ਇਹ ਪਾਕਿਟ ਪ੍ਰਿੰਟਰ ਬਿਨਾਂ ਪੇਪਰ ਦੀ ਵਰਤੋਂ ਕੀਤੇ ਫੋਨ ਦੀਆਂ ਤਸਵੀਰਾਂ ਨੂੰ ਕਰੇਗਾ ਪ੍ਰਿੰਟ

Friday, Jul 01, 2016 - 01:30 PM (IST)

ਇਹ ਪਾਕਿਟ ਪ੍ਰਿੰਟਰ ਬਿਨਾਂ ਪੇਪਰ ਦੀ ਵਰਤੋਂ ਕੀਤੇ ਫੋਨ ਦੀਆਂ ਤਸਵੀਰਾਂ ਨੂੰ ਕਰੇਗਾ ਪ੍ਰਿੰਟ
ਜਲੰਧਰ-ਇੰਸਟੈਕਸ ਐੱਸ.ਪੀ.-2 ਫੁਜੀਫਿਲਮ ਵੱਲੋਂ ਹਾਲ ਹੀ ''ਚ ਇਕ ਪਾਕਿਟ ਪ੍ਰਿੰਟਰ ਪੇਸ਼ ਕੀਤਾ ਗਿਆ ਹੈ ਜੋ ਇਕ ਸਮਾਰਟ ਡਿਵਾਈਸ ਦੀਆਂ ਤਸਵੀਰਾਂ ਨੂੰ ਪ੍ਰਿੰਟ ਕਰ ਸਕਦਾ ਹੈ ਉਹ ਵੀ ਬਿਨਾਂ ਕਿਸੇ ਕਾਗਜ਼ ਦੀ ਵਰਤੋਂ ਕੀਤੇ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਇਕ ਇੰਸਟੈਕਸ ਇੰਸਟੈਂਟ ਪ੍ਰਿੰਟ ਫਿਲਮ ਹੈ। ਫੁਜੀਫਿਲਮ ਦੇ ਐਪ ''ਚ ਵੀ ਸੁਧਾਰ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ ਡਾਟਾ ਨੂੰ ਈਮੇਜ ਡਾਟਾ ''ਚ ਇੰਸਟੈਕਸ ਸ਼ੇਅਰ ਦੁਆਰਾ ਟ੍ਰਾਂਸਮਿਟ ਕੀਤਾ ਜਾ ਸਕਦਾ ਹੈ। ਇੰਸਟੈਕਸ ਇੰਸਟੈਂਟ ਕੈਮਰੇ ਨੇ ਫੁਜੀਫਿਲਮ ਨੂੰ ਹੋਰ ਵੀ ਸਫਲ ਬਣਾਇਆ ਹੈ। ਇਹ ਦਿਖਣ ''ਚ ਇਕ ਜੂਸ ਬਾਕਸ ਦੀ ਤਰ੍ਹਾਂ ਹੈ ਅਤੇ ਜ਼ਿਆਦਾ ਕਾਂਪੈਕਟ ਹੋਣ ਦੇ ਨਾਲ-ਨਾਲ ਹਲਕਾ ਵੀ ਹੈ। ਇਸ ਨੂੰ ਹੁਣ ਤੱਕ ਦੋ ਰੰਗਾਂ ਸਿਲਵਰ ਅਤੇ ਗੋਲਡ ''ਚ ਪੇਸ਼ ਕੀਤਾ ਗਿਆ ਹੈ।
 
ਸਭ ਤੋਂ ਪਹਿਲੀ ਗੱਲ ਕਿ ਇਹ ਐੱਸ.ਪੀ.-2 ਪ੍ਰਿੰਟਰ 40 ਫੀਸਦੀ ਫਾਸਟ ਹੈ। ਇਹ ਸਮਾਰਟਫੋਨ ਤੋਂ ਵਾਈ-ਫਾਈ ਕੁਨੈਕਸ਼ਨ ਦੁਆਰਾ ਸਿਰਫ 10 ਸੈਕਿੰਡ ''ਚ ਪ੍ਰਿੰਟ ਕਰ ਸਕਦਾ ਹੈ। ਦੂਜੀ ਗੱਲ ਇਸ ਪ੍ਰਿੰਟਰ ''ਚ ਇਕ ਨਵਾਂ ਤਿੰਨ ਰੰਗਾਂ ਵਾਲਾ ਓ.ਐੱਲ.ਈ.ਡੀ. ਪ੍ਰਿੰਟਿੰਗ ਇੰਜਣ ਦਿੱਤਾ ਗਿਆ ਹੈ ਜਿਸ ਦਾ 320 ਡਾਟਸ ਪ੍ਰਤੀ ਇੰਚ ਨੂੰ  800X600 ਰੈਜੋਲੁਸ਼ਨ ਦਿੰਦਾ ਹੈ। ਇਹ ਪ੍ਰਿੰਟਰ ਜੇ.ਪੀ.ਈ.ਜੀ. ਦੇ ਨਾਲ-ਨਾਲ ਪੀ.ਐੱਨ.ਜੀ. ਫਾਇਲਜ਼ ਨੂੰ ਵੀ ਸਪੋਰਟ ਕਰਦਾ ਹੈ। ਇੰਸਟੈਕਸ ਸ਼ੇਅਰ ਐਪ ਨੂੰ ਆਈ.ਓ.ਐੱਸ. ਅਤੇ ਐਂਡ੍ਰਾਇਡ ਲਈ ਅਪਡੇਟ ਕੀਤਾ ਗਿਆ ਹੈ ਜਿਸ ''ਚ ਕੁੱਝ ਨਵੇਂ ਫੀਚਰਸ ਐਡ ਕੀਤੇ ਗਏ ਹਨ। ਇਸ ਨਾਲ ਡਿਵਾਈਸ ''ਚ ਮੌਜੂਦ ਤਸਵੀਰਾਂ ਦੇ ਨਾਲ-ਨਾਲ ਇਹ ਸੋਸ਼ਲ ਸਾਈਟ ਜਿਵੇਂ ਕਿ ਫੇਸਬੁਕ ਅਤੇ ਇੰਸਟਾਗ੍ਰਾਮ ਦੀਆਂ ਤਸਵੀਰਾਂ ਨੂੰ ਵੀ ਪ੍ਰਿੰਟ ਕਰ ਸਕਦਾ ਹੈ। ਕੰਪਨੀ ਵੱਲੋਂ ਇਸ ਇੰਸਟੈਕਸ ਸ਼ੇਅਰ ਐੱਸ.ਪੀ.-2 ਦੀ ਕੀਮਤ 199.99 ਡਾਲਰ ਦੱਸੀ ਗਈ ਹੈ।

Related News