ਇਸ ਸਮਾਰਟਫੋਨ ਨਾਲ ਰਿਲਾਇੰਸ ਜਿਓ ਦੇ ਰਿਹਾ ਹੈ 100 ਜੀ.ਬੀ. 4 ਜੀ.ਡਾਟਾ ਬਿਲਕੁਲ ਮੁਫ਼ਤ

04/24/2017 9:26:55 PM

ਨਵੀਂ ਦਿੱਲੀ— ਦੇਸ਼ ਦੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਯੂਜ਼ਰਸ ਦੇ ਲਈ ਇਕ ਹੋਰ ਧਮਾਕੇਦਾਰ ਆਫਰ ਲਾਂਚ ਕੀਤਾ ਹੈ। ਇਹ ਇਕ ਡਾਇਰੈਕਟ ਆਫਰ ਹੈ, ਜਿਸ ਦੇ ਤਹਿਤ LG Gਨਾਲ ਯੂਜ਼ਰਸ ਨੂੰ 100 ਜੀ.ਬੀ ਤੱਕ ਡਾਟਾ ਦਿੱਤਾ ਜਾਵੇਗਾ। ਇਹ ਆਫਰ 31 ਮਾਰਚ 2018 ਤੱਕ ਉਪਲੱਬਧ ਹੈ। ਦੱਸਣਯੋਗ ਹੈ ਕਿ ਜੇਕਰ ਯੂਜ਼ਰਸ LG Gਸਮਾਰਟਫੋਨ ਖਰੀਦਦੇ ਹਨ ਅਤੇ 309 ਰੁਪਏ ਦਾ ਰਿਚਾਰਜ਼ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਹਰ ਰਿਚਾਰਜ਼ ''ਤੇ 10 ਜੀ.ਬੀ. ਹੋਰ ਡਾਟਾ ਦਿੱਤਾ ਜਾਵੇਗਾ। ਉੱਥੇ, ਇਸ ਤੋਂ ਪਹਿਲਾਂ ਜਿਓ ਨੇ ਇਸ ਤਰ੍ਹਾਂ ਦਾ ਹੀ ਡਬਲ ਡਾਟਾ ਆਫਰ ਗਲੈਕਸੀ S8 ਨਾਲ ਵੀ ਦਿੱਤਾ ਸੀ। ਇਸ ਦੇ ਤਹਿਤ 28 ਜੀ.ਬੀ. Plus 28 ਜੀ.ਬੀ. ਡਾਟਾ ਹਰ ਮਹੀਨੇ ਲਈ 309 ਰੁਪਏ ਦੇ ਰਿਚਾਰਜ਼ ''ਤੇ ਦਿੱਤਾ ਜਾ ਰਿਹਾ ਸੀ। 

LG Gਦੇ ਫੀਚਰਸ:
ਇਸ ''ਚ 5.7 ਇੰਚ ਦੀ ਕਵਾਡ-ਐੱਚ.ਡੀ. Plus ਫੁਲਵਿਜਨ ਡਿਸਪਲੇ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲੇਸ਼ਨ 2880*1440 ਹੈ। ਇਹ ਫੋਨ Kwankom Snapdragon 821 ਪ੍ਰੋਸੇਸਰ ਅਤੇ 4 ਜੀ.ਬੀ. ਰੈਮ ਐੱਲ.ਪੀ.ਡੀ.ਡੀ.ਆਰ. 4 ਰੈਮ ਲੈਸ ਹੈ। ਇਸ ''ਚ 64 ਜੀ.ਬੀ. ਦੀ Internal ਸਟੋਰੇਜ ਹੈ, ਜਿਸ ਦੀ ਸਟੋਰਜ ਨੂੰ MICRO SD ਕਾਰਡ ਜ਼ਰੀਏ 2 ਟੀ.ਬੀ. ਤੱਕ ਵੱਧਾਇਆ ਜਾ ਸਕਦਾ ਹੈ। ਇਹ ਫੋਨ Andriod 7.0 ਨਾੱਗਟ ''ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ''ਚ 3300 AMAAH ਦੀ ਬੈਟਰੀ ਦਿੱਤੀ ਗਈ ਹੈ, ਜੋ Qualcomm Quick 3harge 3.0 ਨੂੰ ਸਪੋਰਟ ਕਰੇਗਾ।

 


Related News