Paytm ''ਚ ਹੋਵੇਗਾ 23 ਮਈ ਨੂੰ ਇਹ ਵੱਡਾ ਬਦਲਾਅ
Sunday, May 21, 2017 - 07:21 PM (IST)
ਜਲੰਧਰ— ਕਈ ਮਹੀਨਿਆਂ ਦੀ ਦੇਰੀ ਦੇ ਬਾਅਦ ਆਖਿਰਕਾਰ ਹੁਣ ਪੇਮੈਂਟ ਬੈਂਕ 23 ਮਈ ਤੋਂ ਸ਼ੁਰੂ ਹੋ ਜਾਵੇਗਾ। ਪੇਟੀਐਮ ਨੇ ਇਕ ਨੋਟਿਸ ਜਾਰੀ ਕਰ ਇਹ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਨੂੰ ਇਸ ਦੇ ਲਈ ਰਿਜ਼ਰਵ ਬੈਂਕ ਤੋਂ ਅੰਤਿਮ ਮੰਜ਼ੂਰੀ ਮਿਲ ਗਈ ਹੈ। ਨੋਟਿਸ ''ਚ ਕੰਪਨੀ ਨੇ ਕਿਹਾ ਕਿ ਪੇਟੀਐਮ ਪੇਮੈਂਟ ਬੈਂਕ Limited (PPBL) ਨੂੰ ਰਿਜ਼ਰਵ ਬੈਂਕ ਤੋਂ ਅੰਤਿਮ ਲਾਇਸੈਂਸ ਮਿਲ ਗਿਆ ਹੈ ਅਤੇ ਇਹ 23 ਮਈ 2017 ਤੋਂ ਕੰਮ ਕਰਨਾ ਸ਼ੁਰੂ ਕਰ ਦਵੇਗਾ।
ਪੇਟੀਐਮ ਆਪਣੇ wallent ਦਾ ਪੂਰਾ ਕਾਰੋਬਾਰ ਪੀ.ਪੀ.ਬੀ.ਐਲ. ''ਚ ਟਰਾਂਸਫਰ ਕਰ ਦਵੇਗਾ। ਇਸ ''ਚ 21.80 ਕਰੋੜ ਮੋਬਾਈਲ Wallet ਇਸਤੇਮਾਲ ਕਰਨ ਵਾਲੇ ਲੋਕ ਜੁੜੇ ਹਨ। ਪੇਮੈਂਟ ਬੈਂਕ ਦਾ ਇਹ ਲਾਇਸੈਂਸ Vijay Shekhar Sharma ਨੂੰ ਮਿਲਿਆ ਹੈ। ਵਿਜੇ ਸ਼ੇਖਰ ਸ਼ਰਮਾ ਪੇਟੀਐਮ ਦੇ ਮਾਲਿਕਾਨਾ ਹਕ ਵਾਲੀ ਕੰਪਨੀ One97 Communications ਦੇ ਸੰਸਥਾਪਕ ਹਨ।
ਇਸ ਨੋਟਿਸ ''ਚ ਕੰਪਨੀ ਨੇ ਕਿਹਾ ਕਿ 23 ਮਈ ਦੇ ਬਾਅਦ ਪੇਟੀਐਮ Wallet ਦਾ ਕਾਰੋਬਾਰ ਪੀ.ਪੀ.ਬੀ.ਐਲ. ''ਚ ਚੱਲਾ ਜਾਵੇਗਾ। ਜੇਕਰ ਕੋਈ Consumer ਇਸ ਤਰ੍ਹਾਂ ਨਹੀਂ ਚਾਹੁੰਦਾ ਤਾਂ ਉਸ ਵਿਅਕਤੀ ਨੂੰ ਪੇਟੀਐਮ ਨੂੰ ਸੁਚਿਤ ਕਰਨਾ ਪਾਵੇਗਾ। (ਤੁਸੀਂ Help@paytm.com) ''ਤੇ ਈ-ਮੇਲ ਵੀ ਕਰ ਸਕਦੇ ਹੋ) ਸੂਚਨਾ ਨਾ ਮਿਲਣ ''ਤੇ ਪੇਟੀਐਮ ਉਸ ਦੇ wallent ''ਚ ਬਚੇ ਪੈਸਿਆਂ ਨੂੰ consumer ਦੇ ਬੈਂਕ Account ''ਚ ਟਰਾਂਸਫਰ ਕਰ ਦਵੇਗਾ। ਇਸ ਤਰ੍ਹਾਂ ਦੀ ਸੂਚਨਾ 23 ਮਈ ਤੋਂ ਪਹਿਲਾਂ ਦੇਣੀ ਹੋਵੇਗੀ। ਪਿਛਲੇ 6 ਮਹੀਨੇ ਦੌਰਾਨ Wallent ''ਚ ਜੇਕਰ ਕੋਈ Activity ਨਹੀਂ ਹੋਈ ਤਾਂ ਪੀ.ਪੀ.ਬੀ.ਐਲ. ''ਚ ਟਰਾਂਸਫਰ ਸਿਰਫ Consumer ਦੀ Permission ਦੇ ਬਾਅਦ ਹੀ ਹੋਵੇਗਾ।
ਪੇਟੀਐਮ ਦਾ ਪੇਮੈਂਟ ਬੈਂਕ ਲੋਕਾਂ ਅਤੇ ਛੋਟੇ ਬਿਜ਼ਨਸਮੈਨ ਦੇ ਹਰ ਅਕਾਊਟ ''ਚ ਇਕ ਲੱਖ ਰੁਪਏ ਤੱਕ ਦੀ ਜਮਾ ਸਵੀਕਾਰ ਕਰ ਸਕਦਾ ਹੈ। ਇਸ ਤੋਂ ਪਹਿਲਾਂ ਪੇਟੀਐਮ ਦਾ ਪੇਮੈਂਟ ਬੈਂਕ ਪਿਛਲੇ ਸਾਲ ਦਿਵਾਲੀ ਦੇ ਨੇੜੇ ਸ਼ੁਰੂ ਹੋਣ ਦੀ ਚਰਚਾ ਸੀ।
