ਅੱਧੀ ਰਾਤ ਨੂੰ ਘਰ ''ਚ ਦਾਖਲ ਹੋਏ ਲੁਟੇਰੇ, ਪਰਿਵਾਰ ਨੂੰ ਬੰਧਕ ਬਣਾ ਕਰ ਗਏ ਵੱਡੀ ਵਾਰਦਾਤ
Thursday, Sep 18, 2025 - 05:07 PM (IST)

ਕੋਟ ਈਸੇ ਖਾਂ (ਗਰੋਵਰ, ਸੰਜੀਵ) : ਸ਼ਹਿਰ ਤੋਂ ਥੋੜੀ ਦੂਰੀ ’ਤੇ ਪੈਂਦੇ ਮੋਗਾ ਰੋਡ, ਨੇੜੇ ਪੱਥਰ ਫੈਕਟਰੀ ਪਿੰਡ ਗਲੋਟੀ ਵਿਖੇ ਬੀਤੀ ਦੇਰ ਰਾਤ ਨੂੰ ਘਰ ’ਚੋਂ ਨਕਦੀ, ਸੋਨਾ ਅਤੇ ਹੋਰ ਸਾਮਾਨ ਦੀ ਹਥਿਆਰਾਂ ਦੀ ਨੋਕ ’ਤੇ ਲੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਦੇ ਸਬੰਧ ਵਿਚ ਗੱਲਬਾਤ ਕਰਦਿਆਂ ਕੁਲਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਰਾਤ ਤਕਰੀਬਨ 1 ਵਜੇ 4-5 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਏ, ਜਿਨ੍ਹਾਂ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਦੀ ਨੌਕ ’ਤੇ ਸਾਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ, ਸਾਡੇ ਤੋਂ ਚਾਬੀਆਂ ਲੈ ਲਈਆਂ ਅਤੇ ਸਾਡੇ ਘਰ ਦੇ ਸਾਮਾਨ ਦੀ ਭੰਨ ਤੋੜ ਕਰਕੇ ਪਿਆ 1 ਲੱਖ ਰੁਪਏ ਦੇ ਕਰੀਬ ਨਕਦੀ, ਇਕ ਆਈ ਫੋਨ, 4 ਤੋਲੇ ਸੋਨੇ ਦੇ ਗਹਿਣੇ, ਭਾਂਡੇ ਆਦਿ ਸਾਮਾਨ ਚੋਰੀ ਕਰਕੇ ਸਵੇਰੇ 4 ਵਜੇ ਦੇ ਕਰੀਬ ਫਰਾਰ ਹੋ ਗਏ।
ਇਸ ਦੇ ਸਬੰਧ ਵਿਚ ਅਸੀਂ ਥਾਣਾ ਕੋਟ ਈਸੇ ਖਾਂ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਹੈ ਪਰ ਸਾਡੀ ਪ੍ਰਸ਼ਾਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਕੀਤੀ ਲੁੱਟ ਕਰਨ ਵਾਲਿਆਂ ਦੀ ਭਾਲ ਕਰਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦੁਆਇਆ ਜਾਵੇ।
ਕੀ ਕਹਿਣੈ ਐਡੀਸ਼ਨਲ ਐੱਸ. ਐੱਚ. ਓ. ਬਲਵਿੰਦਰ ਸਿੰਘ ਦਾ
ਇਸ ਸਬੰਧੀ ਜਦੋਂ ਥਾਣਾ ਕੋਟ ਈਸੇ ਖਾਂ ਦੇ ਐਡੀਸ਼ਨਲ ਐੱਸ. ਐੱਚ. ਓ. ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀ ਪਰਿਵਾਰ ਦੇ ਬਿਆਨ ਲੈ ਕੇ ਕਾਰਵਾਈ ਕਰ ਰਹੇ ਹਾਂ ਅਤੇ ਇਨ੍ਹਾਂ ਡਕੈਤਾਂ ਦੀ ਵੀ ਜਲਦ ਤੋਂ ਜਲਦ ਭਾਲ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।