iSocket 3G : ਪਾਵਰ ਕੱਟ ਦੀ ਸੂਚਨਾ ਮੈਸਿਜ ਰਾਹੀਂ ਦਵੇਗੀ ਇਹ ਨਵੀਂ ਤਕਨੀਕ
Friday, May 20, 2016 - 03:04 PM (IST)

ਜਲੰਧਰ : ਟੈਕਨਾਲੋਜੀਕਲ ਇਨੋਵੇਸ਼ਨ ਦੀ ਇਕ ਵਧੀਆ ਉਦਾਹਰਣ ਦਿੰਦੇ ਹੋਏ ਆਈ-ਸੋਕੇਟ ਨਾਂ ਦੀ ਇਕ ਕੰਪਨੀ ਨੇ ਅਜਿਹੀ ਪਾਵਰ ਆਊਟਲਿਟ ਪੇਸ਼ ਕੀਤਾ ਹੈ ਜੋ ਬਿਜਲੀ ਜਾਣ ''ਤੇ ਤੁਹਾਨੂੰ ਟੈਕਸਟ ਮੈਸੇਜ ਰਾਹੀਂ ਸੁਚਿਤ ਕੇਰਗਾ। ਇਸ ਪਾਵਰ ਆਊਟਲਿਟ ਦਾ ਨਾਂ ਆਈ-ਸਾਕੇਟ 3ਜੀ'' ਹੈ ਜੋ ਛੋਟੇ ਬੈਟਰੀ ਬੈਕਅਪ, ਸੈਲਿਊਲਰ ਰੇਡੀਓ ਤੇ ਇਕ ਸਿਮ ਕਾਰਡ ਦੀ ਮਦਦ ਨਾਲ ਕੰੰਮ ਕਰਦਾ ਹੈ।
ਇਹ ਤਕਨੀਕ ਉਨ੍ਹਾਂ ਲੋਕਾਂ ਲਈ ਬਹਤ ਕੰਮ ਆਵੇਗੀ ਜਿਨ੍ਹਾਂ ਲੋਕਾਂ ਦੇ ਘਰ ਅਜਿਹੇ ਇਲਾਕਿਆਂ ''ਚ ਹਨ ਜਿਥੇ ਬਿਜਲੀ ਜਾਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਹ ਸਿਸਟਮ ਫ੍ਰੀਜ਼ਰਜ਼ ਦੀ ਪਾਵਰ ਮਾਨੀਟਰਿੰਗ ''ਚ ਵੀ ਮਦਦ ਕਰ ਸਕਦਾ ਹੈ ਤੇ ਸਰਦੀਆਂ ਦੇ ਮੌਸਮ ''ਚ ਪਾਵਰ ਨੂੰ ਮਾਨੀਟਰ ਕਰ ਕੇ ਜੰਮੀਆਂ ਹੋਈਆਂ ਪਾਈਪਸ ਨੂੰ ਠੀਕ ਕਰਨ ''ਚ ਵੀ ਮਦਦ ਕਰ ਸਕਦਾ ਹੈ।