ਵਰਲਡ ਕੱਪ ਸਪੈਸ਼ਲ ਟੀਵੀ ਹੋਇਆ ਲਾਂਚ, ਸਭ ਤੋਂ ਜ਼ਿਆਦਾ ਬ੍ਰਾਈਟਨੈੱਸ ਵਾਲੀ ਸਮਾਰਟਵਾਚ ਵੀ ਆਈ

Saturday, Oct 07, 2023 - 04:07 PM (IST)

ਵਰਲਡ ਕੱਪ ਸਪੈਸ਼ਲ ਟੀਵੀ ਹੋਇਆ ਲਾਂਚ, ਸਭ ਤੋਂ ਜ਼ਿਆਦਾ ਬ੍ਰਾਈਟਨੈੱਸ ਵਾਲੀ ਸਮਾਰਟਵਾਚ ਵੀ ਆਈ

ਗੈਜੇਟ ਡੈਸਕ- ਫਰਾਂਡ ਦੇ ਬ੍ਰਾਂਡ ਥੋਮਸਨ ਨੇ ਭਾਰਤ 'ਚ ਆਪਣੇ ਨਵੇਂ ਟੀਵੀ ਨੂੰ ਪੇਸ਼ ਕੀਤਾ ਹੈ। ਥੋਮਸਨ ਦੇ ਇਸ ਟੀਵੀ ਨੂੰ ਖਾਸਤੌਰ 'ਤੇ ਵਰਲਡ ਕੱਪ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ THOMSON 43Alpha005BL ਦਾ ਵਰਲਡ ਕੱਪ ਐਡੀਸ਼ਨ ਪੇਸ਼ ਕੀਤਾ ਹੈ। ਇਸ ਟੀਵੀ 'ਚ 40 ਵਾਟ ਦਾ ਸਪੀਕਰ ਹੈ ਅਤੇ 512 ਐੱਮ.ਬੀ. ਰੈਮ ਦੇ ਨਾਲ 4 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਟੀਵੀ ਦੇ ਨਾਲ ਸਿੰਗਲ ਬੈਂਡ ਵਾਈ-ਫਾਈ ਨੂੰ ਸਪੋਰਟ ਮਿਲਦਾ ਹੈ। ਇਸ ਵਿਚ ਯੂਟਿਊਬ ਵਰਗੇ ਐਪਸ ਦਾ ਸਪੋਰਟ ਮਿਲੇਗਾ। 

Westinghouse ਨੇ ਲਾਂਚ ਕੀਤਾ 65 ਇੰਚ ਦਾ ਟੀਵੀ

ਅਮਰੀਕੀ ਬ੍ਰਾਂਡ Westinghouse ਨੇ ਵੀ 65 ਇੰਚ ਦਾ ਟੀਵੀ ਲਾਂਚ ਕੀਤਾ ਹੈ। Westinghouse WH65GTX50 ਦੇ ਨਾਲ 4K Ultra HD ਪੈਨਲ ਮਿਲਦਾ ਹੈ ਜਿਸਦਾ ਰਿਫ੍ਰੈਸ਼ ਰੇਟ 60Hz ਹੈ। ਇਸ ਵਿਚ ਡਿਊਲ ਬੈਂਡ ਵਾਈ-ਫਾਈ ਤੋਂ ਇਲਾਵਾ 3 HDMI ਪੋਰਟ, ALLM, eARC, ਬਲੂਟੁੱਥ 5.0 ਹੈ। ਟੀਵੀ 'ਚ 48 ਵਾਟ ਦਾ ਸਪੀਕਰ ਹੈ ਜਿਸਦੇ ਨਾਲ ਡਾਲਬੀ ਐਟਮਾਸ ਅਤੇ DTS-HD ਦਾ ਸਪੋਰਟ ਮਿਲਦਾ ਹੈ। ਇਸ ਵਿਚ Google TV OS ਦੇ ਨਾਲ 2 ਜੀ.ਬੀ. ਰੈਮ ਅਤੇ 16 ਜੀ.ਬੀ. ਦੀ ਸਟੋਰੇਜ ਹੈ। ਟੀਵੀ ਦੇ ਨਾਲ ਡਾਲਬੀ ਵਿਜ਼ਨ, HDR10+, HLG, MEMC, Vivid ਡਿਸਪਲੇਅ ਹੈ।

Hearmo ਦੀ ਸਮਾਰਟਵਾਚ

Hearmo ਨੇ ਆਪਣੀ ਨਵੀਂ ਸਮਾਰਟਵਾਚ HearFit Armor ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਸ ਵਿਚ 1.45 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸਦੀ ਪੀਕ ਬ੍ਰਾਈਟਨੈੱਸ 1000 ਨਿਟਸ ਹੈ। ਵਾਚ ਦੀ ਬਾਡੀ ਮੈਟਲ ਦੀ ਹੈ ਅਤੇ ਇਸ ਵਿਚ ਬਲੂਟੁੱਥ ਕਾਲਿੰਗ ਵਰਗੇ ਫੀਚਰਜ਼ ਮਿਲਦੇ ਹਨ। ਇਸ ਵਾਚ 'ਚ 300mAh ਦੀ ਬੈਟਰੀ ਦਿੱਤੀ ਗਈ ਹੈ। ਵਾਚ 'ਚ ਬਲੱਡ ਆਕਸੀਜਨ ਅਤੇ ਹਾਰਟ ਰੇਟ ਟ੍ਰੈਕਿੰਗ ਸਮੇਤ ਕਈ ਹੈਲਥ ਫੀਚਰਜ਼ ਮਿਲਦੇ ਹਨ।


author

Rakesh

Content Editor

Related News