TikTok ਵਾਲੀ ਕੰਪਨੀ ਲਿਆ ਰਹੀ ਹੈ ਸਮਾਰਟਫੋਨ, ਸ਼ਾਓਮੀ ਨੂੰ ਮਿਲੇਗੀ ਟੱਕਰ

Tuesday, May 28, 2019 - 03:56 PM (IST)

TikTok ਵਾਲੀ ਕੰਪਨੀ ਲਿਆ ਰਹੀ ਹੈ ਸਮਾਰਟਫੋਨ, ਸ਼ਾਓਮੀ ਨੂੰ ਮਿਲੇਗੀ ਟੱਕਰ

ਗੈਜੇਟ ਡੈਸਕ– ਵੀਡੀਓ ਐਪ TikTok ਦੀ ਮਲਕੀਅਤ ਵਾਲੀ ਕੰਪਨੀ ByteDance ਆਪਣਾ ਖੁਦ ਦਾ ਸਮਾਰਟਫੋਨ ਲਿਆਉਣ ਵਾਲੀ ਹੈ। ਦੋ ਸੂਤਰਾਂ ਦੇ ਹਵਾਲੇ ਤੋਂ ਫਾਈਨੈਂਸ਼ੀਅਲ ਟਾਈਮਸ ਨੇ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ ਬਾਈਟਡਾਂਸ ਦੇ ਇਸ ਸਮਾਰਟਫੋਨ ’ਚ ਕੰਪਨੀ ਦੇ ਕਈ ਐਪਸ ਪ੍ਰੀਲੋਡਿਡ ਹੋਣਗੇ। ਯਾਨੀ, ਸਮਾਰਟਫੋਨ ’ਚ ਇਨ੍ਹਾਂ ਐਪਸ ਨੂੰ ਡਾਊਨਲੋਡ ਨਹੀਂ ਕਰਨਾ ਪਵੇਗਾ। ਸਮਾਰਟਫੋਨ ’ਚ ਨਿਊਜ਼ ਐਗ੍ਰੀਗੇਟਰ Jinri Toutiao, ਵੀਡੀਓ ਐਪ TikTok ਪ੍ਰੀਲੋਡਿਡ ਹੋਣਗੇ। ਇਸ ਤੋਂ ਇਲਾਵਾ ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ ’ਚ ਮਿਊਜ਼ਿਕ ਸਟਰੀਮਿੰਗ ਸਰਵਿਸ ਵੀ ਹੋਵੇਗੀ, ਜਿਸ ਨੂੰ ਅਜੇ ਰਿਲੀਜ਼ ਨਹੀਂ ਕੀਤਾ ਗਿਆ। ਟਿਕਟਾਕ ਵਾਲੀ ਕੰਪਨੀ ਦਾ ਇਹ ਸਮਾਰਟਫੋਨ ਸ਼ਾਓਮੀ, ਓਪੋ, ਵੀਵੋ ਵਰਗੀਆਂ ਕੰਪਨੀਆਂ ਦੇ ਮੋਬਾਇਲ ਨੂੰ ਟੱਕਰ ਦੇ ਸਕਦਾ ਹੈ।

PunjabKesari

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕੋਈ ਟੈੱਕ ਕੰਪਨੀ, ਜਿਸ ਦਾ ਮੁੱਖ ਫੋਕਸ ਸਾਫਟਵੇਅਰ ਅਤੇ ਐਪਸ ਹੈ, ਉਹ ਸਮਾਰਟਫੋਨ ਬਿਜ਼ਨੈੱਸ ’ਚ ਐਂਟਰੀ ਕਰੇ। ਉਦਾਹਰਣ ਲਈ ਐਮਾਜ਼ਾਨ ਨੇ ਵੀ ਪ੍ਰੀਲੋਡਿਡ ਆਪਸ਼ਨ ਦੇ ਨਾਲ ਆਪਣੀ ਐਪਸ ਨੂੰ ਪੁੱਸ਼ ਕਰਨ ਲਈ ਸਮਾਰਟਫੋਨ ਬਿਜ਼ਨੈੱਸ ’ਚ ਕਦਮ ਰੱਖਿਆ ਸੀ। ਐਮਾਜ਼ਾਨ ਦੀ ਹੀ ਤਰ੍ਹਾਂ ਬਾਈਟਡਾਂਟ ਲਈ ਵੀ ਇਹ ਇਕ ਵੱਡੀ ਚੁਣੌਤੀ ਹੋ ਸਕਦੀ ਹੈ। ਬਾਈਟਡਾਂਸ ਨੂੰ ਇਸ ਲਈ ਰੈਵੇਨਿਊ ਰਿਸੋਰਸਿਜ਼ ਦੀ ਲੋੜ ਹੋਵੇਗੀ। ਚੀਨ ’ਚ ਐਡ ਸਪੈਂਡਿੰਗ ਘੱਟ ਹੋ ਗਿਆ ਹੈ, ਸ਼ਾਇਦ ਇਹੀ ਕਾਰਨ ਹੈ ਕਿ ਕੰਪਨੀ ਪਿਛਲੇ ਸਾਲ ਆਪਣਾ ਰੈਵੇਨਿਊ ਦਾ ਟੀਚਾ ਪੂਰਾ ਨਹੀਂ ਕਰ ਸਕੀ। ਹਾਲਾਂਕਿ ਟਿਕਟਾਕ ਐਪ ਦੀ ਪ੍ਰਸਿੱਧੀ ਗਲੋਬਲੀ ਕਾਫੀ ਵਧੀ ਹੈ ਅਤੇ ਐਪ ਡਾਊਨਲੋਡ ਚਾਰਟ ’ਚ ਇਹ ਟਾਪ ’ਤੇ ਰਹੀ ਹੈ। 


Related News