ਅੱਜ ਹੋਵੇਗੀ Xiaomi Redmi Go ਦੀ ਦੂਜੀ ਸੇਲ, ਮਿਲਣਗੇ ਇਹ ਸ਼ਾਨਦਾਰ ਆਫਰਸ

03/25/2019 12:13:55 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਐਂਡ੍ਰਾਇਡ ਗੋ ਸਮਾਰਟਫੋਨ ਦੀ ਦੂਜੀ ਸੇਲ ਅੱਜ ਭਾਵ 25 ਮਾਰਚ ਨੂੰ ਦੁਪਹਿਰ 2 ਵਜੇ ਫਲਿੱਪਕਾਰਟ 'ਤੇ ਹੋਵੇਗੀ। ਇਸ ਤੋਂ ਇਲਾਵਾ ਇਹ ਸਮਾਰਟਫੋਨ mi.com 'ਤੇ ਵੀ ਉਪਲੱਬਧ ਹੋਵੇਗਾ। ਕੰਪਨੀ ਨੇ ਪਿਛਲੇ ਹਫਤੇ ਇਸ ਸਮਰਾਟਫੋਨ ਨੂੰ ਲਾਂਚ ਕੀਤਾ ਸੀ। ਇਹ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ। ਇਸ ਸਮਾਰਟਫੋਨ ਦੀ ਕੀਮਤ 4,499 ਰੁਪਏ ਹੈ।

PunjabKesari

ਮਿਲਣਗੇ ਇਹ ਆਫਰਸ
ਇਸ ਫੋਨ ਨੂੰ ਖਰੀਦਣ ਵਾਲੇ ਗਾਹਕਾਂ ਨੂੰ ਲਾਂਚ ਆਫਰ ਤਹਿਤ ਕਈ ਫਾਇਦੇ ਮਿਲਣਗੇ। ਫਲਿੱਪਕਾਰਟ ਤੋਂ  Axis Bank Buzz Credit Card ਰਾਹੀਂ ਰੈੱਡਮੀ ਗੋ ਨੂੰ ਖਰੀਦਣ ਤੇ ਗਾਹਕਾਂ ਨੂੰ 5 ਫੀਸਦੀ ਦਾ ਐਕਸਟਰਾ ਡਿਸਕਾਊਂਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਫੋਨ ਨੂੰ ਨੋ-ਕਾਸਟ ਈ.ਐੱਮ.ਆਈ. 'ਤੇ ਵੀ ਖਰੀਦਿਆਂ ਜਾ ਸਕਦਾ ਹੈ। ਨੋ-ਕਾਸਟ ਈ.ਐੱਮ.ਆਈ. ਦੀ ਸ਼ੁਰੂਆਤ 750 ਰੁਪਏ ਪ੍ਰਤੀਮਹੀਨਾ ਨਾਲ ਹੋ ਰਹੀ ਹੈ। ਉੱਥੇ ਜੇਕਰ ਤੁਸੀਂ ਇਸ ਫੋਨ ਨੂੰ ਸ਼ਾਓਮੀ ਦੀ ਵੈੱਬਸਾਈਟ Mi.com ਤੋਂ ਖਰੀਦਦੇ ਹੋ ਤਾਂ ਤੁਹਾਨੂੰ ਜਿਓ ਵੱਲੋਂ 2,200 ਰੁਪਏ ਦਾ ਕੈਸ਼ਬੈਕ ਅਤੇ 100 ਜੀ.ਬੀ. ਇੰਟਰਨੈੱਟ ਫ੍ਰੀ ਮਿਲੇਗਾ।

PunjabKesari

ਫੋਨ 'ਚ 5 ਇੰਚ ਦੀ ਐੱਚ.ਡੀ.ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 720x128 ਪਿਕਸਲ ਹੈ। ਫੋਨ 'ਚ ਨਾਈਟ ਲਾਈਟ ਫੀਚਰ ਵੀ ਹੈ। ਇਹ ਸਮਾਰਟਫੋਨ ਐਮਿਬਐਂਟ ਡਿਸਪਲੇਅ ਨੂੰ ਸਪੋਰਟ ਕਰੇਗਾ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 425 SoC ਪ੍ਰੋਸੈਸਰ ਹੈ। ਫੋਨ 'ਚ Android Oreo (Go Edition) ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰੀਅਰ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਤੇ ਸੈਲਫੀ ਲਈ ਇਸ ਦੇ ਫਰੰਟ 'ਚ ਏ.ਆਈ. ਬਿਊਟੀ ਨਾਲ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰ ਦਿੱਤੀ ਗਈ ਹੈ।

PunjabKesari

ਬੈਟਰੀ ਦਾ ਸਟੈਂਡਬਾਏ ਟਾਈਮ 10 ਦਿਨ ਦਾ ਹੋਵੇਗਾ। ਉੱਥੇ ਇਸ ਨਾਲ 4.5 ਘੰਟੇ ਦੀ ਐੱਫ.ਐੱਚ.ਡੀ. ਵੀਡੀਓ ਰਿਕਾਡਿੰਗ ਕੀਤੀ ਜਾ ਸਕਦੀ ਹੈ। ਫੋਨ 'ਚ  MapsGo, GmailGo, YouTubeGo ਵਰਗੇ ਐਪਸ ਹੋਣਗੇ। ਇਹ ਸਮਾਰਟਫੋਨ 20 ਤੋਂ ਜ਼ਿਆਦਾ ਖੇਤਰੀ ਭਾਸ਼ਾਵਾਂ ਨੂੰ ਸਪੋਰਟ ਕਰੇਗਾ। ਨਾਲ ਹੀ ਫੋਨ 'ਚ ਹਿੰਦੀ ਨੂੰ ਸਪੋਰਟ ਕਰਨ ਵਾਲਾ ਗੂਗਲ ਐਸੀਸਟੈਂਟ ਹੋਵੇਗਾ। ਫੋਨ ਬਲੂ ਅਤੇ ਬਲੈਕ ਕਲਰ 'ਚ ਮਿਲੇਗਾ।


Karan Kumar

Content Editor

Related News