ਇਹ ਹੋਵੇਗੀ BMW ਦੀ ਪਾਵਰਫੁਲ M ਪਰਫਾਰਮੈਂਸ ਇਲੈਕਟ੍ਰਿਕ ਕਾਰ
Tuesday, Nov 30, 2021 - 02:48 PM (IST)
ਆਟੋ ਡੈਸਕ– ਬੀ.ਐੱਮ.ਡਬਲਯੂ. ਨੇ ਸੋਮਵਾਰ ਨੂੰ ਹਾਈ ਪਰਫਾਰਮੈਂਸ ਕੰਸੈਪਟ XN ਈ.ਵੀ. ਨੂੰ ਪੇਸ਼ ਕੀਤਾ ਹੈ। ਕੰਪਨੀ ਦੁਆਰਾ ਇਸ ਇਲੈਕਟ੍ਰਿਕ ਕੰਸੈਪਟ ਐੱਸ.ਯੂ.ਵੀ. ਦੇ ਪ੍ਰੋਡਕਸ਼ਨ ਦਾ ਕੰਮ ਅਗਲੇ ਸਾਲ ਦੇ ਅਖੀਰ ਤਕ ਸ਼ੁਰੂ ਕੀਤਾ ਜਾਵੇਗਾ। ਇਸ ਐੱਸ.ਯੂ.ਵੀ. ਨੂੰ M ਪਰਫਾਰਮੈਂਸ ਤਹਿਤ ਪਲੱਗ-ਇਨ ਹਾਈਬ੍ਰਿਡ ਇਲੈਕਟ੍ਰਿਕ ਵਾਹਨ ਦੇ ਰੂਪ ’ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ
BMW ਕੰਸੈਪਟ XM ’ਚ ਪਾਵਰਫੁਲ V-8 ਇੰਜਣ ਦੇ ਨਾਲ ਇਲੈਕਟ੍ਰਿਕ ਮੋਟਰਸ ਦਿੱਤੀ ਜਾਵੇਗੀ ਜੋ 750 ਐੱਚ.ਪੀ. ਦੀ ਪਾਵਰ ਅਤੇ 1000 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸ ਵਿਚ 80 ਕਿਲੋਮੀਟਰ ਦੀ ਆਲ-ਇਲੈਕਟ੍ਰਿਕ ਰੇਂਜ ਵੀ ਦਿੱਤੀ ਜਾਵੇਗੀ। ਇਸ ਦੀ ਡਿਜ਼ਾਇਨਿੰਗ ਵੀ ਮੌਜੂਦਾ ਬੀ.ਐੱਮ.ਡਬਲਯੂ. M ਪਰਫਾਰਮੈਂਸ ਵਾਲੇ ਮਾਡਲ ਦੇ ਮੁਕਾਬਲੇ ਕਾਫੀ ਵੱਖਰੀ ਹੋਵੇਗੀ।
ਇਹ ਵੀ ਪੜ੍ਹੋ– Royal Enfield ਦੀ ਨਵੀਂ ਬਾਈਕ ਜਲਦ ਹੋਵੇਗੀ ਭਾਰਤ ’ਚ ਲਾਂਚ, ਹਿਮਾਲਿਅਨ ਤੋਂ ਘੱਟ ਹੋਵੇਗੀ ਕੀਮਤ
ਇਸ ਦੇ ਫਰੰਟ ’ਚ ਦੋ ਵੱਡੇ ਕਿਡਨੀ ਗਰਿੱਲ, ਸਲੀਕ ਹੈੱਡਲੈਂਪਸ, ਆਕਰਸ਼ਕ ਫਰੰਟ ਇੰਸਟਰੂਮੈਂਟ ਕਲੱਸਟਰ ਪੈਨਲ ਦਿੱਤਾ ਗਿਆ ਹੈ। ਇਸ ਦੀ ਕਿਡਨੀ ਗਰਿੱਲ ’ਤੇ ਨਵਾਂ XM ਦਾ ਲੋਗੋ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਨਵੀਆਂ ਡਿਜ਼ਾਇਨ ਕੀਤੀਆਂ ਗਈਆਂ ਹੈੱਡਲਾਈਟਾਂ, ਸਿਗਨੇਚਰ DRLs ਦਿੱਤੇ ਗਏ ਹਨ ਜੋ ਕਿ ਵੱਖ-ਵੱਖ ਮਾਡਿਊਲਸ ’ਚ ਡਿਵਾਈਡ ਕੀਤੇ ਗਏ ਹਨ।
ਇਸ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਹ ਕਾਫੀ ਲਗਜ਼ਰੀ ਅਨੁਭਵ ਦਿੰਦਾ ਹੈ। ਜਿਵੇਂ ਅਪਹੋਲਸਟ੍ਰੀ ’ਚ ਵਿੰਟੇਜ-ਸਟਾਈਲ ਲੈਦਰ, ਕਾਪਰ ਅਤੇ ਕਾਰਬਨ-ਫਾਈਬਰ ਅਤੇ ਲੈਦਰ ਮਿਕਸਡ ਵੈਲਵੇਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਡੈਸ਼ਬੋਰਡ ਵੀ ਬੀ.ਐੱਮ.ਡਬਲਯੂ. ਕਰਵਡ ਡਿਸਪਲੇਅ ਨਾਲ ਪ੍ਰਭਾਵਿਤ ਹੈ, ਜਿਸ ਨੂੰ ਇੰਫੋਟੇਨਮੈਂਟ ਸਿਸਟਮ ਨਾਲ ਜੋੜਿਆ ਗਿਆ ਹੈ ਜੋ ਕਿ iDrive ਦੇ ਨਵੇਂ ਵਰਜ਼ਨ ਅਤੇ ਡਿਜੀਟਲ-ਡਰਾਈਵਰ ਡਿਸਪਲੇਅ ਨਾਲ ਆਉਂਦੀ ਹੈ।
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