ਪੰਜਾਬ 'ਚ ਪ੍ਰਵਾਸੀਆਂ ਦਾ ਇਕ ਹੋਰ ਵੱਡਾ ਕਾਂਡ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Friday, Sep 19, 2025 - 07:10 PM (IST)

ਖੰਨਾ (ਬਿਪਨ): ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਡੀ.ਆਈ.ਜੀ. ਲੁਧਿਆਣਾ ਰੇਂਜ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਐੱਸ.ਐੱਸ.ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਮਾਛੀਵਾੜਾ ਸਾਹਿਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਅਗਵਾ ਹੋਏ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਕੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ 18 ਸਤੰਬਰ ਨੂੰ ਸਾਹਮਣੇ ਆਇਆ, ਜਦੋਂ ਵਿਕਾਸ ਕੁਮਾਰ ਵਾਸੀ ਗੜ੍ਹੀ ਤਰਖਾਣਾ ਨੇ ਰਿਪੋਰਟ ਕੀਤੀ ਕਿ ਉਸ ਦਾ ਢਾਈ ਸਾਲਾ ਬੇਟਾ ਲਕਸ਼ ਉਰਫ਼ ਲੱਡੂ ਘਰੋਂ ਖੇਡਣ ਨਿਕਲਣ ਤੋਂ ਬਾਅਦ ਵਾਪਸ ਨਾ ਆਇਆ। ਸ਼ਿਕਾਇਤ ‘ਤੇ ਥਾਣਾ ਮਾਛੀਵਾੜਾ ਸਾਹਿਬ ਵਿਚ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖ਼ੁਸ਼ਖ਼ਬਰੀ
ਸੀ.ਸੀ.ਟੀ.ਵੀ. ਕੈਮਰਿਆਂ ਅਤੇ ਤਫ਼ਤੀਸ਼ ਦੌਰਾਨ ਪੁਲਸ ਨੇ ਰਮੇਸ਼ ਕੁਮਾਰ ਅਤੇ ਚੰਦਨ ਸਾਹਨੀ ਨੂੰ ਕਾਬੂ ਕੀਤਾ। ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਨੇ ਬਬੀਤਾ ਪਤਨੀ ਜੈ ਨਾਥ ਦੇ ਕਹਿਣ ‘ਤੇ ਬੱਚੇ ਨੂੰ ਚੁੱਕਿਆ ਸੀ। ਅੱਗੇ ਦੀ ਜਾਂਚ ‘ਚ ਪਤਾ ਲੱਗਿਆ ਕਿ ਬਬੀਤਾ ਨੇ ਆਪਣੀ ਭੈਣ ਰੀਟਾ ਦੇਵੀ (ਵਾਸੀ ਸਿਰਸਾ) ਅਤੇ ਉਸ ਦੇ ਪਤੀ ਸੰਤੋਸ਼ ਸਾਹਨੀ ਨੂੰ ਬੱਚਾ ਦੇ ਦਿੱਤਾ ਸੀ। ਇਸ ਯੋਜਨਾ ਦੇ ਪਿੱਛੇ ਕਾਰਨ ਇਹ ਸੀ ਕਿ ਰੀਟਾ ਦੇਵੀ ਦੇ ਕੋਈ ਬੱਚਾ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ: ਸਰਕਾਰੀ ਅਫ਼ਸਰ ਦੀ ਰਿਹਾਇਸ਼ 'ਤੇ ਹੀ ਹੋ ਗਿਆ ਕਬਜ਼ਾ! ਪੁਲਸ ਕੋਲ ਪਹੁੰਚਿਆ ਮਾਮਲਾ
ਪੁਲਸ ਜਾਂਚ ਅਨੁਸਾਰ, ਗੱਲ 1,29,000 ਰੁਪਏ ‘ਤੇ ਤੈਅ ਹੋਈ ਸੀ। ਬਬੀਤਾ ਵੱਲੋਂ 59 ਹਜ਼ਾਰ ਰੁਪਏ ਪਹਿਲਾਂ ਹੀ ਅਦਾ ਕਰ ਦਿੱਤੇ ਗਏ ਸਨ, ਜਦਕਿ 70 ਹਜ਼ਾਰ ਬਾਕੀ ਸਨ। ਪੁਲਸ ਨੇ ਸਿਰਸਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਗ੍ਰਿਫ਼ਤਾਰ ਦੋਸ਼ੀਆਂ ਵਿਚ ਰਮੇਸ਼ ਕੁਮਾਰ, ਚੰਦਨ ਸਾਹਨੀ, ਬਬੀਤਾ, ਰੀਟਾ ਦੇਵੀ, ਜੈ ਨਾਥ ਅਤੇ ਸੰਤੋਸ਼ ਸਾਹਨੀ ਸ਼ਾਮਲ ਹਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੀ ਰਕਮ ਦੀ ਬ੍ਰਾਮਦਗੀ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8