ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਇਹ ਰੋਬੋਟ (ਤਸਵੀਰਾਂ)
Wednesday, Jun 29, 2016 - 02:01 PM (IST)

ਜਲੰਧਰ— ਅੱਜ ਦੇ ਸਮੇਂ ''ਚ ਜੇਕਰ ਤੁਹਾਡੇ ਦਿਮਾਗ ''ਚ ਕੋਈ ਵੀ ਸਵਾਲ ਉੱਠਦਾ ਹੈ ਤਾਂ ਤੁਸੀਂ ਸਰਚ ਇੰਜਣ ''ਤੇ ਜਾ ਕੇ ਉਸ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ''ਚ ਲੱਗ ਜਾਂਦੇ ਹੋ ਪਰ ਇਸ ਵਿਚ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ। ਇਸ ਗੱਲ ਨੂੰ ਧਿਆਨ ''ਚ ਰੱਖਦੇ ਹੋਏ pill ਨਾਂ ਦਾ ਇਕ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ।
ਇਸ ਨੂੰ ਐਮੇਜ਼ਾਨ ਈਕੋ ਦੇ ਕੰਸੈੱਪਟ ਨੂੰ ਧਿਆਨ ''ਚ ਰੱਖ ਬਣਾਇਆ ਗਿਆ ਹੈ। ਇਸ ਵਿਚ ਵੁਆਇਸ ਰਿਕੋਗਨਿਸ਼ਨ ਸਾਫਟਵੇਅਰ ਮੌਜੂਦ ਹੈ ਜੋ ਇੰਟਰਨੈੱਟ ਰਾਹੀਂ ਕੰਮ ਕਰਦਾ ਹੈ। ਨਾਲ ਹੀ ਇਹ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਕੈਮਰੇ ਦੀ ਮਦਦ ਨਾਲ ਕਥਿਤ ਤੌਰ ''ਤੇ ਪਛਾਣ ਕੇ ਉਨ੍ਹਾਂ ਨੂੰ ਡੇਲੀ ਮੈਡੀਕੇਸ਼ਨ, ਹੈਲਥ ਅਤੇ ਵੈਲਨੈੱਸ-ਰਿਲੇਟਿਡ ਜਾਣਕਾਰੀ ਦਿੰਦਾ ਹੈ।
ਦਵਾਈ ਲੈਣ ਦੇ ਸਮੇਂ ''ਤੇ ਇਹ ਆਡੀਓ ਅਤੇ ਵਿਜ਼ੁਅਲ ਰਿਮਾਇੰਡਰਸ ਨਾਲ ਤੁਹਾਨੂੰ ਦਵਾਈ ਲੈਣ ਲਈ ਕਹਿੰਦਾ ਹੈ, ਨਾਲ ਹੀ ਤੁਹਾਡੇ ਐਕਟਿਵ ਲੈਵਲ ਨੂੰ ਦੇਖ ਕੇ ਤੁਹਾਨੂੰ ਆਪਣੀ ਕੇਅਰ ਕਰਨ ਲਈ ਵੀ ਕਹਿੰਦਾ ਹੈ। ਘਰੋਂ ਬਾਹਰ ਹੋਣ ''ਤੇ ਇਹ ਤੁਹਾਡੇ ਸਮਾਰਟਫੋਨ ''ਤੇ ਮੈਸੇਜ ਭੇਜ ਕੇ ਤੁਹਾਨੂੰ ਦਵਾਈ ਲੈਣ ਬਾਰੇ ਯਾਦ ਦਿਵਾਏਗਾ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੀ ਸਮੇਂ ''ਚ ਇਸ ਨੂੰ 599 ਡਾਲਰ (ਕਰੀਬ 40,543 ਰੁਪਏ) ਦੀ ਕੀਮਤ ''ਚ ਪੇਸ਼ ਕੀਤਾ ਜਾਵੇਗਾ।