ਰੇਸਿੰਗ ਦੇ ਸ਼ੌਕੀਨਾਂ ਲਈ ਉਪਲੱਬਧ ਹੋਈ ਨਵੀਂ ਗੇਮ

Wednesday, Aug 17, 2016 - 10:21 AM (IST)

ਰੇਸਿੰਗ ਦੇ ਸ਼ੌਕੀਨਾਂ ਲਈ ਉਪਲੱਬਧ ਹੋਈ ਨਵੀਂ ਗੇਮ
ਜਲੰਧਰ- ਪਲੇਅ ਸਟੋਰ ''ਤੇ ਕਈ ਤਰ੍ਹਾਂ ਦੀਆਂ ਗੇਮਜ਼ ਕੈਟਾਗਰੀ ਦਿੱਤੀਆਂ ਗਈਆਂ ਹਨ ਜਿਨ੍ਹਾਂ ''ਚ ਐਕਸ਼ਨ, ਐਡਵੈਂਚਰ ਅਤੇ ਰੋਲ ਪਲੇਇੰਗ ਗੇਮਜ਼ ਆਦਿ ਸ਼ਾਮਲ ਹਨ। ਹਾਲ ਹੀ ''ਚ ਇਸ ਸਟੋਰ ''ਤੇ ਐਂਜੋਇਸਪੋਰਟਸ ਗੇਮਜ਼ ਨੇ ਨਵੀਂ Stunt Moto Racing ਨਾਂ ਦੀ ਨਵੀਂ ਰੇਸਿੰਗ ਗੇਮ ਉਪਲੱਬਦ ਕੀਤੀ ਹੈ ਜੋ ਤੁਹਾਨੂੰ ਅਲੱਗ ਤਰ੍ਹਾਂ ਦਾ ਕ੍ਰੇਜ਼ੀ ਗੇਮਿੰਗ ਐਕਸਪੀਰੀਅੰਸ ਦੇਵੇਗੀ। 
ਇਸ ਗੇਮ ''ਚ ਇਜ਼ੀ ਕੰਟਰੋਲਸ ਦੀ ਮਦਦ ਨਾਲ ਤੁਹਾਨੂੰ ਬਾਈਕ ਨੂੰ ਵੱਖ-ਵੱਖ ਲੈਵਰਸ ''ਤੇ ਚਲਾਉਣਾ ਹੋਵੇਗਾ ਅਤੇ ਸਪੀਡ ਨੂੰ ਬਣਾਈ ਰੱਖਣ ਦੇ ਨਾਲ ਜੰਪ ਕਰਕੇ ਰੁਕਾਵਟਾਂ ਨੂੰ ਵੀ ਪਾਰ ਕਰਨਾ ਹੋਵੇਗਾ। ਇਸ ਗੇਮ ''ਚ 60+ ਟ੍ਰੈਕਸ ਦੀ ਮਦਦ ਨਾਲ ਤੁਸੀਂ ਸ਼ਹਿਰ, ਸਮੁੰਦਰ ਤੱਟ ਅਤੇ ਜੰਗਲ ''ਚ ਬਾਈਕ ਚਲਾਉਣ ਦਾ ਐਕਸਪੀਰੀਅੰਸ ਲੈ ਸਕਦੇ ਹੋ। ਇਸ 15 ਐੱਮ.ਬੀ. ਸਾਈਜ਼ ਦੀ ਗੇਮ ਨੂੰ ਤੁਸੀਂ ਐਂਡ੍ਰਾਇਡ 2.3 ਅਤੇ ਇਸ ਤੋਂ ਉੱਪਰ ਦੇ ਵਰਜ਼ਨਸ ''ਤੇ ਇੰਸਟਾਲ ਕਰਕੇ ਖੇਡ ਸਕਦੇ ਹੋ। 

Related News