ਪੰਜ ਮਿੰਟ ਵਿਚ ਪਿੱਜ਼ਾ ਬਣਾ ਦੇਵੇਗਾ ਇਹ ਰੋਬੋਟ

Tuesday, Jun 14, 2016 - 09:58 AM (IST)

ਪੰਜ ਮਿੰਟ ਵਿਚ ਪਿੱਜ਼ਾ ਬਣਾ ਦੇਵੇਗਾ ਇਹ ਰੋਬੋਟ
ਜਲੰਧਰ : ਅੱਜਕਲ ਰੋਬੋਟਸ ਬਹੁਤ ਸਾਰੇ ਕੰਮ ਕਰਨ ਵਿਚ ਸਮਰੱਥ ਹੋ ਗਏ ਹਨ। ਰੋਬੋਟਸ ਵਧੀਆ ਪੇਂਟ ਕਰਨ, ਮੁਸ਼ਕਿਲ ਥਾਵਾਂ ''ਤੇ ਕੰਮ ਕਰਨ ਅਤੇ ਇਥੋਂ ਤਕ ਕਿ ਮਨੁੱਖ ਵਾਂਗ ਵਰਤਾਓ ਵੀ ਕਰਨ ਲੱਗੇ ਹਨ । ਰੋਬੋਟਸ ਦੀ ਦੁਨੀਆ ਵਿਚ ਹੁਣ ਇਕ ਨਵਾਂ ਰੋਬੋਟ ਆ ਗਿਆ ਹੈ, ਜਿਸ ਦਾ ਨਾਂ ਬੀਹੈਕਸ (BeeHex) ਹੈ ਅਤੇ ਇਹ ਕਿਸੇ ਵੀ ਤਰ੍ਹਾਂ ਦੇ ਪਿੱਜ਼ਾ ਨੂੰ 3-ਡੀ ਪ੍ਰਿੰਟ ਕਰ ਸਕਦਾ ਹੈ ਅਤੇ ਇਸ ਕੰਮ ਨੂੰ ਕਰਨ ਵਿਚ ਇਸ ਨੂੰ 5 ਮਿੰਟ ਲੱਗਣਗੇ ।
 
ਨਾਸਾ ਤੋਂ ਗ੍ਰਾਂਟ ਲੈ ਕੇ ਵਿਕਸਿਤ ਕੀਤਾ ਬੀਹੈਕਸ
ਕੋ-ਫਾਊਂਡਰ ਜਾਰਡਨ ਫ੍ਰੈਂਚ ਨੇ ਇਕ ਵੈੱਬਸਾਈਟ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਰੋਬੋਟ ਨੂੰ ਬਣਾਉਣ ਪਿੱਛੇ ਇੰਜੀਨੀਅਰਾਂ ਦੀ ਟੀਮ ਦਾ ਹੱਥ ਹੈ, ਜਿਸ ਨੂੰ ਨਾਸਾ ਤੋਂ 1,25,000 ਡਾਲਰ ਦੀ ਗ੍ਰਾਂਟ ਲੈ ਕੇ ਵਿਕਸਿਤ ਕੀਤਾ ਹੈ। ਦਰਅਸਲ ਨਾਸਾ ਇਕ ਅਜਿਹੇ ਰੋਬੋਟ ਦੀ ਭਾਲ ਵਿਚ ਸੀ, ਜੋ ਮਾਰਸ ਮਿਸ਼ਨ ਦੌਰਾਨ ਆਕਾਸ਼ ਮੁਸਾਫਿਰਾਂ ਲਈ ਆਸਾਨੀ ਨਾਲ ਸਵਾਦਿਸ਼ਟ ਚੀਜ਼ਾਂ ਬਣਾ ਸਕੇ ।  
ਇਸੇ ਦੌਰਾਨ ਬੀਹੈਕਸ ਸਾਲ 2017 ਦੀ ਸ਼ੁਰੂਆਤ ਵਿਚ ਥੀਮ ਪਾਰਕਾਂ, ਸਪੋਟਰਸ ਮੈਦਾਨ ਦੇ ਬਾਹਰ ਤੇ ਮਾਲਸ ਆਦਿ ''ਚ ਆਪਣੀ ਸੇਵਾ ਦੇਣੀ ਸ਼ੁਰੂ ਕਰੇਗਾ । ਫ੍ਰੈਂਚ  ਦੇ ਮੁਤਾਬਿਕ ਮਨੁੱਖ ਕਰਮਚਾਰੀਆਂ ਦੇ ਮੁਕਾਬਲੇ ਇਹ ਰੋਬੋਟ ਤੇਜ਼ੀ ਤੇ ਸਫਾਈ ਨਾਲ ਸਮੇਂ ਤੋਂ ਪਹਿਲਾਂ ਕੰਮ ਨੂੰ ਪੂਰਾ ਕਰ ਦੇਵੇਗਾ ।ਫਿਲਹਾਲ ਟੀਮ ਵੱਲੋਂ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਕਿਹੜਾ ਬ੍ਰਾਂਡ ਬੀਹੈਕਸ ਨੂੰ ਪ੍ਰਾਪਤ ਕਰੇਗਾ। ਗਾਹਕ ਮੋਬਾਈਲ ਰਾਹੀਂ ਵੀ ਇਸ ਨੂੰ ਆਰਡਰ ਕਰ ਸਕਣਗੇ, ਜੋ ਹੇਠਾਂ ਦਿੱਤੀਆਂ ਗਈਆਂ ਫੋਟੋਆਂ ''ਚ ਦਿਖਾਇਆ ਗਿਆ ਹੈ । 
 
