ਅੱਖ ਝਪਕਣ ਨਾਲ ਹੀ ਅਨਲਾਕ ਹੋ ਸਕੇਗਾ ਮੋਬਾਇਲ ਫੋਨ

Saturday, Jun 25, 2016 - 05:53 PM (IST)

ਅੱਖ ਝਪਕਣ ਨਾਲ ਹੀ ਅਨਲਾਕ ਹੋ ਸਕੇਗਾ ਮੋਬਾਇਲ ਫੋਨ
ਜਲੰਧਰ-ਹੁਣ ਤੱਕ ਤੁਸੀਂ ਫੋਨ ਨੂੰ ਅਨਲਾਕ ਕਰਨ ਦੀਆਂ ਕਈ ਤਕਨੀਕਾਂ ਬਾਰੇ ਸੁਣਿਆ ਅਤੇ ਦੇਖਿਆ ਹੋਵੇਗਾ ਜਿਸ ''ਚ ਟੱਚ ਸਕ੍ਰੀਨ, ਫਿੰਗਰ ਪ੍ਰਿੰਟ, ਆਈ ਸਕੈਨਿੰਗ ਅਤੇ ਫੇਸ ਸਕੈਨਿੰਗ ਵਰਗੀ ਟੈਕਨਾਲੋਜੀ ਸ਼ਾਮਿਲ ਹੈ ਪਰ ਹੁਣ ਫੋਨ ਨੂੰ ਸਿਰਫ ਅੱਖ ਝਪਕਣ ਨਾਲ ਹੀ ਅਨਲਾਕ ਕਰਨ ਵਾਲੀ ਟੈਕਨਾਲੋਜੀ ਨੂੰ ਵੀ ਲਿਆਂਦਾ ਜਾ ਰਿਹਾ ਹੈ। ਜੀ ਹਾਂ ਚਾਈਨਾ ਦੀ ਇਕ ਵੱਡੀ ਇਲੈਕਟ੍ਰਾਨਿਕ ਮੈਨਿਊਫੈਕਚਰਰ ਕੰਪਨੀ ਟੀ.ਸੀ.ਐੱਲ. ਕਾਰਪੋਰੇਸ਼ਨ ਵੱਲੋਂ ਭਾਰਤ ''ਚ ਇਕ ਅਜਿਹਾ ਸਾਮਰਟਫੋਨ ਲਾਂਚ ਕਰਨ ਜਾ ਰਹੀ ਹੈ ਜਿਸ ''ਚ ਯੂਨੀਕ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਫੀਚਰ ਹੋਵੇਗਾ। 
 
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ  ਦੀ ਬਣਤਰ ਕਰਵ ਹੈ ਜਿਸ ''ਚ ਕੁਆਡ ਕੋਰ 1.1ਗੀਗਾਹਾਰਟ ਪ੍ਰੋਸੈਸਰ ਦਿੱਤਾ ਜਾਵੇਗਾ। ਟੀ.ਸੀ.ਐੱਲ ਜੋ ਕਿ ਮੌਜੂਦਾ ਸਮੇਂ ''ਚ 170 ਦੇਸ਼ਾਂ ''ਚ ਸਮਾਰਟਫੋਨ ਵੇਚ ਰਹੀ ਹੈ ਜਿਸ ''ਚ ਭਾਰਤ ਵੀ ਸ਼ਾਮਿਲ ਹੈ। ਕੰਪਨੀ ਦੇ ਅਨੁਸਾਰ ਇਸ ਦੇ ਨਵੇਂ ਬ੍ਰੈਂਡ ਨੂੰ ਜੁਲਾਈ ਦੇ ਪਹਿਲੇ ਹਫਤੇ ਤੱਕ ਪੇਸ਼ ਕੀਤਾ ਜਾਵੇਗਾ। ਹਾਲ ਹੀ ''ਚ ਇਸ ਕੰਪਨੀ ਦੀ ਪਾਰਟਨਰਸ਼ਿੱਪ ਅਲਕੇਟਲ ਕੰਪਨੀ ਨਾਲ ਹੋਈ ਹੈ। ਟੀ.ਐੱਲ.ਸੀ. ਕਾਰਪੋਰੇਸ਼ਨ ਮੋਬਾਇਲ ਫੋਂਸ ਦੇ ਨਾਲ-ਨਾਲ ਟੈਲੀਵੀਜ਼ਨ ਸੈੱਟ, ਏਅਰ ਕੰਡੀਸ਼ਨਰਜ਼, ਵਾਸ਼ਿੰਗ ਮਸ਼ੀਨਜ਼, ਫਰਿੱਜ ਅਤੇ ਹੋਰ ਛੋਟੇ-ਛੋਟੇ ਇਲੈਕਟ੍ਰਾਨਿਕ ਪ੍ਰੋਡਕਟ ਵੀ ਸੇਲ ਕਰਦੀ ਹੈ।

Related News