Thomson ਐਂਡਰਾਇਡ ਟੀਵੀ ਦੀ ਨਵੀਂ ਰੇਂਜ ਭਾਰਤ ’ਚ ਲਾਂਚ, ਜਾਣੋ ਕੀ ਹੈ ਖ਼ਾਸ

07/01/2020 4:51:47 PM

ਗੈਜੇਟ ਡੈਸਕ– ਥਾਮਸਨ ਨੇ ਆਪਣੇ ਐਂਡਰਾਇਡ ਟੀਵੀ ਦੀ ਨਵੀਂ ਰੇਂਜ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨਵੀਂ ਸੀਰੀਜ਼ ਦਾ ਨਾਂ Oath Pro ਰੱਖਿਆ ਹੈ। ਇਸ ਸੀਰੀਜ਼ ਤਹਿਤ 43 ਇੰਚ, 55 ਇੰਚ ਅਤੇ 65 ਇੰਚ ਦੇ ਟੀਵੀ ਲਾਂਚ ਕੀਤੇ ਗਏ ਹਨ। ਟੀਵੀ ਦੀ ਸ਼ੁਰੂਆਤੀ ਕੀਮਤ 24,999 ਰੁਪਏ ਹੈ। ਤਿੰਨੇਂ ਟੀਵੀ 3840x2160 ਪਿਕਸਲ ਦੇ ਅਲਟਰਾ-ਐੱਚ.ਡੀ. ਰੈਜ਼ੋਲਿਊਸ਼ਨ ਨਾਲ ਆਉਂਦੇ ਹਨ। ਸਾਰੇ ਟੀਵੀ ਡਾਲਬੀ ਵਿਜ਼ਨ ਫਾਰਮੇਟ ਤਕ ਦੇ ਐੱਚ.ਡੀ.ਆਰ. ਸੁਪੋਰਟ ਨਾਲ ਆਉਂਦੇ ਹਨ। 

ਥਾਮਸਨ ਓਥ ਪ੍ਰੋ ਸੀਰੀਜ਼ ਦੇ ਫੀਚਰਜ਼
ਥਾਮਸਨ ਓਥ ਪ੍ਰੋ ਸੀਰੀਜ਼ ਦੇ ਟੀਵੀ ਐਂਡਰਾਇਡ 9 ਪਾਈ ਓ.ਐੱਸ. ’ਤੇ ਚਲਦੇ ਹਨ। ਇਸ ਕਾਰਨ ਯੂਜ਼ਰ ਇਸ ਟੀਵੀ ’ਚ ਗੂਗਲ ਪਲੇਅ ਸਟੋਰ ਤੋਂ ਐਪਸ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹਨ। ਟੀਵੀ ’ਚ ਪ੍ਰਸਿੱਧ ਵੀਡੀਓ ਸਟਰੀਮਿੰਗ ਐਪਸ ਪ੍ਰੀ-ਇੰਸਟਾਲਡ ਮਿਲਦੇ ਹਨ। ਇਨ੍ਹਾਂ ਐਪਸ ਨੂੰ ਐਕਸੈਸ ਕਰਨ ਲਈ ਰਿਮੋਟ ’ਚ ਡੈਡੀਕੇਟਿਡ ਬਟਨ ਦਿੱਤੇ ਗਏ ਹਨ। ਟੀਵੀ ਗੂਗਲ ਅਸਿਸਟੈਂਟ ਵੌਇਸ ਕਮਾਂਡ ਨੂੰ ਵੀ ਸੁਪੋਰਟ ਕਰਦੇ ਹਨ। ਟੀਵੀ ਨਾਲ ਮਿਲਣ ਵਾਲੇ ਰਿਮੋਟ ’ਚ ਬਲੂਟੂਥ 5.0 ਸੁਪੋਰਟ ਦਿੱਤੀ ਗਈ ਹੈ ਤਾਂ ਜੋ ਐਕਸਟਰਨਲ ਆਡੀਓ ਅਤੇ ਐਕਸੈਸਰੀ ਨੂੰ ਕੁਨੈਕਟ ਕੀਤਾ ਜਾ ਸਕੇ। ਟੀਵੀ ’ਚ ਪਤਲੇ ਬੇਜ਼ਲ, ਗੋਲਡ ਚਿਨ ਅਤੇ ਗੋਲਡ ਟੇਬਲ ਸਟੈਂਡਸ ਦਿੱਤੇ ਗਏ ਹਨ। ਥਾਮਸਨ ਇਕ ਫ੍ਰੈਂਚ ਬ੍ਰਾਂਡ ਹੈ ਪਰ ਭਾਰਤ ’ਚ ਇਸ ਦਾ ਬ੍ਰਾਂਡ ਲਾਈਸੰਸ ਨੋਇਡਾ ਦੀ ਪਲਾਸਟ੍ਰੋਨਿਕ ਪ੍ਰਾਈਵੇਟ ਲਿਮਟਿਡ ਕੋਲ ਹੈ। ਟ

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਓਥ ਸੀਰੀਜ਼ ਦੇ 43 ਇੰਚ ਵਾਲੇ 4ਕੇ ਟੀਵੀ ਦੀ ਕੀਮਤ 24,999 ਰੁਪਏ, 55 ਇੰਚ ਵਾਲੇ ਮਾਡਲ ਦੀ ਕੀਮਤ 32,999 ਰੁਪਏ ਅਤੇ 65 ਇੰਚ ਵਾਲੇ ਮਾਡਲ ਦੀ ਕੀਮਤ 52,999 ਰੁਪਏ ਹੈ। ਸਾਰੇ ਟੀਵੀਆਂ ਨੂੰ 5 ਜੁਲਾਈ ਤੋਂ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕਦਾ ਹੈ। 


Rakesh

Content Editor

Related News