ਬੈਨ ਦੇ ਬਾਅਦ ਵੀ TikTok ਖਤਰਨਾਕ, ਹੁਣ ਵਟਸਐਪ ਤੋਂ ਯੂਜ਼ਰਜ਼ ''ਤੇ ਅਟੈਕ

07/12/2020 3:03:33 PM

ਨਵੀਂ ਦਿੱਲੀ- ਪਾਪੁਲਰ ਐਪ ਟਿਕਟਾਕ ਅਤੇ ਵਟਸਐਪ ਦੇ ਫੈਨਜ਼ ਨੂੰ ਇਕ ਖਤਰਨਾਕ ਸਕੈਮ ਲਈ ਚਿਤਾਵਨੀ ਦਿੱਤੀ ਜਾ ਰਹੀ ਹੈ, ਜਿਸ ਦੀ ਮਦਦ ਨਾਲ ਉਨ੍ਹਾਂ ਦੇ ਫੋਨ ਵਿਚੋਂ ਕਈ ਮਾਲਵੇਅਰ ਇੰਜੈਕਟ ਕੀਤੇ ਜਾ ਸਕਦੇ ਹਨ। ਚੰਗੀ ਗੱਲ ਇਹ ਹੈ ਕਿ ਭਾਰਤ ਵਿਚ ਪਹਿਲਾਂ ਹੀ ਸ਼ਾਰਟ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਬੈਨ ਕਰ ਦਿੱਤਾ ਗਿਆ ਹੈ ਪਰ ਹੁਣ ਉਸ ਦੇ ਲਿੰਕਸ ਦੀ ਮਦਦ ਨਾਲ ਮਾਲਵੇਅਰ ਕਈ ਯੂਜ਼ਰਜ਼ ਤੱਕ ਭੇਜੇ ਜਾ ਰਹੇ ਹਨ। ਫਰਜ਼ੀ ਲਿੰਕ ਦਾ ਇਹ ਖੇਡ ਵਟਸਐਪ ਦੀ ਮਦਦ ਨਾਲ ਚੱਲ ਰਿਹਾ ਹੈ।


ਸਾਹਮਣੇ ਆਇਆ ਹੈ ਕਿ ਦੁਨੀਆ ਦੇ ਸਭ ਤੋਂ ਮਸ਼ਹੂਰ ਚੈਟਿੰਗ ਪਲੈਟਫਾਰਮ ਵਟਸਐਪ ਦੇ ਇਲਾਵਾ ਐੱਸ. ਐੱਮ. ਐੱਸ. ਮੈਸੇਜਸ 'ਤੇ ਵੀ ਯੂਜ਼ਰਜ਼ ਨੂੰ ਟਿਕਟਾਕ ਵੀਡੀਓਜ਼ ਦੇ ਫਰਜ਼ੀ ਲਿੰਕ ਭੇਜੇ ਜਾ ਰਹੇ ਹਨ। ਫਿਲਹਾਲ ਇਹ ਸਕੈਮ ਭਾਰਤ ਵਿਚ ਹੀ ਸਾਹਮਣੇ ਆਇਆ ਹੈ, ਉੱਥੇ ਸਾਈਬਰ ਕ੍ਰਿਮਨਲਜ਼ ਹਾਲ ਹੀ ਵਿਚ ਲਗਾਏ ਗਏ ਟਿਕਟਾਕ ਬੈਨ ਦਾ ਫਾਇਦਾ ਚੁੱਕਣ ਵਾਲੇ ਯੂਜ਼ਰਜ਼ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਟਿਕਟਾਕ ਵੀਡੀਓ ਦੇਖਣ ਦਾ ਲਾਲਚ ਦੇ ਕੇ ਯੂਜ਼ਰਜ਼ ਤੋਂ ਮੈਲਿਸ਼ਸ ਲਿੰਕ 'ਤੇ ਕਲਿਕ ਕਰਨ ਨੂੰ ਕਿਹਾ ਜਾ ਰਿਹਾ ਹੈ। 


Lalita Mam

Content Editor

Related News