿ ਇਹ ਐਂਡਰਾਇਡ ਓ.ਐੱਸ. ''ਤੇ ਆਧਾਰਿਤ ਹੋਵੇਗਾ ਅਤੇ ਐੱਚ.ਟੀ.ਸੀ. ਇਸ ਦੀ ਸੰਭਾਵਿਤ ਮੈਨਿਊਫੈੱਕਚਰਰ ਹੋ ਸਕਦੀ ਹੈ। ਇਹ ਡਿਵਾਇਸ ਅਕਤੂਬਰ ''ਚ ਲਾਂਚ ਕੀਤੀ ਜਾ ਸਕਦੀ ਹੈ। 
 
OnePlus 5
ਆਪਣੇ ਹਾਈ ਕੁਆਲਿਟੀ ਸਪੈਸੀਫਿਕੇਸ਼ੰਸ ਅਤੇ ਵੈਲਿਊ ਫਾਰ ਮਨੀ ਹੋਣ ਦੇ ਚੱਲਦੇ ਵਨਪਲੱਸ 3ਟੀ ਸਮਾਰਟਫੋਨ ਮਾਰਕੀਟ ''ਚ ਹਿੱਟ ਹੈ। ਕੰਪਨੀ ਹੁਣ ਨਵੀਂ ਜਨਰੇਸ਼ਨ ਦਾ ਫਲੈਗਸ਼ਿਪ ਫੋਨ ਵਨਪਲੱਸ 5 ਲਿਆਉਣ ਜਾ ਰਹੀ ਹੈ। ਵਨਪਲੱਸ 5 ''ਚ ਕਿਨਾਰੇ ਤੋਂ ਕਿਨਾਰੇ ਤੱਕ ਡਿਸਪਲੇ ਹੋਵੇਗੀ ਜੋ ਕਿ ਹੁਣ ਫਲੈਗਸ਼ਿਪ ਸਮਾਰਟਫੋਨਜ਼ ''ਚ ਇਕ ਆਮ ਗੱਲ ਹੈ। ਚਰਚਾ ਹੈ ਕਿ ਇਹ ਸਮਾਰਟਫੋਨ 8ਜੀ.ਬੀ. ਡੀ.ਡੀ.ਆਰ. 4 ਰੈਮ ਅਤੇ ਸਨੈਪਡ੍ਰੈਗਨ 835 ਪ੍ਰੋਸੈਸਰ ''ਤੇ ਆਧਾਰਿਤ ਹੋਵੇਗਾ। ਇਸ ਵਿਚ 5.5-ਇੰਚ 2ਕੇ ਰੈਜ਼ੋਲਿਊਸ਼ਨ ਐਮੋਲੇਡ ਡਿਸਪਲੇ ਹੋ ਸਕਦੀ ਹੈ ਅਤੇ ਆਪਟਿਕਲ ਜ਼ੂਮ ਫੀਚਰ ਵਾਲਾ ਡਿਊਲ ਕੈਮਰਾ ਸੈੱਟਅਪ ਹੋ ਸਕਦਾ ਹੈ। 
 
iPhone 8
ਐਪਲ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਨਵੀਆਂ ਉੱਚਾਈਆਂ ਛੂਹ ਰਿਹਾ ਹੈ। ਹਕੀਕਤ ਇਹ ਹੈ ਕਿ ਐਪਲ ਦੇ ਪ੍ਰੋਡਕਟਸ ਲਈ ਇੰਡੀਆ ਇਕ ਵੱਡਾ ਬਾਜ਼ਾਰ ਬਣ ਕੇ ਉਭਰਿਆ ਹੈ। ਅਗਲਾ ਆਈਫੋਨ ਸਤੰਬਰ 2017 ''ਚ ਆ ਸਕਦਾ ਹੈ। ਅਜਿਹੀ ਚਰਚਾ ਹੈ ਕਿ ਇਸ ਵਿਚ 5.8-ਇੰਚ ਦੀ ਕਰਵ ਐਮੋਲੇਡ ਡਿਸਪਲੇ ਹੋਵੇਗੀ ਜਿਸ ਵਿਚ ਕੋਈ ਹੋਮ ਬਟਨ ਜਾਂ ਬੇਜ਼ਲ ਨਹੀਂ ਹੋਵੇਗਾ। ਫੋਨ ਦਾ ਛੋਟਾ ਵਰਜ਼ਨ ਸਿੰਗਲ ਕੈਮਰੇ ਵਾਲਾ ਹੋਵੇਗਾ ਜਦਕਿ ਵੱਡਾ ਵਰਜ਼ਨ ਵਰਟਿਕਲ ਡਿਊਲ ਲੈਂਜ਼ ਵਾਲਾ ਹੋ ਸਕਦਾ ਹੈ। ਅਗਲੇ ਆਈਫੋਨ ਨੂੰ ਲੈ ਕੇ ਮਾਰਕੀਟ ''ਚ ਕਈ ਤਰ੍ਹਾਂ ਦੀਆਂ ਅਟਕਲਾਂ ਹਨ। ਹਾਲਾਂਕਿ ਸਾਨੂੰ ਉਮੀਦ ਹੈ ਕਿ ਇਹ ਸਾਲ ਦਾ ਸਭ ਤੋਂ ਵੱਡਾ ਲਾਂਚ ਹੋਵੇਗਾ। 
 
