ਅੱਜ ਐਮਾਜ਼ਾਨ ਇੰਡੀਆ ''ਤੇ ਸੇਲ ਲਈ ਉਪਲੱਬਧ ਹੋਵੇਗਾ InFocus Turbo 5 ਸਮਾਰਟਫੋਨ

Tuesday, Jul 04, 2017 - 11:47 AM (IST)

ਅੱਜ ਐਮਾਜ਼ਾਨ ਇੰਡੀਆ ''ਤੇ ਸੇਲ ਲਈ ਉਪਲੱਬਧ ਹੋਵੇਗਾ InFocus Turbo 5 ਸਮਾਰਟਫੋਨ

ਜਲੰਧਰ- ਜੇਕਰ ਤੁਸੀਂ ਸਿਰਫ 6,999 ਰੁਪਏ ਦੀ ਕੀਮਤ 'ਚ 5000 ਐੱਮ. ਏ. ਅੱਚ. ਦੀ ਬੈਟਰੀ ਨਾਲ ਲੈਸ InFocus Turbo 5 ਨੂੰ ਲੈਣਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਇਹ ਮੌਕਾ ਮਿਲ ਰਿਹਾ ਹੈ। ਇਸ ਸਮਾਰਟਫੋਨ ਦੀ ਖਾਸੀਅਤ ਇਸ ਦੀ ਬੈਟਰੀ ਹੈ। ਅੱਜ ਤੁਸੀਂ ਇਸ ਸਮਾਰਟਫੋਨ ਨੂੰ ਐਮਾਜ਼ਾਨ ਇੰਡੀਆ ਦੇ ਮਾਧਿਅਮ ਤੋਂ ਦੁਪਹਿਰ 12 ਵਜੇ ਹੋਣ ਵਾਲੀ ਸੇਲ 'ਚ ਲੈ ਸਕਦੇ ਹੋ। ਜੇਕਰ ਤੁਸੀਂ ਇਸ ਸਮਾਰਟਫੋਨ ਲਈ ਹੁਣ ਤੱਕ ਰਜਿਸਟ੍ਰੇਸ਼ਨ ਨਹੀਂ ਕੀਤਾ ਤਾਂ ਤੁਸੀਂ ਅਜਿਹਾ ਹੁਣ ਕਰ ਸਕਦੇ ਹੋ। ਤੁਹਾਨੂੰ ਐਮਾਜ਼ਾਨ ਇੰਡੀਆ 'ਤੇ ਜਾ ਕੇ ਇਸ ਸਮਾਰਟਫੋਨ ਲਈ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇਸ ਸੇਲ 'ਚ ਭਾਗ ਲੈ ਸਕਦੇ ਹੋ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 6,999 ਰੁਪਏ ਹੈ। InFocus Turbo 5 ਸਮਾਰਟਫੋਨ ਨੂੰ ਦੋ ਵੇਰੀਅੰਟ 'ਚ ਲਾਂਚ ਕੀਤਾ ਗਿਆ ਸੀ। ਪਹਿਲੇ ਵੇਰੀਅੰਟ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਮੈਮਰੀ ਦੇ ਤੌਰ 'ਤੇ ਦਿੱਤੀ ਗਈ ਹੈ, ਜਿਸ ਦੀ ਕੀਮਤ 6,999 ਰੁਪਏ ਹੈ। ਦੂਜੇ ਵੇਰੀਅੰਟਸ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਦੀ ਕੀਮਤ 7,999 ਰੁਪਏ ਹੈ।
InFocus Turbo 5 ਸਮਾਰਟਫੋਨ ਦੇ ਸੈਪਸੀਫਿਕੇਸ਼ਨ ਅਤੇ ਫੀਚਰਸ -
InFocus Turbo 5 ਸਮਾਰਟਫਓਨ ਦੇ ਸੈਪਸੀਫਿਕੇਸ਼ਨ ਦੇ ਬਾਰੇ 'ਚ ਗੱਲ ਕਰੀਏ ਤਾਂ ਇਸ 'ਚ 5.2 ਇੰਚ ਦੀ ਐੱਚ. ਡੀ. ਡਿਸਪਲੇ ਮਿਲ ਰਹੀ ਹੈ। ਇਸ ਨਾਲ ਹੀ ਇਹ ਫੋਨ 1.3Ghz ਕਵਾਡ-ਕੋਰ ਮੀਡਆਟੇਕ  MT6737 ਐੱਮ. ਓ. ਸੀ. 'ਤੇ ਆਧਾਰਿਤ ਹੈ। ਇਸ ਸਮਾਰਟਫੋਨ ਨੂੰ 2GB /3GB ਰੈਮ ਅਤੇ 16GB/32GB ਇੰਟਰਨਲ ਮੈਮਰੀ ਹੈ। ਨਾਲ ਹੀ ਮਾਈਕ੍ਰੋ ਐੱਸ. ਡੀ. ਕਾਰਡ ਦਜੇ ਮਾਧਿਅਮ ਤੋਂ  InFocus Turbo 5 ਸਮਾਰਟਫੋਨ 'ਚ 32GB ਤੱਕ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ InFocus Turbo 5 ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਜੇਕਰ ਇਸ ਫੋਨ ਦੀ ਯੂ. ਐੱਸ. ਬੀ. ਦੀ ਗੱਲ ਕਰੀਏ ਤਾਂ ਫੋਨ 'ਚ ਦਿੱਤੀ ਜਾਣ ਵਾਲੀ 5000 ਐੱਮ. ਏ. ਐੱਚ. ਦੀ ਬੈਟਰੀ 23 ਘੰਟੇ ਤੋਂ ਜ਼ਿਆਦਾ ਦਾ ਟਾਕਟਾਈਮ ਅਤੇ 34 ਦਿਨ ਦਾ ਸਟੈਂਡਬਾਏ ਟਾਈਮ ਦਿੰਦੀ ਹੈ। ਇਸ ਤੋਂ ਇਲਾਵਾ ਇਹ ਫੋਨ ਐਂਡਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਇਸ 'ਚ ਡਿਊਲ ਸਿਮ ਸਪੋਰਟ, 4G VoLTE, ਵਾਈ-ਫਾਈ, ਬਲੁਟਥ, ਜੀ. ਪੀ. ਐੱਸ. ਅਤੇ ਮਾਈਕ੍ਰੋ ਯੂ. ਐੱਸ. ਬੀ. 2.0 ਵਰਗੇ ਆਪਸ਼ਨ ਹੋਣਗੇ। ਨਾਲ ਹੀ InFocus Turbo 5 ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।


Related News