ਫ੍ਰੈਂਚ ਮੁਤਾਬਿਕ ਬੀਹੈਕਸ ਕਿਸੇ ਵੀ ਤਰ੍ਹਾਂ ਦਾ ਪਿੱਜ਼ਾ ਕਿਸੇ ਵੀ ਰੂਪ ਵਿਚ ਬਣਾ ਸਕਦਾ ਹੈ। ਜ਼ਿਆਦਾਤਰ 3ਡੀ ਪ੍ਰਿੰਟਰਾਂ ਦੀ ਤਰ੍ਹਾਂ ਇਹ ਕੰਪਿਊਟਰ ਦੀ ਮਦਦ ਨਾਲ ਆਪ੍ਰੇਟ ਹੁੰਦਾ ਹੈ ਅਤੇ ਇਸ ਨੂੰ ਦੱਸਣਾ ਪੈਂਦਾ ਹੈ ਕਿ ਕਿਹੜੀ ਸਾਸ, ਆਟੇ ਅਤੇ ਚੀਜ਼ ਦੀ ਵਰਤੋਂ ਕਰਨੀ ਹੈ ।  ਬੀਹੈਕਸ ਐਪ ਦੀ ਮਦਦ ਨਾਲ ਪਿੱਜ਼ਾ ਆਰਡਰ ਕੀਤਾ ਜਾ ਸਕੇਗਾ ਅਤੇ ਪਿੱਜ਼ਾ ਤਿਆਰ ਹੋਣ ''ਤੇ ਯੂਜ਼ਰ ਨੂੰ ਅਲਰਟ ਵੀ ਮਿਲ ਜਾਵੇਗਾ। ਪਿੱਜ਼ਾ ਦਾ ਸਾਈਜ਼ (10 ਅਤੇ 12 ਇੰਚ) ਅਤੇ ਕਿਹੜਾ ਪਿੱਜ਼ਾ (ਸਧਾਰਣ ਟਮਾਟਰ ਵਾਲਾ ਆਦਿ) ਖਾਣਾ ਹੈ, ਇਸ ਬਾਰੇ ਵੀ ਸੰਗ੍ਰਹਿ ਕੀਤਾ ਜਾ ਸਕੇਗਾ । ਸਾਈਜ਼ ਦੇ ਹਿਸਾਬ ਨਾਲ ਇਸ ਦੀ ਕੀਮਤ ਤੈਅ ਹੋਵੇਗੀ । ਇਸ ਤੋਂ ਇਲਾਵਾ ਭਵਿੱਖ ਵਿਚ ਹੋਰ ਆਪਸ਼ਨਜ਼ ਵੀ ਦੇਖਣ ਨੂੰ ਮਿਲਣਗੇ ।  
 
ਫ੍ਰੈਂਚ  ਮੁਤਾਬਿਕ ਪਿੱਜ਼ਾ ਕਿਸੇ ਵੀ ਤਰ੍ਹਾਂ ਬਣਾਇਆ ਜਾ ਸਕੇਗਾ। ਬੀਹੈਕਸ ਸਿਸਟਮ ਕਿਸੇ ਵੀ ਜੇ. ਪੀ. ਜੀ. ਫੋਟੋ ਨੂੰ ਪਿੱਜ਼ਾ ਦਾ ਰੂਪ ਦੇ ਦੇਵੇਗਾ, ਭਾਵੇਂ ਉਹ ਕਿਸੇ ਵਿਅਕਤੀ ਦੀ ਫੋਟੋ ਹੀ ਕਿਉਂ ਨਾ ਹੋਵੇ ।  ਪਿੱਜ਼ਾ ਬਣਾਉਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਸ ਨੂੰ 5 ਮਿੰਟ ਤਕ ਓਵਨ ''ਚ 400 ਡਿਗਰੀ ''ਤੇ ਗਰਮ ਕੀਤਾ ਜਾਵੇਗਾ ਅਤੇ ਇਸ ਦੇ ਸਲਾਈਸ (ਟੁਕੜੇ) ਕਰਨ ਦੇ ਬਾਅਦ ਖਾਧਾ ਜਾ ਸਕੇਗਾ ।

Related News