Samsung Galaxy Note 8
ਸੈਮਸੰਗ ਨੇ ਨੋਟ 7 ਦੇ ਨਾਲ ਪੇਸ਼ ਆਈਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ''ਚ ਸਫਲਤਾ ਹਾਸਲ ਕਰ ਰਹੀ ਹੈ। ਪਰ ਕੰਪਨੀ ਨੂੰ ਅਜੇ ਵੀ ਖੁਦ ਨੂੰ ਸਾਬਤ ਕਰਨਾ ਹੈ। ਸੈਮਸੰਗ ਨੇ ਸਾਫ ਕਰ ਦਿੱਤਾ ਹੈ ਕਿ ਉਹ ਨੋਟ ਸੀਰੀਜ਼ ਨੂੰ ਬੰਦ ਨਹੀਂ ਕਰੇਗੀ ਅਤੇ ਇਸ ਸਾਲ ਸਤੰਬਰ ''ਚ ਅਗਲਾ ਨੋਟ ਪੇਸ਼ ਕਰੇਗੀ। ਅਸੀਂ ਉਮੀਦ ਕਰ ਸਕਦੇ ਹਾਂ ਕਿ ਨੋਟ 8 ਦਾ ਡਿਜ਼ਾਈਨ ਗਲੈਕਸੀ ਐੱਸ 8 ਵਰਗਾ ਹੋਵੇਗਾ ਅਤੇ ਇਸ ਵਿਚ ਇਨਫੀਨਿਟੀ ਡਿਸਪਲੇ ਹੋਵੇਗੀ ਅਤੇ ਫਿੰਗਰਪ੍ਰਿੰਟ ਸੈਂਸਰ ਬੈਕ ''ਤੇ ਹੋਵੇਗਾ। ਬਾਕੀ ਦੇ ਸਪੈਸੀਫਿਕੇਸ਼ੰਸ ਅਜੇ ਪਤਾ ਨਹੀਂ ਹਨ ਪਰ ਸਾਨੂੰ ਇਸ ਵਿਚ ਬੈਸਟ ਹਾਰਡਵੇਅਰ ਹੋਣ ਦੀ ਉਮੀਦ ਹੈ। 
 
Xiaomi Mi MIX 2
ਸ਼ਿਓਮੀ ਦੇ ਐੱਮ.ਆਈ. ਮਿਕਸ ਦੀ ਸਫਲਤਾ ਤੋਂ ਬਾਅਦ ਕੰਪਨੀ ਹੁਣ ਇਸ ਫੋਨ ਦਾ ਦੂਜਾ ਵਰਜ਼ਨ ਲਿਆਉਣ ਜਾ ਰਹੀ ਹੈ। ਇਹ ਫੋਨ ਇਸੇ ਸਾਲ ਆਏਗਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 207 ਬੇਜ਼ਲ-ਲੈੱਸ ਡਿਵਾਈਸਿਜ਼ ਦਾ ਸਾਲ ਹੈ ਅਤੇ ਸ਼ਿਓਮੀ ਐੱਮ.ਆਈ. ਮਿਕਸ 2 ''ਚ 6.4-ਇੰਚ ਦੀ ਐਮੋਲੇਡ ਡਿਸਪਲੇ ਹੋ ਸਕਦੀ ਹੈ, ਜਿਸ ਦਾ ਰੈਜ਼ੋਲਿਊਸ਼ਨ 2540x1440 ਪਿਕਸਲ ਹੋ ਸਕਦਾ ਹੈ। ਸਮਾਰਟਫੋਨ ਕੁਆਲਕਾਮ ਦੇ ਸਨੈਪਡ੍ਰੈਗਨ 835 ਐੱਸ.ਓ.ਸੀ. ''ਤੇ ਆਧਾਰਿਤ ਹੋ ਸਕਦਾ ਹੈ ਜਿਸ ਵਿਚ ਰੈਮ ਦੇ 3 ਵੇਰੀਅੰਟ- 8ਜੀ.ਬੀ. ਰੈਮ/128ਜੀ.ਬੀ. ਸਟੋਰੇਜ, 6ਜੀ.ਬੀ. ਰੈਮ/128ਜੀ.ਬੀ. ਸਟੋਰੇਜ ਅਤੇ 8ਜੀ.ਬੀ. ਰੈਮ/128ਜੀ.ਬੀ. ਸਟੋਰੇਜ ਹੋ ਸਕਦੇ ਹਨ। ਸਮਰਾਟਫੋਨ ''ਚ 4,500 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ।

Related News