ਟੋਮ-ਟੋਮ ਐਕਸ਼ਨ ਕੈਮਰਾ ਕਰਦੈ ਪਾਣੀ ਦੇ ਅੰਦਰ ਅਸਲ ਰੰਗਾਂ ਦੀ ਪਛਾਣ (ਵੀਡੀਓ)

Friday, Jun 10, 2016 - 11:10 AM (IST)

ਜਲੰਧਰ : ਪਾਣੀ ਦੇ ਅੰਦਰ ਵੀਡੀਓ ਸ਼ੂਟ ਕਰਦੇ ਸਮੇਂ ਬਹੁਤ ਘੱਟ ਕੈਮਰੇ ਹਨ ਜੋ ਅਸਲ ਰੰਗਾ ਨੂੰ ਕੈਮਰੇ ''ਚ ਕੈਦ ਕਰ ਪਾਉਂਦੇ ਹਨ। ਜ਼ਿਆਦਾਤਰ ਵੀਡੀਓਜ਼ ''ਚ ਨੀਲੇ ਰੰਗ ਦੀ ਭਰਾਮਰ ਕਰਕੇ ਸਮੁੰਦਰ ਦੀ ਗਹਿਰਾਈ ਦੇ ਅਸਲੀ ਰੰਗਾ ਨੂੰ ਸਹੀ ਤਰ੍ਹਾਂ ਦੇਖਿਆ ਹੀ ਨਹੀਂ ਜਾ ਸਕਦਾ ਪਰ ਟੋਮ ਟੋਮ ਦੇ ਐਕਸ਼ਨ ਕੈਮਰੇ ਦੇ ਸਾਫਟਵੇਅਰ ਨੂੰ ਜੋ ਅਪਡੇਟ ਮਿਲੀ ਹੈ, ਉਸ ਦੀ ਮਦਦ ਨਾਲ ਇਹ ਕੈਮਰਾ ਆਪਣੇ-ਆਪ ਹੀ ਬਿਨਾਂ ਕਿਸੇ ਹੋਰ ਇਕਿਊੁਪਮੈਂਟ ਦੀ ਮਦਦ ਦੇ ਰਿੰਗਾਂ ਦੀ ਸਹੀ ਚੌਣ ਕਰ ਕੇ ਵੀਡੀਓ ਰਿਕਾਰਡ ਕਰਦਾ ਹੈ।

 

ਇਸ ਨੂੰ ਤੁਸੀਂ ਉਪਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ। ਟੋਮ-ਟੋਮ ਐਕਸ਼ਨ ਕੈਮਰਾ ਦੀ ਵੀਡੀਓ ਕੁਆਲਿਟੀ ਤਾਂ ਗੋਪ੍ਰੋ ਜਾਂ ਸੋਨੀ ਜਿੰਨੀ ਵਧੀਆ ਨਹੀਂ ਸੀ ਪਰ ਆਪਣੀ ਇਸ ਅਪਡੇਟ ਨਾਸ ਟੋਮ-ਟੋਮ ਐਕਸ਼ਨ ਕੈਮਰਾ ਬਾਕੀਆਂ ਤੋਂ ਹੱਟ ਕੇ ਕੁੱਝ ਕਰਨ ''ਚ ਸਫਲ ਰਿਹਾ ਹੈ।


Related News