ਵੀਵੋ ਦੇ ਇਸ ਸਮਾਰਟਫੋਨ ''ਚ ਹੋਣਗੇ 6 ਕੈਮਰੇ, ਜਾਣੋ ਕੀਮਤ
Saturday, Jun 13, 2020 - 12:48 AM (IST)

ਗੈਜੇਟ ਡੈਸਕ—ਵੀਵੋ ਜਲਦ ਹੀ ਇਕ ਨਵਾਂ ਸਮਾਰਟਫੋਨ ਵੀਵੋ ਐੱਸ6 5ਜੀ ਪ੍ਰੋ ਲਿਆਉਣ ਵਾਲੀ ਹੈ। ਇਹ ਕੰਪਨੀ ਦੇ ਹੀ ਵੀਵੋ ਐੱਸ6 5ਜੀ ਦਾ ਅਡਵਾਂਸ ਵਰਜ਼ਨ ਹੋਵੇਗਾ। ਇਕ ਚਾਈਨੀਜ਼ ਟਿਪਸਟਰ ਨੇ ਇਸ ਸਮਾਰਟਫੋਨ ਦੀ ਕੀਮਤ ਅਤੇ ਸਪੈਸੀਫਿਕੇਸ਼ਨਸ ਦਾ ਖੁਲਾਸਾ ਕੀਤਾ ਹੈ। ਫੋਨ ਦਾ ਸਿੱਧਾ ਮੁਕਾਬਲਾ ਓਪੋ ਰੈਨੋ 4 ਅਤੇ ਹੁਵਾਵੇਈ ਨੋਵਾ 7 ਵਰਗੇ ਸਮਾਰਟਫੋਨ ਨਾਲ ਰਹੇਗਾ। ਦੱਸ ਦੇਈਏ ਕਿ ਵੀਵੋ ਦੇ ਐੱਸ6 5ਜੀ ਫੋਨ ਫੋਨ ਦੇ ਲੋਕਾਂ ਨੇ ਇੰਨਾ ਪਸੰਦ ਕੀਤਾ ਸੀ ਕਿ ਇਸ ਦੀਆਂ ਦੋ ਮਹੀਨੇ ਪਹਿਲਾਂ ਹੀ 10 ਲੱਖ ਯੂਨਿਟਸ ਵਿਕ ਗਈਆਂ ਸਨ।
ਰਿਪੋਰਟਸ ਦੀ ਮੰਨੀਏ ਤਾਂ ਵੀਵੋ ਦੇ ਨਵੇਂ ਸਮਾਰਟਫੋਨ 'ਚ OLED ਡਿਸਪਲੇਅ ਦਿੱਤੀ ਜਾਵੇਗੀ। ਜਿਥੇ ਵੀਵੋ ਐੱਸ6 5ਜੀ 'ਚ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ, ਉੱਥੇ ਐੱਸ6 ਪ੍ਰੋ 'ਚ ਡਿਊਲ ਪੰਚ-ਹੋਲ ਡਿਸਪਲੇਅ ਮਿਲ ਸਕਦੀ ਹੈ। ਇਸ 'ਚ 32+8 ਮੈਗਾਪਿਕਸਲ ਦਾ ਡਿਊਲ ਸੈਲਫੀ ਕੈਮਰਾ ਸੈਟਅਪ ਦਿੱਤਾ ਜਾਵੇਗਾ। ਇਸ 'ਚ ਇਨ ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।
ਫੋਨ 'ਚ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ। ਇਸ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੁਪਰ ਵਾਇਡ ਲੈਂਸ, 2 ਮੈਗਾਪਿਕਸਲ ਦਾ ਸੁਪਰ ਮੈਕ੍ਰੋ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲੇਗਾ। ਫੋਨ ਦੀ ਫਰੰਟ ਅਤੇ ਰੀਅਰ ਸਾਈਡ ਨੂੰ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੇਸ਼ਨ ਮਿਲੇਗੀ।
ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਕੁਆਲਕਾਮ ਸਨੈਪਡਰੈਗਨ 765ਜੀ ਆਕਟਾਕੋਰ ਪ੍ਰੋਸੈਸਰ ਮਿਲੇਗਾ ਜੋ 5ਜੀ ਸਪਾਰਟ ਕਰੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,200ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ ਜੋ ਕਿ 33ਵਾਟ ਫਲੈਸ਼ਚਾਰਜ 2.0 ਰੈਪਿਡ ਚਾਰਜਿੰਗ ਸਪੋਰਟ ਕਰੇਗੀ। ਚੀਨ 'ਚ ਇਸ ਸਮਾਰਟਫੋਨ ਦੇ ਦੋ ਸਟੋਰੇਜ਼ ਵੇਰੀਐਂਟ-128ਜੀ.ਬੀ. ਅਤੇ 256ਜੀ.ਬੀ. 'ਚ ਲਾਂਚ ਕੀਤਾ ਜਾਵੇਗਾ। ਕੀਮਤ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਕੀਮਤ 2,998 ਯੁਆਨ (ਕਰੀਬ 32,000 ਰੁਪਏ) ਅਤੇ 3,298 ਯੁਆਨ (ਕਰੀਬ 35,000 ਰੁਪਏ) ਰੱਖੀ ਜਾ ਸਕਦੀ ਹੈ।