ਰਿਸਟਬੈਂਡ ਜੋ ਕਰਦੈ ਐਲਕੋਹਲ ਮਾਨੀਟਰ ਦਾ ਕੰਮ !
Monday, May 23, 2016 - 02:52 PM (IST)
ਜਲੰਧਰ : ਸਾਨਫ੍ਰਾਂਸਿਸਕੋ ''ਚ ਇਕ ਕੰਪਨੀ ਨੇ ਅਮਰੀਕੀ ਸਕਰਾਰ ਵੱਲੋਂ ਸਪਾਂਸਰ ਕੀਤੇ ਗਏ ਕੰਪੀਟੀਸ਼ਨ ''ਚ ਐਲਕੋਹਲ ਮਾਨੀਟਰਿੰਗ ਡਿਵਾਈਜ਼ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਦੀ ਡਿਵਾਈਜ਼ ਮੈਡੀਕਲ ਕੰਡੀਸ਼ਨਾਂ ''ਚ ਡਾਈਗੋਨਸ ਕਰਨ ''ਚ ਮਦਦ ਕਰ ਸਕਦੀ ਹੈ। ਬੈਕਟ੍ਰੈਕ ਨਾਂ ਦੀ ਇਸ ਕੰਪਨੀ ਨੇ ਨੈਸ਼ਨਲ ਇੰਸਟੀਚਿਊਟ ਆਫ ਬੈਲਥ ਵੱਲੋਂ ਵੇਅਰੇਬਲ ਬਾਇਓਸੈਂਸਰ ਚੈਲੇਂਜ ਨੂੰ ਬੀਤੇ ਵੀਰਵਾਰ ਜਿੱਤ ਕੇ 2,00,000 ਡਾਲਰ ਦਾ ਇਨਾਮ ਜਿੱਤਿਆ ਹੈ। ਇਹ ਡਿਵਾਈਜ਼ ਪਸੀਨੇ ''ਚੋਂ ਹੀ ਖੂਨ ''ਚ ਐਲਕੋਹਲ ਦੀ ਮਾਤ੍ਰਾ ਦਾ ਪਤਾ ਲਗਾ ਲੈਂਦੀ ਹੈ।
ੂਬੈਕਟ੍ਰੈਕ ਸਕਾਈਨ ਨਾਂ ਦੀ ਇਸ ਡਿਵਾਈਜ਼ ਨੂੰ ਮਾਰਕੀਟਿੰਗ ਅਪਰੂਵਲ ਲਈ ਅਜੇ ਤੱਕ ਫੂਡ ਐਂਡ ਡ੍ਰੱਗ ਐਡਮਨਿਸਟ੍ਰੇਸ਼ਨ ਨੂੰ ਸਬਮਿਟ ਨਹੀਂ ਕਰਵਾਇਆ ਗਿਆ ਹੈ। ਐੱਨ. ਆਈ. ਐੱਚ. ''ਚ ਇੰਸਟੀਚਿਊਟਡਾ ਐਲਕੋਹਲ ਅਬਿਊਜ਼ ਤੇ ਐਲਕੋਹਲਿਜ਼ਮ ਦੇ ਹੈੱਡ ਡਾ. ਜੋਰਜ ਕੂਡ ਦਾ ਕਹਿਣਾ ਹੈ ਕਿ ਇਹ ਡਿਵਾਈਜ਼ ਐਲਕੋਹਲ ਰਿਸਰਚ ਕਮਿਊਨਿਟੀ ਲਈ ਬਹੁਤ ਵੈਲਿਊਬਲ ਹੋ ਸਕਦੀ ਹੈ।
ਇਹ ਡਿਵਾਈਜ਼ ਅਜੇ ਰਿਅਲ ਟਾਈਮ ਡਾਟਾ ਪ੍ਰੋਵਾਈਡ ਨਹੀਂ ਕਰਵਾਉਂਦੀ। ਰਿਸਰਚਰਾਂ ਦਾ ਕਹਿਣਾ ਹੈ ਕਿ ਇਨਸਾਨੀ ਚਮੜੀ ਦੇ ਜ਼ਰੀਏ ਇਥਾਨੋਲ ਨੂੰ ਟ੍ਰਾਂਸਮਿਟ ਹੋਣ ''ਚ 45 ਮਿੰਟ ਦਾ ਸਮਾਂ ਲਗਦਾ ਹੈ ਤੇ ਇਸ ਡਿਵਾਈਜ਼ ਨੂੰ ਐਲਕੋਹਲ ਯੂਜ਼ ਦੀ ਰੀਸੈਂਟ ਜਾਣਕਾਰੀ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ।
